ਜ਼ਿਲ੍ਹਾ ਹੈਡਕੁਆਟਰ ਹੋਣ ਦੇ ਬਾਵਜੂਦ ਗੁਰਦਾਸਪੁਰ ਰੇਲ ਮਾਰਗ Long Route ਦੀਆਂ ਗੱਡੀਆਂ ਤੋਂ ਵਾਂਝਾ
ਰੋਹਿਤ ਗੁਪਤਾ
ਗੁਰਦਾਸਪੁਰ 13 ਅਗਸਤ 2025- ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਤੋਂ ਕਟਰਾ ਲਈ ਇੱਕ ਨਵੀਂ ਬੰਦੇ ਭਾਰਤ ਟਰੇਨ ਪੰਜਾਬ ਨੂੰ ਮਿਲੀ ਹੈ ਪਰ ਹਰ ਵਾਰ ਦੀ ਤਰ੍ਹਾਂ ਇਸ ਦਾ ਰੂਟ ਵੀ ਵਾਇਆ ਗੁਰਦਾਸਪੁਰ ਦੀ ਬਜਾਏ ਵਾਇਆ ਜਲੰਧਰ ਰੱਖਿਆ ਗਿਆ ਹੈ। ਇਸ ਰੂਟ ਤੇ ਪਹਿਲਾਂ ਹੀ ਚਾਰ ਟ੍ਰੇਨਾਂ ਅੰਮ੍ਰਿਤਸਰ ਤੋਂ ਕਟਰਾ ਚੱਲ ਰਹੀਆਂ ਹਨ। ਜਦਕਿ ਅੰਮ੍ਰਿਤਸਰ ਤੋਂ ਜੰਮੂ ਕਟਰਾ ਤੱਕ ਦਾ ਸਫਰ ਵਾਇਆ ਗੁਰਦਾਸਪੁਰ ਕਰੀਬ 70 ਕਿਲੋਮੀਟਰ ਘੱਟ ਪੈਂਦਾ ਹੈ। ਗੁਰਦਾਸਪੁਰ ਰੂਟ ਤੇ ਵੈਸ਼ਨੋ ਦੇਵੀ ਜਾਣ ਵਾਲੇ ਸਵਾਰੀ ਵੀ ਬਹੁਤ ਹੁੰਦੀ ਹੈ ਤੇ ਜਿਲਾ ਗੁਰਦਾਸਪੁਰ ਤੋਂ ਜੰਮੂ ,ਸ੍ਰੀ ਨਗਰ ਜਾ ਕੇ ਲੇਬਰ ਖਾਸ ਕਰ ਲੱਕੜੀ ਦਾ ਕੰਮ ਕਰਨ ਵਾਲਿਆਂ ਦੀ ਗਿਣਤੀ ਵੀ ਘੱਟ ਨਹੀਂ ਹੈ।
ਪਰ ਜਿਲਾ ਹੈਡਕੁਾਰਟਰ ਹੋਣ ਦੇ ਬਾਵਜੂਦ ਤੋਂ ਅੰਮ੍ਰਿਤਸਰ ਕਟਰਾ ਵਾਇਆ ਗੁਰਦਾਸਪੁਰ ਜਾਣ ਵਾਲੀ ਸਿਰਫ ਇਕ ਰੇਲ ਗੱਡੀ ਹੈ 9415 ਕਟਰਾ ਐਕਸਪ੍ਰੈਸ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਹਫਤੇ ਵਿੱਚ ਇੱਕ ਦਿਨ ਮੰਗਲਵਾਰ ਨੂੰ ਚੱਲਣ ਵਾਲੀ ਕਟਰਾ ਐਕਸਪ੍ਰੈਸ ਦਾ ਸਟੋਪੇਜ ਵੀ ਗੁਰਦਾਸਪੁਰ ਜ਼ਿਲ੍ਹਾ ਹੈਡਵਾਰਟਰ ਵਿਖੇ ਨਹੀਂ ਹੈ। ਗੱਲ ਲੋਂਗ ਰੂਟ ਦੀਆਂ ਗੱਡੀਆਂ ਦੀ ਕਰੀਏ ਤਾਂ ਗੁਰਦਾਸਪੁਰ ਰੂਟ ਤੋਂ ਲੰਬੇ ਰੂਟ ਦੀਆਂ ਰੇਲ ਗੱਡੀਆਂ ਵੀ ਦੋ ਹੀ ਹਨ। ਇਸ ਦਾ ਕਾਰਨ ਇਹ ਹੈ ਕਿ ਆਜ਼ਾਦੀ ਦੇ 78 ਸਾਲ ਬੀਤਣ ਦੇ ਬਾਵਜੂਦ ਪਠਾਨਕੋਟ ਅੰਮ੍ਰਿਤਸਰ ਵਾਇਆ ਗੁਰਦਾਸਪੁਰ ਅਜੇ ਵੀ ਸਿੰਗਲ ਲਾਈਨ ਹੈ । ਇਸ ਲਈ ਇਸ ਰੂਟ ਨੂੰ ਅਰਸੇ ਤੋਂ ਕੋਈ ਨਵੀਂ ਟਰੇਨ ਨਹੀਂ ਮਿਲੀ ਹੈ। ਬੰਦੇ ਭਾਰਤ ਟ੍ਰੇਨ ਸ਼ੁਰੂ ਹੋਣ ਤੋਂ ਬਾਅਦ ਗੁਰਦਾਸਪੁਰ ਨਿਵਾਸੀਆਂ ਨੇ ਮੁੜ ਤੋਂ ਮੰਗ ਚੁੱਕਣੀ ਸ਼ੁਰੂ ਕਰ ਦਿੱਤੀ ਹੈ ਕਿ ਅੰਮ੍ਰਿਤਸਰ ਪਠਾਨਕੋਟ ਵਾਇਆ ਗੁਰਦਾਸਪੁਰ ਰੇਲ ਮਾਰਗ ਨੂੰ ਅਪਗਰੇਡ ਕਰਕੇ ਇਸ ਰੋਡ ਤੇ ਵੀ ਨਵੀਆਂ ਅਤੇ ਲੋਂਗ ਰੂਟ ਦੀਆਂ ਟ੍ਰੇਨਾਂ ਚਲਾਈਆਂ ਜਾਣ।