ਬਟਾਲਾ : ਤੇ ਹੁਣ ਕਰਿਆਨੇ ਦੀ ਦੁਕਾਨ ਤੇ ਚੱਲੀ ਗੋਲੀ
ਮੌਕੇ ਤੇ ਪਹੁੰਚੇ ਵਿਧਾਇਕ ਸੈਰੀ ਕਲਸੀ ਅਤੇ ਐਸਪੀ ਨੇ ਕਿਹਾ ਜਲਦੀ ਹੀ ਫੜਾਂਗੇ ਗੋਲੀ ਚਲਾਉਣ ਵਾਲੇ
ਰੋਹਿਤ ਗੁਪਤਾ
ਗੁਰਦਾਸਪੁਰ
ਬਟਾਲਾ ਦੇ ਡੇਰਾ ਰੋਡ ਵਿਖੇ ਕਰਿਆਨੇ ਦੀ ਦੁਕਾਨ ਤੇ ਗੋਲੀ ਚੱਲਣ ਤੋਂ ਤੁਰੰਤ ਬਾਅਦ ਬਟਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੂਬੇ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਕਲਸੀ ਮੌਕੇ ਵਾਲੀ ਥਾਂ ਤੇ ਪਹੁੰਚੇ ।
ਗੱਲਬਾਤ ਦੌਰਾਨ ਵਿਧਾਇਕ ਕਲਸੀ ਨੇ ਕਿਹਾ ਕਿ ਮੈਨੂੰ ਹੁਣੇ ਪਤਾ ਲੱਗਾ ਸੀ ਕਿ ਕਰਿਆਨੇ ਦੀ ਦੁਕਾਨ ਤੇ ਗੋਲੀ ਚੱਲੀ ਹੈ ।ਮੈਂ ਹਾਲਾਤ ਜਾਣਨ ਲਈ ਮੌਕੇ ਤੇ ਪਹੁੰਚਿਆ ਹਾਂ ।ਪੁਲਿਸ ਨੂੰ ਹਿਦਾਇਤ ਕਰ ਦਿੱਤੀ ਹੈ। ਪਹਿਲਾਂ ਵੀ ਅਜਿਹੀਆਂ ਕਈ ਵਾਰਦਾਤਾਂ ਹੋਈਆਂ ਹਨ ਤੇ ਪੁਲਿਸ ਨੇ ਸਾਰੇ ਹੀ ਕੇਸ ਹੱਲ ਕਰ ਲਏ ਹਨ ਅਤੇ ਇਹ ਵੀ ਕੇਸ ਬਹੁਤ ਜਲਦ ਹੱਲ ਕਰ ਲਿਆ ਜਾਵੇਗਾ। ਨਾਲ ਹੀ ਮੌਕੇ ਦੇ ਪਹੁੰਚੇ ਐਸਪੀਡੀ ਨੇ ਕਿਹਾ ਕਿ ਵੱਖੋ ਵੱਖ ਟੀਮਾਂ ਬਣਾ ਦਿੱਤੀਆਂ ਗਈਆਂ ਨੇ 24 ਘੰਟੇ ਦੇ ਅੰਦਰ ਅੰਦਰ ਅਸੀਂ ਗੋਲੀ ਚਲਾਉਣ ਵਾਲੇ ਅਨਪਛਾਤੇ ਨੂੰ ਗ੍ਰਿਫਤਾਰ ਕਰ ਲਵਾਂਗੇ।
ਦੂਜੇ ਪਾਸੇ ਵਾਰਦਾਤ ਤੋਂ ਬਾਅਦ ਡੇਰਾ ਰੋਡ ਦੇ ਦੁਕਾਨਦਾਰਾਂ ਵਿੱਚ ਰੋਸ਼ ਵੇਖਣ ਨੂੰ ਮਿਲ ਰਿਹਾ ਹੈ । ਪੀੜਤ ਦੁਕਾਨਦਾਰ ਦਾ ਕਹਿਣਾ ਹੈ ਕਿ ਉਸ ਨੂੰ ਤਿੰਨ ਦਿਨ ਪਹਿਲਾਂ ਫਿਰੋਤੀ ਲਈ ਕਾਲ ਆਈ ਸੀ। ਜਿਸ ਬਾਰੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਹੋਈ ਕੀਤਾ ਗਿਆ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਉਸਨੂੰ ਸੁਰੱਖਿਆ ਮਾਹੀਆ ਕਰਵਾਈ ਗਈ। ਤੇ ਅੱਜ ਇੱਕ ਪੈਦਲ ਆਏ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ ਹਨ । ਦੁਕਾਨਦਾਰ ਬਾਜ਼ਾਰ ਬੰਦ ਕਰਨ ਲਈ ਸਲਾਹ ਮਸ਼ਵਰਾ ਵੀ ਕਰ ਰਹੇ ਹਨ।