ਦੋਹਾਂ ਐਂਟਰੀ ਪੁਆਇੰਟਸ ਤੇ ਹੈਰੀਟੇਜ ਐਂਟਰੀ ਗੇਟਸ ਗੁਰਦਾਸਪੁਰ ਸ਼ਹਿਰ ਨੂੰ ਪ੍ਰਦਾਨ ਕਰਨਗੇ ਵੱਖਰੀ ਅਤੇ ਖੂਬਸੂਰਤ ਦਿੱਖ
ਸਵਾ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਗੇਟਾਂ ਦਾ ਹੋਇਆ ਉਦਘਾਟਨ
ਰੋਹਿਤ ਗੁਪਤਾ
ਗੁਰਦਾਸਪੁਰ , 27 ਜੂਨ 2026 :
ਇੰਪਰੂਵਮੈਂਟ ਟਰਸਟ ਗੁਰਦਾਸਪੁਰ ਵੱਲੋਂ ਸ਼ਹਿਰ ਨੂੰ ਇੱਕ ਬੇਹਦ ਖੂਬਸੂਰਤ ਦਿੱਖ ਪ੍ਰਦਾਨ ਕੀਤੀ ਜਾ ਰਹੀ ਹੈ। ਨਵੀਂ ਯੋਜਨਾ ਦੇ ਤਹਿਤ ਸ਼ਹਿਰ ਦੇ ਦੋਹਾਂ ਐਂਟਰੀ ਪੁਆਇੰਟਸ ਬਟਾਲਾ ਰੋਡ ਅਤੇ ਪਠਾਨਕੋਟ ਰੋਡ ਤੇ ਦੋ ਖੂਬਸੂਰਤ ਹੈਰੀਟੇਜ ਐਂਟਰੀ ਗੇਟਸ ਬਣਾਏ ਜਾਣਗੇ । ਇਕ ਕਰੋੜ 18 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਇਹਨਾਂ ਖੂਬਸੂਰਤ ਐਂਟੀ ਗੇਟਸ ਦਾ ਕੰਮ ਅੱਜ ਸ਼ੁਰੂ ਹੋ ਗਿਆ ਹੈ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਅਤੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਰਾਜੀਵ ਸ਼ਰਮਾ ਵਲੋਂ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਨੇੜੇ ਬਣ ਰਹੇ ਹੈਰੀਟੇਜ ਐਂਟਰੀ ਗੇਟ ਦਾ ਜਾਇਜ਼ਾ ਵੀ ਲਿਆ ਗਿਆ।
ਇਸ ਮੌਕੇ ਚੇਅਰਮੈਨ ਰਜੀਵ ਸ਼ਰਮਾ ਅਤੇ ਹਲਕਾ ਇੰਚਾਰਜ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗੁਰਦਾਸਪੁਰ ਸ਼ਹਿਰ ਨੂੰ ਬੇਹਦ ਖੂਬਸੂਰਤ ਦਿੱਖ ਪ੍ਰਦਾਨ ਕੀਤੀ ਜਾਏਗੀ ਅਤੇ ਇਹਨਾਂ ਦੋ ਹੈਰੀਟੇਜ ਐਂਟਰੀ ਗੇਟਸ ਦੇ ਨਿਰਮਾਣ ਤੋਂ ਇਲਾਵਾ ਇੰਪਰੂਵਮੈਂਟ ਟਰਸਟ ਵੱਲੋਂ ਸ਼ਹਿਰ ਦੀ ਨੁਹਾਰ ਬਦਲਣ ਲਈ ਕਈ ਹੋਰ ਕੰਮ ਵੀ ਕਰਵਾਏ ਜਾ ਰਹੇ ਹਨ
- Download Babushahi App
-
-