ਮਸ਼ਹੂਰ ਪ੍ਰਾਈਵੇਟ ਕਾਲਜ ਵੱਲੋਂ ਦੋ ਪ੍ਰੋਫੈਸਰਾਂ ਨੂੰ ਕੱਢੇ ਜਾਣ ਦਾ ਮਾਮਲਾ ਗਰਮਾਇਆ
ਟੀਚਰ ਯੂਨੀਅਨ ਨੇ ਪ੍ਰੋਫੈਸਰਾਂ ਦੇ ਹੱਕ ਵਿੱਚ ਕੈਂਡਲ ਮਾਰਚ ਕੱਢ ਕੇ ਕਾਲਜ ਦੇ ਸੈਕਟਰੀ ਦੇ ਘਰ ਦੇ ਬਾਹਰ ਕੀਤੀ ਜ਼ੋਰਦਾਰ ਨਾਅਰੇਬਾਜ਼ੀ, ਬੱਸ ਸਟੈਂਡ ਤੇ ਲਗਾਇਆ ਜਾਮ
ਰੋਹਿਤ ਗੁਪਤਾ / ਬਾਬੂਸ਼ਾਹੀ ਬਿਊਰੋ
ਗੁਰਦਾਸਪੁਰ 30 ਅਪ੍ਰੈਲ 2026
ਧਾਰੀਵਾਲ ਦੇ ਹਿੰਦੂ ਕੰਨਿਆ ਮਹਾਂ ਵਿਦਿਆਲੇ ਕਾਲਜ ਦੇ ਪ੍ਰੋਫੈਸਰਾਂ ਤੇ ਮੈਨੇਜਮੈਂਟ ਦੇ ਦਰਮਿਆਨ ਵਿਵਾਦ ਵਧਦਾ ਹੀ ਜਾ ਰਿਹਾ ਹੈ । ਦੋਸ਼ ਲਗਾ ਕੇ ਕਾਲਜ ਵਿੱਚੋਂ ਕੱਢ ਦਿੱਤੇ ਗਏ ਪ੍ਰੋਫੈਸਰਾਂ ਦੇ ਹੱਕ ਵਿੱਚ ਇਕੱਠੇ ਹੋਏ ਯੂਨੀਅਨ ਦੇ ਵੱਡੀ ਗਿਣਤੀ ਚ ਮੈਂਬਰਾਂ ਨੇ ਸ਼ਹਿਰ ਧਾਰੀਵਾਲ ਦੇ ਵਿੱਚ ਕੈਂਡਲ ਮਾਰਚ ਕੱਢਿਆ ਜਿਹੜਾ ਕਿ ਹਿੰਦੂ ਕੰਨਿਆ ਮਹਾਂ ਵਿਦਿਆਲੇ ਕਾਲਜ ਤੋਂ ਸ਼ੁਰੂ ਹੋ ਕੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਸੈਕਟਰੀ ਰਮੇਸ਼ ਕੋਹਲੀ ਦੇ ਘਰ ਤੱਕ ਪਹੁੰਚਿਆ। ਰਮੇਸ਼ ਕੋਹਲੀ ਦੇ ਘਰ ਦੇ ਬਾਹਰ ਜੰਮ ਕੇ ਨਾਰੇਬਾਜ਼ੀ ਕੀਤੀ ਗਈ ਉਸ ਦੇ ਬਾਅਦ ਇਹ ਮਾਰਚ ਵੱਖ-ਵੱਖ ਗਲੀਆਂ ਬਾਜ਼ਾਰਾਂ ਚੋਂ ਹੁੰਦਾ ਹੋਇਆ ਬੱਸ ਸਟੈਂਡ ਧਾਰੀਵਾਲ ਪਹੁੰਚਿਆ ਬੱਸ ਸਟੈਂਡ ਵੀ ਨਾਰੇਬਾਜ਼ੀ ਕਰਦੇ ਹੋਏ ਧਾਰੀਵਾਲ ਨਹਿਰ ਦੇ ਪੁੱਲ ਦੇ ਉੱਤੇ ਪਹੁੰਚ ਗਏ ਜਿੱਥੇ ਕਾਫੀ ਸਮੇਂ ਲਈ ਜਾਮ ਵੀ ਲੱਗ ਗਿਆ।
