ਵਿਦੇਸ਼ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਖਾਲੜਾ ਦਾ ਨੌਜਵਾਨ, ਪਿੰਡ ਵਿੱਚ ਛਾਈ ਸੋਗ ਦੀ ਲਹਿਰ
ਬਲਜੀਤ ਸਿੰਘ
ਤਰਨ ਤਾਰਨ 24 ਜਨਵਰੀ 2026 :
ਪੰਜਾਬ ਦੇ ਨੌਜਵਾਨ ਰੋਜ਼ੀ-ਰੋਟੀ ਅਤੇ ਚੰਗੇ ਭਵਿੱਖ ਦੀ ਆਸ ਨਾਲ ਵਿਦੇਸ਼ਾਂ ਦਾ ਰੁਖ ਕਰਦੇ ਹਨ। ਮਾਤਾ-ਪਿਤਾ ਵੱਡੀਆਂ ਆਸਾਂ ਨਾਲ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਨ, ਪਰ ਜਦੋਂ ਕਿਸੇ ਜਵਾਨ ਪੁੱਤਰ ਦੇ ਦੁਨੀਆਂ ਤੋਂ ਚਲੇ ਜਾਣ ਦੀ ਖ਼ਬਰ ਆਉਂਦੀ ਹੈ ਤਾਂ ਉਸ ਦਰਦ ਨੂੰ ਮਾਂ-ਪਿਉ ਹੀ ਅਸਲ ਵਿੱਚ ਮਹਿਸੂਸ ਕਰ ਸਕਦੇ ਹਨ। ਇੱਕ ਅਜਿਹੀ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਥਾਨਕ ਕਸਬਾ ਖਾਲੜਾ ਨਾਲ ਸੰਬੰਧਿਤ ਨੌਜਵਾਨ ਦੀਪਕਰਨ (ਉਮਰ 26 ਸਾਲ) ਨਾਲ ਵਾਪਰੀ ਹੈ।
ਜਾਣਕਾਰੀ ਮੁਤਾਬਕ ਦੀਪਕਰਨ ਨੂੰ ਉਸਦੇ ਪਿਤਾ ਕੁਲਦੀਪ ਸਿੰਘ ਵੱਲੋਂ ਸਾਲ 2020 ਵਿੱਚ ਰੋਜ਼ਗਾਰ ਲਈ ਇੰਗਲੈਂਡ ਭੇਜਿਆ ਗਿਆ ਸੀ। ਬਾਅਦ ਵਿੱਚ ਉਹ ਆਪਣੇ ਚੰਗੇ ਭਵਿੱਖ ਦੀ ਖਾਤਰ ਅਮਰੀਕਾ ਚਲਾ ਗਿਆ ਅਤੇ ਕੈਲੇਫੋਰਨੀਆ ਵਿੱਚ ਰਹਿੰਦਾ ਹੋਇਆ ਮਿਹਨਤ-ਮਜ਼ਦੂਰੀ ਕਰ ਰਿਹਾ ਸੀ। ਬੀਤੇ 20 ਜਨਵਰੀ ਨੂੰ ਉਹ ਆਪਣੀ ਕਾਰ ਰਾਹੀਂ ਘਰੋਂ ਨਿਕਲਿਆ ਸੀ ਕਿ ਰਸਤੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਾਦਸੇ ਦੌਰਾਨ ਦੀਪਕਰਨ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ, ਜਿਸ ਤੋਂ ਬਾਅਦ ਉਸਨੂੰ ਤੁਰੰਤ ਕੈਲੇਫੋਰਨੀਆ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪਰ ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸਨੂੰ ਬਚਾਇਆ ਨਾ ਜਾ ਸਕਿਆ ਅਤੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਇਸ ਦੁੱਖਦਾਈ ਖ਼ਬਰ ਨਾਲ ਖਾਲੜਾ ਕਸਬੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਹਰ ਅੱਖ ਨਮ ਹੈ। ਮਾਤਾ ਬੇਅੰਤ ਕੌਰ ਅਤੇ ਪਿਤਾ ਕੁਲਦੀਪ ਸਿੰਘ ਬੇਹੱਦ ਗਹਿਰੇ ਸਦਮੇ ਵਿੱਚ ਹਨ। ਘਰ ਵਿੱਚ ਮਾਹੌਲ ਗਮਗੀਨ ਹੈ ਅਤੇ ਪਰਿਵਾਰ ਨੂੰ ਦੇਣ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਰਿਸ਼ਤੇਦਾਰ ਦੀਪਕਰਨ ਦੇ ਘਰ ਪਹੁੰਚ ਰਹੇ ਹਨ।
ਦੀਪਕਰਨ ਦੇ ਪਿਤਾ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਮ੍ਰਿਤਕ ਸਰੀਰ ਨੂੰ ਜਲਦ ਤੋਂ ਜਲਦ ਭਾਰਤ ਲਿਆਂਦਾ ਜਾਣ ਲਈ ਸਰਕਾਰੀ ਪੱਧਰ ‘ਤੇ ਮਦਦ ਕੀਤੀ ਜਾਵੇ,