ਟ੍ਰੈਫਿਕ ਪੁਲਿਸ ਗੁਰਦਾਸਪੁਰ ਵੱਲੋਂ ਸਕੂਲਾਂ ਦੀਆਂ ਬੱਸਾਂ ਦੀ ਅਚਨਚੇਤ ਚੈਕਿੰਗ
ਰੋਹਿਤ ਗੁਪਤਾ
ਗੁਰਦਾਸਪੁਰ, 13 ਫਰਵਰੀ
ਅੱਜ ਟ੍ਰੈਫਿਕ ਪੁਲਿਸ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਅਤੇ ਰੋਡ ਸੇਫਟੀ ਤਹਿਤ ਵੱਖ-ਵੱਖ ਜਗਾਂ ਉਪਰ ਸਕੂਲਾਂ ਦੀਆਂ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਏ ਐਸ ਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਬੱਸਾਂ ਵਿੱਚ ਲੱਗੇ ਜੀ.ਪੀ.ਐਸ ਕੈਮਰਿਆਂ,ਅੱਗ ਬੁਝਾਊ ਯੰਤਰਾਂ ਅਤੇ ਗਰਿੱਲ ਆਦਿ ਚੈੱਕ ਕੀਤੇ ਗਏ। ਡਰਾਈਵਰਾਂ,ਹੈਲਪਰਾ ਦੀ ਨੇਮ ਪਲੇਟਾਂ, ਵਰਦੀ ਲਾਇਸੈਂਸ ਚੈੱਕ ਕੀਤੇ ਗਏ ਅਧੂਰੇ ਕਾਗਜਾਤ ਵਾਲੀਆਂ ਗੱਡੀਆਂ ਦੇ ਚਲਾਨ ਵੀ ਕੀਤੇ ਗਏ। ਨਸ਼ੇ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਮਾਨਯੋਗ ਹਾਈਕੋਰਟ ਦੀਆਂ ਹਦਾਇਤਾਂ 'ਤੇ ਅਮਲ ਕਰਨ ਦੀ ਹਦਾਇਤ ਕੀਤੀ ਗਈ।
ਬੱਚਿਆਂ ਦੀ ਸੁਰੱਖਿਆ ਲਈ ਦੱਸਿਆ ਗਿਆ ਹੈਲਪ ਲਾਈਨ ਨੰਬਰ 112,1033 ਅਤੇ 1930 ਬਾਰੇ ਜਾਗਰੂਕ ਕੀਤਾ ਗਿਆ। ਪੁਲਿਸ ਸਹਾਇਤਾ ਲਈ ਅੱਗੇ ਆਉਣ ਲਈ ਕਿਹਾ ਗਿਆ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਦੱਸਿਆ ਗਿਆ ।
ਇਸ ਮੌਕੇ ਬਿਕਰਮਜੀਤ ਸਿੰਘ, ਸੁਰਜੀਤ ਸਿੰਘ ਅਤੇ ਅਮਰੀਕ ਸਿੰਘ ਆਦਿ ਹਾਜ਼ਰ ਸਨ।