ਪੰਜਾਬ ਚੰਡੀਗੜ੍ਹ ਅਧਿਆਪਕ ਯੂਨੀਅਨ ਦੇ ਵੱਡੀ ਗਿਣਤੀ ਚ ਇਕੱਠੇ ਹੋਏ ਮੈਂਬਰਾਂ ਨੇ ਕਾਲਜ ਦੀ ਮੈਨੇਜਮੈਂਟ ਦੇ ਉੱਪਰ ਗੰਭੀਰ ਦੋਸ਼ ਲਗਾਏ ।ਜਾਣ ਬੁੱਝ ਕੇ ਕਾਲਜ ਦੇ ਵਿੱਚ ਪੜਾ ਰਹੇ ਪ੍ਰੋਫੈਸਰਾਂ ਨੂੰ ਨੌਕਰੀ ਤੋਂ ਕੱਢਣ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਕੁਝ ਦਿਨ ਪਹਿਲਾਂ ਉਹਨਾਂ ਦੀ ਕਾਲਜ ਮੈਨੇਜਮੈਂਟ ਦੇ ਨਾਲ ਬੈਠ ਕੇ ਗੱਲਬਾਤ ਵੀ ਹੋਈ ਸੀ ਪਰ ਉਹਦੇ ਬਾਵਜੂਦ ਵੀ ਯੂਨੀਵਰਸਿਟੀ ਤੇ ਡੀ ਪੀ ਆਈ ਨੂੰ ਦੋ ਪ੍ਰੋਫੈਸਰਾਂ ਨੂੰ ਹਟਾਉਣ ਦੇ ਲਈ ਚਿੱਠੀਆਂ ਪਾ ਦਿੱਤੀਆਂ ਗਈਆਂ।ਆਗੂਆਂ ਨੇ ਕਿਹਾ ਕਿ ਉਹਨਾਂ ਦੇ ਪ੍ਰੋਫੈਸਰਾਂ ਨਾਲ ਹੋ ਰਹੇ ਧੱਕੇ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ।
ਉਥੇ ਹੀ ਦੂਜੇ ਪਾਸੇ ਹਿੰਦੂ ਕੰਨਿਆ ਮਹਾਂ ਵਿਦਿਆਲੇ ਮੈਨੇਜਮੈਂਟ ਕਮੇਟੀ ਦੇ ਮੈਂਬਰ ਵੀ ਮੀਡੀਆ ਸਾਹਮਣੇ ਆਏ ਉਹਨਾਂ ਨੇ ਵੀ ਆਪਣਾ ਪੱਖ ਦੱਸਦੇ ਹੋਏ ਕਿਹਾ ਕਿ ਉਹ ਸਭ ਕੁਝ ਨਿਯਮਾਂ ਦੇ ਅਨੁਸਾਰ ਕਰ ਰਹੇ ਹਨ। ਇਹ ਪ੍ਰੋਫੈਸਰ ਨਾ ਤਾਂ ਐਡਮਿਸ਼ਨਾਂ ਵੇਲੇ ਲੋਕਾਂ ਤੱਕ ਅਪਰੋਚ ਕਰਕੇ ਬੱਚਿਆਂ ਦੀ ਐਡਮਿਸ਼ਨਾਂ ਕਰ ਸਕੇ ।ਹੁਣ ਬੱਚੇ ਘੱਟ ਹੋਣ ਕਰਕੇ ਇਹਨਾਂ ਨੂੰ ਪੀਰੀਅਡ ਨਹੀਂ ਦਿੱਤੇ ਜਾ ਸਕਦੇ ਜਿਸ ਕਾਰਨ ਇਹ ਬੇਵਜ੍ਹਾ ਦਾ ਵਿਵਾਦ ਖੜਾ ਕਰ ਰਹੇ ਹਨ। ਗੱਲਬਾਤ ਦੌਰਾਨ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਨੇ ਕਿਹਾ ਕੀ ਜੋ ਉਹਨਾਂ ਦੇ ਸੈਕਟਰੀ ਰਮੇਸ਼ ਕੋਹਲੀ ਦੇ ਘਰ ਦੇ ਬਾਹਰ ਨਾਅਰੇਬਾਜ਼ੀ ਕੀਤੀ ਗਈ ਹੈ। ਉਸ ਨੂੰ ਉਹ ਲੈ ਕੇ ਮਾਨਹਾਣੀ ਦਾ ਕੇਸ ਵੀ ਕਰਨਗੇ ਉਥੇ ਹੀ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ ਸ਼ਹਿਰ ਧਾਰੀਵਾਲ ਦੇ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ।
Click to Follow Babushahi Facebook page →