ਪਿੰਡਾਂ ਦੀਆਂ ਸੋਲਰ ਲਾਈਟਾਂ ਨੂੰ ਵੀ ਬੰਦ ਕਰਨ ਦੇ ਹੁਕਮ ਹੋਏ ਜਾਰੀ
ਰਵੀ ਜੱਖੂ
ਚੰਡੀਗੜ੍ਹ, 08 ਮਈ, 2025 - ਪਾਕਿਸਤਾਨ ਤੋਂ ਹਮਲੇ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਪੰਜਾਬ ਸਰਕਰ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਪਿੰਡਾਂ ਦੀਆਂ ਸੋਲਰ ਲਾਈਟਾਂ ਵੀ ਬੰਦ ਕਰ ਦਿੱਤੀਆਂ ਜਾਣ ਤਾਂ ਜੋ ਕਿਸੇ ਅਣਕਿਆਸੀ ਘਟਨਾ ਤੋਂ ਬਚਿਆ ਜਾ ਸਕੇ।
ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ, "ਪਹਿਲਗਾਮ ਘਟਨਾ ਤੋਂ ਬਾਅਦ ਭਾਰਤ ਪਾਕਿਸਤਾਨ ਦਰਮਿਆਨ ਪੈਦਾ ਹੋਏ ਹਲਾਤਾਂ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਪੰਚਾਇਤੀ ਰਾਜ ਸੰਸਥਾਵਾਂ ਵੱਲੋਂ ਪੇਡਾ ਅਤੇ ਹੋਰ ਵਿਭਾਗਾਂ ਰਾਹੀ ਪਿੰਡਾਂ ਵਿੱਚ ਸੋਲਰ ਸਟਰੀਟ ਲਾਈਟਾਂ ਤੁਰੰਤ ਬੰਦ ਕੀਤੀਆਂ ਜਾਣੀਆਂ ਹਨ।
ਜ਼ਿਲ੍ਹੇ ਦੀਆਂ ਪੰਚਾਇਤੀ ਰਾਜ ਸੰਸਥਾਵਾਂ ਦੇ ਮੁੱਖੀਆਂ ਨੂੰ ਹਦਾਇਤਾਂ ਜਾਰੀ ਕਰਕੇ ਪਿੰਡਾਂ ਵਿੱਚ ਸੋਲਰ ਸਟਰੀਟ ਲਾਈਟਾਂ ਨੂੰ ਪਿੰਡ ਵਿੱਚੋਂ ਇਲੈਕਟ੍ਰਿਸ਼ਨ ਲੈਕੇ ਬੈਟਰੀ ਤੋਂ ਐਲ.ਈ.ਡੀ ਨੂੰ ਜੋੜਦੀ ਤਾਰ ਕੱਟਵਾਕੇ ਉਸ ਨੂੰ ਟੇਪ ਕਰਵਾ ਦਿੱਤਾ ਜਾਵੇ ਜੀ ਤਾਂ ਜੋ ਕਿਸੇ ਵੀ ਅਣ-ਹੋਈ ਘਟਨਾ ਤੋਂ ਬਚਿਆ ਜਾ ਸਕੇ। ਦੋਵੇਂ ਦੇਸਾਂ ਦਰਮਿਆਨ ਅਮਨ-ਸ਼ਾਤੀ ਹੋਣ ਉਪਰੰਤ ਕੱਟੀਆਂ ਗਈਆਂ ਤਾਰਾਂ ਨੂੰ ਦੁਬਾਰਾ ਜੁੜਵਾਕੇ ਲਾਈਟਾਂ ਚਾਲੂ ਕਰਵਾ ਦਿੱਤਾ ਜਾਵੇ।"