ਮੁਲਾਜ਼ਮਾਂ ਤੇ ਐਫ.ਆਈ.ਆਰ.ਦੀ ਸਿਫਾਰਸ਼ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਨੇ ਦਿੱਤਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ
ਮੁਲਾਜ਼ਮਾਂ ਵਿਰੋਧੀ ਪੱਤਰ ਵਾਪਸ ਨਾ ਹੋਣ ਦੀ ਸੂਰਤ ਵਿੱਚ ਤਿੱਖੇ ਸੰਘਰਸ਼ ਕਰਨ ਦਾ ਦਿੱਤਾ ਐਲਾਨ
ਫ਼ਿਰੋਜ਼ਪੁਰ 15 ਦਸੰਬਰ 2025 : ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਹਲਕਿਆਂ ਦੇ ਰਿਟਰਨਿੰਗ ਅਫਸਰਾਂ ਕਮ ਸਬ ਡਵੀਜ਼ਨਲ ਮੈਜਿਸਟ੍ਰੇਟਾਂ ਵੱਲੋਂ ਚੋਣ ਰਿਹਰਸਲ 'ਤੇ ਨਾ ਜਾ ਸਕਣ ਵਾਲੇ ਅਧਿਆਪਕਾਂ ਅਤੇ ਹੋਰ ਵਿਭਾਗਾਂ ਦੇ ਕਰਮਚਾਰੀਆਂ 'ਤੇ ਐਫ.ਆਈ.ਆਰ. ਦਰਜ ਕਰਨ ਦੀ ਹਦਾਇਤ ਜਾਰੀ ਕਰਨ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਫ਼ਿਰੋਜ਼ਪੁਰ ਅਤੇ ਵੱਖ-ਵੱਖ ਕਿਸਾਨ,ਮਜ਼ਦੂਰ, ਮੁਲਾਜ਼ਮ ,ਸਟੂਡੈਂਟ ਯੂਨੀਅਨਾਂ ਦੀ ਅਹਿਮ ਮੀਟਿੰਗ ਹੋਈ ਅਤੇ ਉਨ੍ਹਾਂ ਕਰਮਚਾਰੀਆਂ 'ਤੇ ਐਫ.ਆਈ.ਆਰ. ਦਰਜ ਕਰਨ ਦੀ ਹਦਾਇਤ ਜਾਰੀ ਕਰਨ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਨਾਂ ਇਸ ਸਿਫਾਰਸ਼ ਨੂੰ ਬਗੈਰ ਦੇਰੀ ਤੋਂ ਰੱਦ ਕਰਨ ਦਾ ਮੰਗ ਪੱਤਰ ਦਿੱਤਾ ਅਤੇ ਕਿਹਾ ਇਹਨਾਂ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਦੀ ਚੋਣ ਡਿਊਟੀ ਤੋਂ ਗੈਰ ਹਾਜ਼ਰੀ ਦੇ ਅਸਲ ਕਾਰਨ ਜਾਣਨ ਦੀ ਵੀਂ ਜਹਿਮਤ ਨਹੀਂ ਕੀਤੀ ਅਤੇ ਸਿੱਧੇ ਪੁਲਿਸ ਪਰਚਾ ਦਰਜ਼ ਕਰਨ ਵਰਗੀ ਸਖ਼ਤ ਹਦਾਇਤ ਜਾਰੀ ਕਰ ਦਿੱਤੀ ਜੋ ਕਿ ਬਹੁਤ ਹੀ ਘਟੀਆ ਵਰਤਾਰਾ ਹੈ ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ/ਅਧਿਆਪਕਾਂ 'ਤੇ ਗੈਰ ਵਿੱਦਿਅਕ ਕੰਮਾਂ ਦਾ ਪਹਿਲਾਂ ਹੀ ਬਹੁਤ ਬੋਝ ਹੈ । ਹਜਾਰਾਂ ਅਧਿਆਪਕਾਂ /ਕਰਮਚਾਰੀਆਂ ਦੀ ਚੋਣ ਡਿਊਟੀ ਘਰਾਂ ਤੋਂ 100 -100 ਕਿਲੋਮੀਟਰ ਦੀ ਦੂਰੀ 'ਤੇ ਲਗਾ ਕਿ ਜਿੱਥੇ ਓਹਨਾ ਨੂੰ ਭਾਰੀ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਇਸਦੇ ਸਿੱਟੇ ਵਜੋਂ ਕੱਲ੍ਹ ਮੋਗਾ ਵਿਖੇ ਨੌਜਵਾਨ ਉਮਰ ਦੇ ਪਤੀ ਪਤਨੀ ਅਧਿਆਪਕਾਂ ਦੀ ਮੌਤ ਹੋ ਗਈ ਅਤੇ ਉਹ ਆਪਣੇ ਛੋਟੇ ਛੋਟੇ ਬੱਚੇ ਛੱਡ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਅਤੇ ਇਸਦੀ ਜ਼ਿੰਮਵਾਰ ਪੰਜਾਬ ਸਰਕਾਰ ਹੈ। ਓਹਨਾ ਕਿਹਾ ਕਿ ਬੂਥ ਲੈਵਲ ਅਫ਼ਸਰ ਵਜੋਂ ਤਾਇਨਾਤ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਨੂੰ ਪਹਿਲਾਂ ਚੋਣ ਡਿਊਟੀ ਤੋਂ ਛੋਟ ਦੇ ਦਿਤੀ ਗਈ ਸੀ ਪਰ ਹੁਣ ਡਿਊਟੀ 'ਤੇ ਹਾਜ਼ਰ ਹੋਣ ਦੀ ਹਦਾਇਤ ਜਾਰੀ ਕਰਕੇ ਤੀਹਰੀ ਡਿਊਟੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ ਜੋ ਕਿ ਬਿਲਕੁਲ ਗਲਤ ਹੈ ।
ਸੰਯੁਕਤ ਕਿਸਾਨ ਮੋਰਚਾ ਫ਼ਿਰੋਜ਼ਪੁਰ ਅਤੇ ਵੱਖ-ਵੱਖ ਕਿਸਾਨ,ਮਜ਼ਦੂਰ, ਮੁਲਾਜ਼ਮ ,ਸਟੂਡੈਂਟ ਯੂਨੀਅਨਾਂ ਮੰਗ ਕੀਤੀ ਕਿ ਬਿਨਾ ਕਿਸੇ ਦੇਰੀ ਉਪਰੋਕਤ ਅਧਿਆਪਕਾਂ 'ਤੇ ਐਫ.ਆਈ. ਦਰਜ ਹਦਾਇਤ ਵਾਪਸ ਲਈ ਜਾਵੇ ਨਹੀ ਤਾਂ ਜ਼ਿਲ੍ਹਾ ਪ੍ਰਸਾਸਨ ਫ਼ਿਰੋਜ਼ਪੁਰ ਵਿਰੁੱਧ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ । ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਡੈਮੋਕ੍ਰੇਟਕ ਟੀਚਰਜ ਫ਼ਰੰਟ, ਕੌਮੀ ਕਿਸਾਨ ਯੂਨੀਅਨ , ਬੀਕੇਯੁ ਡਕੌਦਾਂ ਧਨੇਰ, ਬੀਕੇਯੁ ਡਕੌਦਾਂ ਬੁਰਜਗਿਲ, ਬੀਕੇਯੁ ਮਾਨਸਾ, ਬੀਕੇਯੁ ਉਗਰਾਹਾਂ, ਸਰਬ ਭਾਰਤ ਨੌਜਵਾਨ ਸਭਾ, ਕਿਸਾਨ ਵਿਦਿਆਰਥੀ ਯੂਨੀਅਨ, ਪੈਨਸ਼ਨਰ ਐਸੋਸੀਏਸ਼ਨ ਪੰਜਾਬ, ਪੈਨਸ਼ਨਰ ਫੈਡਰੇਸ਼ਨ , ਬੀਕੇਯੁ ਰਾਜੇਵਲ, ਬੀਕੇਯੁ ਪੰਜਾਬ, ਕੁਲ ਹਿੰਦ ਕਿਸਾਨ ਸਭਾ, ਟੈਕਨੀਕਲ ਸਰਵਿਸ ਯੂਨੀਅਨ, ਬੀ ਐੱਲ ਓ ਯੂਨੀਅਨ, ਡੈਮੋਕ੍ਰੇਟਿਕ ਮੁਲਾਜ਼ਮ ਫ਼ਰੰਟ,ਫਰਦ ਕੇਂਦਰ ਕੰਪਿਊਟਰ ਅਪ੍ਰੇਟਰ ਡਾਟਾ ਐਂਟਰੀ ਯੂਨੀਅਨ, ਪੀ ਐੱਸ ਈ ਬੀ ਐਮਪਲਾਈਜ਼ ਫੈਡਰੇਸ਼ਨ, ਐੱਸ ਐੱਸ ਏ ਰਮਸਾ ਦਫ਼ਤਰੀ ਕਰਮਚਾਰੀ ਯੂਨੀਅਨ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਵਤਾਰ ਸਿੰਘ ਮਹਿਮਾ ਦਿਲਬਾਗ ਸਿੰਘ ਜ਼ੀਰਾ ਜਗਰੂਪ ਸਿੰਘ ਭੁੱਲਰ ਜਾਗੀਰ ਸਿੰਘ ਖਹਿਰਾ ਸਰਬਜੀਤ ਸਿੰਘ ਟੁਰਨਾ ਰੋਹਿਤ ਦੇਵਗਨ ਰਾਕੇਸ਼ ਸੈਣੀ ਬਲਵਿੰਦਰ ਸਿੰਘ ਮੰਗਤ ਬਾਜ਼ੀਦਪੁਰ ਕਿਰਪਾਲ ਸਿੰਘ ਰਮਨਦੀਪ ਸ਼ਰਮਾ ਚੰਨਣ ਸਿੰਘ ਕਮਗਰ ਗੁਰਦਿੱਤ ਸਿੰਘ ਸਿੱਧੂ ਜਸਬੀਰ ਸਿੰਘ ਕਰਮੁਵਾਲਾ ਅਵਤਾਰ ਸਿੰਘ ਸ਼ੇਰਖਾਂ ਮਹਿੰਦਰ ਸਿੰਘ ਦਲਬਾਗ ਸਿੰਘ ਮਲਕੀਤ ਸਿੰਘ ਹਰਾਜ ,ਸਰਬਜੀਤ ਸਿੰਘ ਭਾਵੜਾ, ਬਲਵਿੰਦਰ ਸਿੰਘ ਹਰਮਨਪ੍ਰੀਤ ਸਿੰਘ ਝੋਕ ਚਰਨਜੀਤ ਸਿੰਘ ਛਾਂਗਾਰਾਏ ਸੁਰਜੀਤ ਸਿੰਘ ਵਰਿੰਦਰਪਾਲ ਸਿੰਘ ਪ੍ਰਕਾਸ਼ ਸਿੰਘ, ਸਵਰਨ ਸਿੰਘ ਸੂਰਜ ਪ੍ਰਕਾਸ਼ ਬਾਜੇਕੇ ਸੁਖਮੰਦਰ ਸਿੰਘ ਬੂਈਆਂ ਵਾਲਾ ਆਦਿ ਵੱਡੀ ਗਿਣਤੀ ਆਗੂ ਹਾਜਰ ਆਦਿ ਜਥੇਬੰਦੀਆਂ ਸ਼ਾਮਲ ਹੋਈਆਂ |