ਦੱਖਣੀ ਆਕਲੈਂਡ ਵਿੱਚ ਹੁਣ ਸਮੁਦਾਇਕ ਸੰਵਾਦ ਰਚਾਇਆ ਜਾਵੇ-ਡਾ ਅਮਰਜੀਤ ਟਾਂਡਾ
ਸਿਡਨੀ 23, ਦਸੰਬਰ 2025. ਦੱਖਣੀ ਆਕਲੈਂਡ ਵਿੱਚ ਹੁਣ ਸਮੁਦਾਇਕ ਸੰਵਾਦ ਸੰਵਾਦ ਅਤੇ ਏਕਤਾ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਇਸ ਬਾਰੇ ਕਨਵੀਨਰ "ਪੰਜਾਬ ਤੇ ਸਿਡਨੀ ਸਿੱਖ ਚਿੰਤਕ" ਡਾ ਅਮਰਜੀਤ ਟਾਂਡਾ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ।
ਯਾਦ ਰਹੇ ਕਿ ਦੱਖਣੀ ਆਕਲੈਂਡ ਵਿੱਚ 20 ਦਸੰਬਰ 2025 ਨੂੰ ਇੱਕ ਸਿੱਖ ਮਨਜ਼ੂਰ ਸ਼ੁਦਾ ਧਾਰਮਿਕ ਨਗਰ ਕੀਰਤਨ ਨੂੰ ਵਿਰੋਧੀ-ਇਮੀਗ੍ਰੇਸ਼ਨ ਈਸਾਈ ਸਮੂਹ ਨੇ ਰੋਕਿਆ, ਜਿਸ ਨੇ ਧਾਰਮਿਕ ਸਹਿਣਸ਼ੀਲਤਾ ਅਤੇ ਨਸਲੀ ਸਦਭਾਵਨਾ ਬਾਰੇ ਗੰਭੀਰ ਸਵਾਲ ਖੜੇ ਕੀਤੇ ਹਨ, ਡਾ ਟਾਂਡਾ ਨੇ ਦੱਸਿਆ.
ਡਾ ਟਾਂਡਾ ਨੇ ਕਿਹਾ ਕਿ ਜਲੂਸ ਦੇ ਦੌਰਾਨ, Brian Tamaki ਦੇ Destiny Church ਨਾਲ ਜੁੜੇ ਵਿਰੋਧੀਆਂ ਨੇ ਜਾਣਬੁੱਝ ਕੇ ਸੜਕਾਂ ਬੰਦ ਕਰ ਦਿੱਤੀਆਂ ਅਤੇ ਸਿੱਖ ਕਮਿਊਨਿਟੀ ਵੱਲ ਹਾਕਾ-ਸਟਾਈਲ ਪ੍ਰਦਰਸ਼ਨ ਕੀਤਾ. ਵਿਰੋਧੀਆਂ ਨੇ "Kiwis First" ਦੇ ਨਾਅਰੇ ਲਗਾਏ ਅਤੇ ਬੈਨਰ ਲਹਿਰਾਏ. ਪੁਲਿਸ ਦੀ ਦਖਲਅੰਦਾਜ਼ੀ New Zealand ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੋਹਾਂ ਗਰੁੱਪਾਂ ਨੂੰ ਵੱਖ ਕੀਤਾ ਅਤੇ ਸੁਰੱਖਿਆ ਯਕੀਨੀ ਬਣਾਈ.
ਵਿਰੋਧ ਦਾ ਨੇਤ੍ਰਿਤਵ ਕਰਨ ਵਾਲੇ ਸਮੂਹ ਦੇ ਆਗੂ ਨੇ ਆਪਣੀ ਕਾਰਵਾਈ ਦਾ ਬਚਾਅ ਕਰਦਿਆਂ ਸਿੱਖ ਕਮਿਊਨਿਟੀ ਦੇ ਮੈਂਬਰਾਂ ਨੂੰ "ਅੱਤਵਾਦੀ" ਕਿਹਾ ਅਤੇ ਇਮੀਗ੍ਰੇਸ਼ਨ ਨੂੰ "mass invasion" (ਵਿਸ਼ਾਲ ਹਮਲਾ) ਕਰਾਰ ਦਿੱਤਾ ਹੈ,ਡਾ ਟਾਂਡਾ ਨੇ ਦੱਸਿਆ .
ਡਾ ਟਾਂਡਾ ਨੇ ਕਿਹਾ ਕਿ ਇਹ ਬਿਆਨ ਭਾਰਤੀ ਕਮਿਊਨਿਟੀ ਦੇ ਖਿਲਾਫ ਸਪੱਸ਼ਟ ਨਫ਼ਰਤ ਅਤੇ ਪੱਖਪਾਤ ਨੂੰ ਦਰਸਾਉਂਦੇ ਹਨ, ਕਿਉਂਕਿ ਭਾਰਤੀ ਕਮਿਊਨਿਟੀ ਹੁਣ New Zealand ਦਾ ਤੀਜਾ ਸਭ ਤੋਂ ਵੱਡਾ ਨਸਲੀ ਸਮੂਹ ਹੈ .
