← ਪਿਛੇ ਪਰਤੋ
ਨਵੇਂ ਭਰਤੀ 6 ਸਿਪਾਹੀ ਡੋਪ ਟੈਸਟ ’ਚ ਫੇਲ੍ਹ, ਭੇਜੇ ਵਾਪਸ ਜਹਾਨਖੇਲਾ, 26 ਮਈ, 2025: ਪੰਜਾਬ ਪੁਲਿਸ ਵਿਚ ਭਰਤੀ ਹੋਏ 6 ਸਿਪਾਹੀ ਡੋਪ ਟੈਸਟ ਵਿਚ ਫੇਲ੍ਹ ਹੋ ਗਏ ਹਨ। ਇਸ ਮਗਰੋਂ ਇਹਨਾਂ ਨੂੰ ਬਿਨਾਂ ਟਰੇਨਿੰਗ ਤੋਂ ਹੀ ਵਾਪਸ ਭੇਜ ਦਿੱਤਾ ਗਿਆ ਹੈ। ਨਿਊਜ਼ 18 ਦੀ ਰਿਪੋਰਟ ਮੁਤਾਬਕ ਇਹਨਾਂ 6 ਸਿਪਾਹੀਆਂ ਦੀਆਂ ਹਰਕਤਾਂ ਤੋਂ ਉੱਚ ਅਫਸਰਾਂ ਨੂੰ ਇਹਨਾਂ ’ਤੇ ਸ਼ੱਕ ਹੋਇਆ ਤਾਂ ਡੋਪ ਟੈਸਟ ਕਰਵਾਏ ਗਏ ਜਿਹਨਾਂ ਵਿਚ ਇਹ ਫੇਲ੍ਹ ਹੋ ਗਏ।
Total Responses : 766