ਦੁਕਾਨਦਾਰ ਰਹਿਣ ਸਾਵਧਾਨ,ਇੰਜ ਵੀ ਹੁੰਦੀ ਹੈ ਠੱਗੀ
ਗ੍ਰਾਹਕ ਦੁਕਾਨਦਾਰ ਨੂੰ ਚੂਨਾ ਲਗਾ ਕੇ ਹੋਇਆ ਫਰਾਰ
ਰੋਹਿਤ ਗੁਪਤਾ
ਗੁਰਦਾਸਪੁਰ 28 ਦਸੰਬਰ
ਇੱਕ ਗ੍ਰਾਹਕ ਦੁਕਾਨਦਾਰ ਨੂੰ ਕਰੀਬ 14 ਹਜਾਰ ਦਾ ਚੂਨਾ ਲਗਾ ਕੇ ਫਰਾਰ ਹੋ ਗਿਆ। ਮਾਮਲਾ ਗੁਰਦਾਸਪੁਰ ਦੇ ਭਾਗ ਸਿੰਘ ਰੋਡ ਦਾ ਹੈ ਜਿੱਥੇ ਕਪੂਰ ਇਲੈਕਟਰੋਨਿਕ ਦੇ ਨਾਲ ਤੇ ਦੁਕਾਨ ਕਰਨ ਵਾਲੇ ਦੁਕਾਨਦਾਰ ਵਿਜੇ ਕਪੂਰ ਦੀ ਦੁਕਾਨ ਤੇ ਇੱਕ ਕਰੀਬ 50 ਤੋਂ 60 ਸਾਲ ਉਮਰ ਦਾ ਸਿੱਖ ਵਿਅਕਤੀ ਮੋਟਰਸਾਈਕਲ ਤੇ ਆਉਂਦਾ ਹੈ ਅਤੇ ਦੁਕਾਨ ਤੋਂ ਇੱਕ ਹੋਮ ਥਿਏਟਰ ਅਤੇ ਇੱਕ ਇੰਡਕਸ਼ਨ ਕੁੱਕਰ ਪਸੰਦ ਕਰਕੇ ਪੈਕ ਕਰਵਾ ਲੈਂਦਾ ਹੈ। ਦੁਕਾਨਦਾਰ ਅਨੁਸਾਰ ਸਮਾਨ ਦੀ ਕੁੱਲ ਕੀਮਤ 13,800 ਰੁਪਏ ਸੀ। ਪੈਕ ਕਰਵਾਉਣ ਤੋਂ ਬਾਅਦ ਦੁਕਾਨਦਾਰ ਨੂੰ ਗਰਾਹਕ ਕਹਿੰਦਾ ਹੈ ਕਿ ਸਮਾਨ ਮੋਟਰਸਾਈਕਲ ਤੇ ਬੰਨ ਕੇ ਆਉਣਾ ਹਾਂ ਤੇ ਸਮਾਨ ਦੀ ਪੇਮੈਂਟ ਕਰਦਾ ਹਾਂ ਪਰ ਮਿੰਟਾਂ ਸਕਿੰਟਾਂ ਵਿੱਚ ਹੀ ਗ੍ਰਾਹਕ ਮੋਟਰਸਾਈਕਲ ਅਤੇ ਸਮਾਨ ਸਮੇਤ ਉਥੋਂ ਫਰਾਰ ਹੋ ਜਾਂਦਾ ਹੈ।
ਦੁਕਾਨਦਾਰ ਵਿਜੇ ਕਪੂਰ ਉਸ ਦੀ ਪਹਿਚਾਨ ਕਰਨ ਲਈ ਆਲੇ ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੇ ਹਨ ਅਤੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਜਾ ਚੁੱਕੀ ਹੈ।