ਡਾ ਟਾਂਡਾ ਨੇ ਸਲਾਹ ਦਿੰਦੇ ਕਿਹਾ ਕਿ ਸਮੁਦਾਇ ਇੱਕ ਅਜਿਹਾ ਖੇਤਰ ਹੁੰਦਾ ਹੈ ਜਿਸ ਵਿੱਚ ਸਾਂਝੀਆਂ ਭਾਵਨਾਵਾਂ, ਸਾਂਝਾ ਸੱਭਿਆਚਾਰ ਅਤੇ ਸਮਾਜਿਕ ਪ੍ਰਣਾਲੀ ਵਾਲੇ ਲੋਕ ਵੱਸਦੇ ਹਨ . ਸਮੁਦਾਇਕ ਸੰਵਾਦ ਅਤੇ ਸਹਿਯੋਗ ਟਕਰਾਅ ਨੂੰ ਹੱਲ ਕਰਨ ਅਤੇ ਸਮਝੌਤੇ ਤੱਕ ਪਹੁੰਚਣ ਲਈ ਬੁਨਿਆਦੀ ਹਨ .
ਡਾ ਟਾਂਡਾ ਨੇ ਦੱਸਿਆ ਕਿ ਸਮੁਦਾਇ ਇੱਕ ਖੇਤਰੀ ਗਰੁੱਪ ਹੁੰਦਾ ਹੈ ਜਿਸ ਦੀ ਸਾਂਝੀ ਜ਼ਮੀਨ ਅਤੇ ਸਾਂਝੀ ਜੀਵਨ ਸ਼ੈਲੀ ਹੁੰਦੀ ਹੈ .
ਭਵਿੱਖ ਵਿੱਚ ਦੁਨੀਆਂ ਭਰ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਧਾਰਮਿਕ ਸਦਭਾਵਨਾ ਬਣਾਉਣ ਲਈ ਪ੍ਰਭਾਵੀ ਸਮੁਦਾਇਕ ਸੰਵਾਦ ਬਹੁਤ ਹੀ ਜ਼ਰੂਰੀ ਹੈ, ਡਾ ਟਾਂਡਾ ਨੇ ਅੱਗੇ ਸਲਾਹ ਦਿੱਤੀ.
ਡਾ ਟਾਂਡਾ ਨੇ ਇਹ ਵੀ ਕਿਹਾ ਕਿ ਵੱਖ-ਵੱਖ ਧਾਰਮਿਕ ਅਤੇ ਨਸਲੀ ਸਮੁਦਾਵਾਂ ਵਿਚਕਾਰ ਆਪਸੀ ਸਮਝ ਅਤੇ ਸਹਿਯੋਗ ਬਣਾਉਣ ਲਈ ਵਿਚੋਲਗੀ ਦੀ ਪ੍ਰਕਿਰਿਆ ਸੁਲ੍ਹਾ-ਸਫ਼ਾਈ ਸਭ ਤੋਂ ਵੱਧ ਵਰਤੀ ਜਾਣ ਵਾਲੀ ਅਤੇ ਪ੍ਰਭਾਵਸ਼ਾਲੀ ਪ੍ਰਕਿਰਿਆ ਹੈ ਜਿਸ ਵਿੱਚ ਇੱਕ ਨਿਰਪੱਖ ਤੀਜੀ ਧਿਰ ਦੋਹਾਂ ਪੱਖਾਂ ਨੂੰ ਸਾਂਝਾ ਆਧਾਰ ਲੱਭਣ ਵਿੱਚ ਮਦਦ ਕਰਦੀ ਹੈ.
ਅੱਗੇ ਜਾ ਕੇ ਡਾਕਟਰ ਟਾਂਡਾ ਨੇ ਕਿਹਾ ਕਿ ਸਰਕਾਰ ਜਾਂ ਸੁਤੰਤਰ ਸੰਸਥਾਵਾਂ ਸੁਲਾਹ ਸੇਵਾਵਾਂ ਉਪਲਬਧ ਕਰਵਾ ਸਕਦੀਆਂ ਹਨ, ਤਾਂ ਕਿ ਅੱਗੇ ਤੋਂ ਕੋਈ ਅਜਿਹੀ ਘਟਨਾ ਨਾ ਵਾਪਰੇ ਤੇ ਸਾਰੀਆਂ ਕੌਮਾਂ ਰਲਮਿਲ ਖੁਸ਼ੀ ਖੁਸ਼ੀ ਵਸਣ।