ਜਸਟਿਸ ਰਣਜੀਤ ਸਿੰਘ ਦੀ ਅਗਵਾਈ ’ਚ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦਾ ਪੁਨਰਗਠਨ
ਚੰਡੀਗੜ੍ਹ 17 ਮਈ (2025) - ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਚੰਡੀਗੜ੍ਹ ਦੇ ਕੈਂਪਸ ਵਿੱਚ ਪੰਜਾਬ ਭਰ ’ਤੋਂ ਇਕੱਤਰ ਹੋਏ ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਦੋ ਦਰਜ਼ਨ ਤੋਂ ਵਧੇਰੇ ਕਾਰਕੁੰਨਾ ਦੀ ਇਕੱਤਰਤਾ ਵੱਲੋਂ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਹੇਠ ਜਸਟਿਸ ਅਜੀਤ ਸਿੰਘ ਬੈਂਸ ਵੱਲੋਂ ਬਣਾਏ ਗਏ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦਾ ਪੁਨਰਗਠਨ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਪੰਜਾਬ ਤੇ ਮੁਲਕ ਅੰਦਰ ਮਨੁੱਖੀ ਹੱਕਾਂ ਦੀ ਹੋ ਰਹੀ ਗੰਭੀਰ ਉਲੰਘਣਾ ਬਾਰੇ ਚਿੰਤਾ ਪ੍ਰਗਟ ਕਰਦਿਆਂ ਸੰਗਠਨ ਦੇ ਐਲਾਨਨਾਮੇ ਤੇ ਜਥੇਬੰਦਕ ਢਾਂਚੇ ਸਬੰਧੀ ਪੇਸ਼ ਕੀਤਾ ਖਰੜਾ ਗੰਭੀਰ ਵਿਚਾਰ ਚਰਚਾ ਤੋਂ ਬਾਅਦ ਸਰਬ ਸਮੰਤੀ ਨਾਲ ਪਾਸ ਕੀਤਾ ਗਿਆ। ਇਸ ਮੌਕੇ ਸੁਬਾਈ ਅਹੁਦੇਦਾਰਾਂ ਦੀ ਚੋਣ ਕਰਨ ਦੇ ਨਾਲ-ਨਾਲ ਜ਼ਿਲ੍ਹਾ ਕਮੇਟੀਆਂ ਦੀ ਸਥਾਪਨਾ ਕਰਨ ਦਾ ਵੀ ਫੈਸਲਾ ਕੀਤਾ ਗਿਆ।
ਇਕਤੱਰਤਾ ਨੇ ਜਸਟਿਸ ਰਣਜੀਤ ਸਿੰਘ ਨੂੰ ਚੇਅਰਮੈਨ, ਡਾ. ਪਿਆਰਾ ਲਾਲ ਗਰਗ ਨੂੰ ਵਾਈਸ ਚੇਅਰਮੈਨ, ਮਾਲਵਿੰਦਰ ਸਿੰਘ ਮਾਲੀ ਨੂੰ ਜਨਰਲ ਸਕੱਤਰ, ਰਾਜਵਿੰਦਰ ਸਿੰਘ ਬੈਂਸ ਨੂੰ ਲੀਗਲ ਵਿੰਗ ਦੇ ਮੁੱਖੀ, ਸਰਬਜੀਤ ਸਿੰਘ ਵੇਰਕਾ ਨੂੰ ਖੋਜ ਪੜਤਾਲ ਵਿੰਗ ਦੇ ਮੁੱਖੀ, ਹਮੀਰ ਸਿੰਘ ਜਥੇਬੰਦਕ ਸਕੱਤਰ, ਡਾ. ਖੁਸ਼ਹਾਲ ਸਿੰਘ ਦਫ਼ਤਰ ਸਕੱਤਰ ਚੁਣੇ ਗਏ। ਇਹਨਾਂ ਤੋਂ ਇਲਾਵਾ ਬਾਕੀ ਅਹੁਦੇਦਾਰ ਨਿਯੁਕਤ ਕਰਨ ਤੇ ਜ਼ਿੰਮੇਵਾਰੀਆਂ ਸੌਂਪਣ ਦੇ ਅਧਿਕਾਰ ਜਸਟਿਸ ਰਣਜੀਤ ਸਿੰਘ ਨੂੰ ਦਿੱਤੇ ਗਏ। ਜਥੇਬੰਦੀ ਦਾ ਮੁੱਖ ਦਫ਼ਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਹੋਵੇਗਾ।
ਮੀਟਿੰਗ ਵਿੱਚ ਤੇ ਜਥੇਬੰਦੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਗਿਆਨੀ ਕੇਵਲ ਸਿੰਘ, ਐਡਵੋਕੇਟ ਗੁਰਜੀਤ ਸਿੰਘ, ਜਥੇਦਾਰ ਸੁਖਦੇਵ ਸਿੰਘ ਭੌਰ.ਰਾਜਵਿੰਦਰ ਸਿੰਘ ਰਾਹੀ ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਸੁਖਵਿੰਦਰ ਸਿੰਘ ਸਿੱਧੂ, ਐਡਵੋਕੇਟ ਗੁਰਦੀਪ ਸਿੰਘ ਚੰਡੀਗੜ੍ਹ, ਐਡਵੋਕੇਟ ਨਵਜੌਤ ਕੌਰ ਚੱਬਾ, ਪਰਮਸੁਨੀਲ ਕੌਰ, ਅਰਮਨਜੋਤ ਕੌਰ, ਅਮਨਪ੍ਰੀਤ ਕੌਰ ਰਾਏ, ਗੁਰਸਮਸ਼ੀਰ ਸਿੰਘ ਪੱਤਰਕਾਰ, ਐਡਵੋਕੇਟ ਦਲਜੀਤ ਸਿੰਘ ਬਾਠ, ਤੇਜਿੰਦਰ ਸਿੰਘ ਮੋਹਾਲੀ, ਇੰਦਰਪ੍ਰੀਤ ਸਿੰਘ ਗੋਗਾ ਸੰਧੂ, ਐਡਵੋਕੇਟ ਪਰਮਿੰਦਰ ਸਿੰਘ ਗਿੱਲ, ਐਡਵੋਕੇਟ ਨਵਜੋਤ ਸਿੰਘ, ਪ੍ਰੋ. ਸ਼ਾਮ ਸਿੰਘ, ਕੇ.ਪੀ ਸਿੰਘ, ਸਤਨਾਮ ਸਿੰਘ ਅਤੇ ਐਡਵੋਕੇਟ ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।