ਲੁਧਿਆਣਾ ਪੁਲਿਸ ਵੱਲੋ ਭਾਰੀ ਮਾਤਰਾ ਵਿੱਚ ਸ਼ਰਾਬ ਸਣੇ ਇੱਕ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ 9 ਦਸੰਬਰ 2026
ਲੁਧਿਆਣਾ ਵਿੱਚ ਸ਼ਰਾਬ ਦੀ ਗੈਰ-ਕਾਨੂੰਨੀ ਮੈਨੂਫੈਕਚਰਿੰਗ ਅਤੇ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 08-01-2026 ਨੂੰ ਸਪੈਸ਼ਲ ਸੈੱਲ, ਲੁਧਿਆਣਾ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ। ਜਿਸ ਤਹਿਤ ਥਾਣਾ ਲਾਡੋਵਾਲ, ਲੁਧਿਆਣਾ ਦੇ ਏਰੀਏ ਵਿੱਚੋਂ 01 ਦੋਸ਼ੀ ਨੂੰ ਕੈਂਟਰ ਨੰਬਰੀ GJ 39 T 1951 ਬਿਨਾਂ ਕਾਗਜ਼ਾਤ ਦੇ ਕਾਬੂ ਕਰਕੇ ਉਸਦੇ ਕਬਜ਼ੇ ਵਿੱਚੋਂ 74 ਪੇਟੀਆਂ ਠੇਕਾ ਸ਼ਰਾਬ ਮਾਰਕਾ Mcdowell's No.1 Original Whisky, 31 ਪੇਟੀਆਂ ਠੇਕਾ ਸ਼ਰਾਬ ਮਾਰਕਾ Punjab Cheers XXX RUM, ਅਤੇ 17 ਪੇਟੀਆਂ ਪਊਆ ਸ਼ਰਾਬ ਮਾਰਕਾ Punjab Cheers XXX RUM, 180 ਲੀਟਰ ਸ਼ਰਾਬ ਬਿਨਾਂ ਮਾਰਕਾ, 06 ਵੱਡੇ ਗੈਸ ਸਿਲੰਡਰ ਬਰਾਮਦ ਕੀਤੇ।
ਮਿਤੀ 08-01-2026 ਨੂੰ ASI ਗੁਰਦੀਪ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਨਾਕਾਬੰਦੀ ਲਾਡੋਵਾਲ ਚੌਂਕ, ਲੁਧਿਆਣਾ ਤੋਂ ਮੁਖਬਰੀ ਦੇ ਅਧਾਰ 'ਤੇ ਦੋਸ਼ੀ ਪ੍ਰਕਾਸ਼ ਸਿੰਘ ਪੁੱਤਰ ਰਤਨ ਲਾਲ ਵਾਸੀ ਪਿੰਡ ਜਾਟੋ ਕਾ ਵੇਹੜਾ, ਤਹਿਸੀਲ ਸੇੜਵਾ, ਥਾਣਾ ਬਾਖਾਸਰ, ਜਿਲ੍ਹਾ ਬਾੜਮੇਲ, ਰਾਜਸਥਾਨ ਦੇ ਖਿਲਾਫ ਮੁਕੱਦਮਾ ਨੰਬਰ 01 ਮਿਤੀ 08.01.2026 ਅ/ਧ 61,78/1/14 ਆਬਕਾਰੀ ਐਕਟ ਥਾਣਾ ਲਾਡੋਵਾਲ, ਲੁਧਿਆਣਾ ਦਰਜ ਰਜਿਸਟਰ ਕਰਵਾਇਆ ਅਤੇ ਲਾਡੋਵਾਲ ਬਾਈਪਾਸ ਲੁਧਿਆਣਾ ਦੌਰਾਨ ਨਾਕਾਬੰਦੀ ਕਰਕੇ ਚੈਕਿੰਗ ਦੌਰਾਨ ਦੋਸ਼ੀ ਪ੍ਰਕਾਸ਼ ਸਿੰਘ ਪੁੱਤਰ ਰਤਨ ਲਾਲ ਵਾਸੀ ਪਿੰਡ ਜਾਟੋ ਕਾ ਵੇਹੜਾ, ਤਹਿਸੀਲ ਸੇੜਵਾ, ਥਾਣਾ ਬਾਖਾਸਰ, ਜਿਲ੍ਹਾ ਬਾੜਮੇਲ, ਰਾਜਸਥਾਨ ਨੂੰ ਸਮੇਤ ਕੈਂਟਰ ਨੰਬਰੀ GJ 39 T 1951 ਬਿਨਾਂ ਕਾਗਜ਼ਾਤ ਦੇ ਕਾਬੂ ਕਰਕੇ ਜਾਬਤਾ ਅਨੁਸਾਰ ਤਲਾਸ਼ੀ ਕੀਤੀ ਤਾਂ ਕੈਂਟਰ ਵਿੱਚ ਇੰਡੇਨ ਕੰਪਨੀ ਦੇ 06 ਵੱਡੇ ਗੈਸ ਸਿਲੰਡਰ ਬਰਾਮਦ ਹੋਏ, ਜਿਹਨਾਂ ਦੇ ਢੱਕਣ ਖੋਲ੍ਹ ਕੇ ਚੈੱਕ ਕੀਤਾ ਤਾਂ ਵਿੱਚੋਂ 74 ਪੇਟੀਆਂ ਠੇਕਾ ਸ਼ਰਾਬ ਮਾਰਕਾ Mcdowell's No.1 Original Whisky, 31 ਪੇਟੀਆਂ ਠੇਕਾ ਸ਼ਰਾਬ ਮਾਰਕਾ Punjab Cheers XXX RUM, ਅਤੇ 17 ਪੇਟੀਆਂ ਪਊਆ ਸ਼ਰਾਬ ਮਾਰਕਾ Punjab Cheers XXX RUM, 180 ਲੀਟਰ ਸ਼ਰਾਬ ਬਿਨਾਂ ਮਾਰਕਾ ਅਤੇ 06 ਵੱਡੇ ਗੈਸ ਸਿਲੰਡਰ ਬਰਾਮਦ ਹੋਏ। ਦੋਸ਼ੀ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।