ਡੇਰਾ ਸਿਰਸਾ ਪੈਰੋਕਾਰ ਸੀਤਾ ਦੇਵੀ ਨੂੰ ਪ੍ਰਾਪਤ ਹੋਇਆ 132 ਵੀਂ ਸਰੀਰਦਾਨੀ ਬਣਨ ਦਾ ਮਾਣ
ਅਸ਼ੋਕ ਵਰਮਾ
ਬਠਿੰਡਾ, 14 ਜੁਲਾਈ 2026: ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਵੱਲੋਂ ਕੀਤੇ ਜਾ ਰਹੇ 176 ਮਾਨਵਤਾ ਭਲਾਈ ਦੇ ਕਾਰਜਾਂ ਚੋਂ ਅਮਰ ਸੇਵਾ ਮੁਹਿੰਮ ਤਹਿਤ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਏ ’ਚ ਅੱਜ ਸੁਭਾ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਸਦੀਵੀ ਵਿਛੋੜਾ ਦੇ ਗਈੇ ਮਾਤਾ ਸੀਤਾ ਦੇਵੀ ਇੰਸਾਂ (70) ਪਤਨੀ ਕਾਹਨ ਚੰਦ ਇੰਸਾਂ ਨੂੰ 132 ਵੀਂ ਸਰਰੀਰਦਾਨੀ ਬਣਨ ਦਾ ਮਾਣ ਹਾਸਲ ਹੋਇਆ ਹੈ। ਸੀਤਾ ਦੇਵੀ ਨੇ ਜਿਉਂਦੇ ਜੀਅ ਆਪਣੀ ਮੌਤ ਤੋਂ ਬਾਅਦ ਸਰੀਰਦਾਨ ਕਰਨ ਦਾ ਪ੍ਰਣ ਕੀਤਾ ਸੀ ਜਿਸ ਨੂੰ ਅੱਜ ਉਹਨਾਂ ਦੇ ਬੇਟੇ ਜਸਕਰਨ ਰਾਮ ਇੰਸਾਂ ਸੇਵਾਦਾਰ ਸੱਚੀ ਮਿਸਤਰੀ ਸੰਮਤੀ, ਐਲ.ਡੀ.ਸ਼ਰਮਾ, ਧੀ ਜਸਵੀਰ ਇੰਸਾਂ, ਨੂੰਹਾਂ ਅਮਨਪ੍ਰੀਤ ਇੰਸਾਂ ਸੱਚੀ ਪ੍ਰੇਮੀ ਸੰਮਤੀ ਸੇਵਾਦਾਰ, ਬਿੰਦਰਪਾਲ ਸ਼ਰਮਾ ਅਤੇ ਹੋਰ ਪਰਿਵਾਰਿਕ ਮੈਂਬਰਾਂ ਨੇ ਪੂਰਾ ਕੀਤਾ ਹੈ। ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕੀਤੀ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਜਸਕਰਨ ਰਾਮ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਤਾ ਸੀਤਾ ਦੇਵੀ ਨੇ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਹਮੇਸ਼ਾ ਹੀ ਮਾਨਵਤਾ ਭਲਾਈ ਕਾਰਜਾਂ ’ਚ ਵਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਮਾਤਾ ਜੀ ਨੇ ਮੌਤ ਉਪਰੰਤ ਮੈਡੀਕਲ ਖੋਜਾਂ ਲਈ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ ਜਿਸ ਨੂੰ ਪੂਰਾ ਕਰਦਿਆਂ ਉਨ੍ਹਾਂ ਦੀ ਮ੍ਰਿਤਕ ਦੇਹ ਸ਼੍ਰੀ ਸਿਧੀ ਵਿਨਾਇਕ ਮੈਡੀਕਲ ਕਾਲਜ, ਸੰਭਲ (ਉੱਤਰ ਪ੍ਰਦੇਸ਼) ਨੂੰ ਮੈਡੀਕਲ ਖੋਜਾਂ ਲਈ ਸੌਂਪੀ ਗਈ ਹੈ ਜਿੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮਨੁੱਖੀ ਸਰੀਰ ਤੇ ਮੈਡੀਕਲ ਖੋਜਾਂ ਕਰਨਗੇ। ਮ੍ਰਿਤਕ ਦੇ ਨਿਵਾਸ ਸਥਾਨ ਤੋਂ ਮ੍ਰਿਤਕ ਦੇਹ ਨੂੰ ਰਵਾਨਾ ਕਰਨ ਮੌਕੇ ਹਾਜ਼ਰ ਵੱਡੀ ਗਿਣਤੀ ਡੇਰਾ ਪ੍ਰੇਮੀਆਂ, ਰਿਸ਼ਤੇਦਾਰਾਂ , ਇਲਾਕਾ ਵਾਸੀਆਂ ਨੇ ‘ਮਾਤਾ ਸੀਤਾ ਦੇਵੀ ਇੰਸਾਂ ਅਮਰ ਰਹੇ’ ਅਤੇ ਸਰੀਰਦਾਨ ਮਹਾਂਦਾਨ ਦੇ ਨਾਅਰੇ ਲਾਏ ਅਤੇ ਫੁੱਲਾਂ ਨਾਲ ਸਜ਼ੀ ਐਂਬੂਲੈਂਸ ਨੂੰ ਕਾਫਲੇ ਦੇ ਰੂਪ ਵਿੱਚ ਅੰਤਿਮ ਵਿਦਾਇਗੀ ਦਿੱਤੀ ਗਈ।
ਇਹ ਆਗੂ ਵੀ ਸਨ ਹਾਜ਼ਰ
ਐਂਬੂਲੈਂਸ ਰਵਾਨਾ ਕਰਨ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਵੱਲੋਂ ਚਲਾਈ ਗਈ ਰੀਤ ਧੀ-ਪੁੱਤਰ ਇੱਕ ਸਮਾਨ ਤੇ ਚਲਦਿਆਂ ਮਾਤਾ ਸੀਤਾ ਦੇਵੀ ਇੰਸਾਂ ਦੀ ਧੀ ਜਸਵੀਰ ਇੰਸਾਂ, ਨੂੰਹਾਂ ਅਮਨਪ੍ਰੀਤ ਇੰਸਾਂ ਅਤੇ ਬਿੰਦਰਪਾਲ ਸ਼ਰਮਾ ਵੱਲੋਂ ਅਰਥੀ ਨੂੰ ਮੋਢਾ ਵੀ ਦਿੱਤਾ ਗਿਆ। ਇਸ ਮੌਕੇ ਡੇਰਾ ਆਗੂ ਪ੍ਰਬੰਧਕ ਗੁਰਮੇਲ ਸਿੰਘ ਇੰਸਾਂ, ਇੰਜ. ਬਾਰਾ ਸਿੰਘ ਇੰਸਾਂ, ਮੇਘ ਰਾਜ ਇੰਸਾਂ, ਏਰੀਆ ਪ੍ਰੇਮੀ ਸੇਵਕ ਰੇਸ਼ਮ ਸਿੰਘ ਇੰਸਾਂ, ਸੱਚੀ ਪ੍ਰੇਮੀ ਸੰਮਤੀ ਸੇਵਾਦਾਰ ਗੁਰਚਰਨ ਸਿੰਘ ਇੰਸਾਂ, ਪ੍ਰਲਾਦ ਇੰਸਾਂ, ਹਰੀਕ੍ਰਿਸ਼ਨ ਇੰਸਾਂ, ਲਵਿਸ਼ ਇੰਸਾਂ, ਪ੍ਰੇਮੀ ਸੇਵਕ ਭੈਣ ਕਮਲੇਸ਼ ਇੰਸਾਂ, ਸੱਚੀ ਪ੍ਰੇਮੀ ਸੰਮਤੀ ਭੈਣਾਂ ਰਮਾ ਇੰਸਾਂ, ਕਮਲੇਸ਼ ਇੰਸਾਂ, ਰਜਨੀ ਇੰਸਾਂ, ਸਿਮਰਨ ਇੰਸਾਂ ਅਤੇ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸੀ।
- Download Babushahi App
-
-