ਜਲੰਧਰ: 120 ਫੁੱਟ ਤੋਂ ਵੀ ਲੰਬੇ ਤਿਰੰਗਾ ਵਾਲਾ ਖੰਭਾ ਆਏ ਹਨੇਰੀ ਝੱਖੜ ਨਾਲ ਡਿੱਗਿਆ
ਰਾਜੂ ਗੁਪਤਾ
ਜਲੰਧਰ, 24 ਮਈ 2025 - ਜਲੰਧਰ ਦੇ ਨਗਰ ਨਿਗਮ ਦੇ ਦਫਤਰ ਦੇ ਬਾਹਰ ਇੱਕ ਵੱਡਾ ਖੰਭਾ ਲਗਾਇਆ ਗਿਆ ਸੀ ਜਿਸ ਦੇ ਉੱਪਰ ਤਿਰੰਗਾ ਫਹਿਰਾਇਆ ਹੋਇਆ ਸੀ। ਇਹ ਖੰਭਾ ਮੀਂਹ-ਹਨੇਰੀ-ਝੱਖੜ ਦੇ ਕਾਰਨ ਇੱਕ ਕਾਰ ਉਪਰ ਡਿੱਗ ਗਿਆ। ਨਗਰ ਨਿਗਮ ਦੇ ਬਾਹਰ ਖੜੀ ਗੱਡੀ ਦਾ ਭਾਰੀ ਨੁਕਸਾਨ ਹੋਇਆ ਹੈ। ਜਦ ਕਿ ਜਾਣੀ ਨੁਕਸਾਨ ਜਾਂ ਕਿਸੇ ਹੋਰ ਦੇ ਸੱਟ ਲੱਗਣ ਦੀ ਖਬਰ ਨਹੀਂ ਹੈ।