ਚੰਡੀਗੜ੍ਹ ਯੂਨੀਵਰਸਿਟੀ ਵਿਖੇ ਭਾਰਤ ਦੇ ਪਹਿਲੇ 'AI ਫ਼ੈਸਟ 2026' ਦੀ ਸ਼ਾਨਦਾਰ ਸਮਾਪਤੀ; 10 ਸਟਾਰਟਅੱਪਸ ਨੂੰ ਮਿਲੇਗੀ 6 ਮਿਲੀਅਨ ਡਾਲਰ ਦੀ ਫ਼ੰਡਿੰਗ
2030 ਤੱਕ 1.5 ਲੱਖ ਨੌਜਵਾਨਾਂ ਨੂੰ 'AI ਐਥੀਕਸ' ਦੀ ਸਿਖਲਾਈ ਦੇਣ ਦਾ ਟੀਚਾ; 'ਕੈਂਪਸ ਟੈਂਕ' ਬਣਿਆ ਦੇਸ਼ ਦਾ ਸਭ ਤੋਂ ਵੱਡਾ ਯੂਨੀਵਰਸਿਟੀ ਸਟਾਰਟਅੱਪ ਲਾਂਚਪੈਡ
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਭਾਰਤ ਦੇ ਪਹਿਲੇ 'ਏਆਈ ਫ਼ੈਸਟ' ਦੀ ਹੋਈ ਸ਼ਾਨਦਾਰ ਸਮਾਪਤੀ, ਏਆਈ ਐਥੀਕਸ ਟ੍ਰੇਨਿੰਗ ਪ੍ਰੋਗਰਾਮ ਨੂੰ ਕੀਤਾ ਗਿਆ ਲੌਂਚ, 2030 ਤੱਕ 1.5 ਲੱਖ ਨੌਜਵਾਨਾਂ ਨੂੰ ਸਿਖਲਾਈ ਦੇਣ ਦਾ ਮਿਥਿਆ ਟੀਚਾ
ਚੰਡੀਗੜ੍ਹ ਯੂਨੀਵਰਸਿਟੀ ਵਿਖੇ 'ਏਆਈ ਫ਼ੈਸਟ 2026' ਦੇ ਅਖ਼ੀਰਲੇ ਦਿਨ ਭਾਰਤ ਦੇ ਸਭ ਤੋਂ ਵੱਡੇ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਲਾਂਚਪੈਡ 'ਕੈਂਪਸ ਟੈਂਕ' ਦਾ ਹੋਇਆ ਫ਼ਾਈਨਲ, ਟੌਪ 10 ਟੀਮਾਂ ਨੇ 6 ਮਿਲੀਅਨ ਡਾਲਰ ਦੇ ਫ਼ੰਡਿੰਗ ਪੂਲ ਤੱਕ ਬਣਾਈ ਪਹੁੰਚ
ਵੱਡੇ ਪੱਧਰ 'ਤੇ ਬਿਜ਼ਨਸ ਕਰਨ ਤੋਂ ਪਹਿਲਾਂ ਆਪਣੇ ਪ੍ਰੋਡਕਟ ਨੂੰ ਬਣਾਓ ਬਿਹਤਰੀਨ: 'ਬਲੂ ਮਸ਼ੀਨਜ਼' ਦੇ ਸੰਸਥਾਪਕ 'ਅਪਨਾ' ਗਰੁੱਪ ਦੇ ਸੀਈਓ ਨਿਰਮਿਤ ਪਾਰੇਖ
ਚੰਡੀਗੜ੍ਹ/ਮੋਹਾਲੀ, 21 ਫ਼ਰਵਰੀ: ਚੰਡੀਗੜ੍ਹ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ 'ਏਆਈ ਫ਼ੈਸਟ 2026' ਦੀ ਸ਼ਨੀਵਾਰ ਨੂੰ ਸ਼ਾਨਦਾਰ ਸਮਾਪਤੀ ਹੋਈ। ਫ਼ੈਸਟ ਦੇ ਅਖ਼ੀਰਲੇ ਦਿਨ ਭਾਰਤ ਦੇ ਸਭ ਤੋਂ ਵੱਡੇ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਲਾਂਚਪੈਡ 'ਕੈਂਪਸ ਟੈਂਕ' ਦਾ ਫ਼ਿਨਾਲੇ ਕਰਵਾਇਆ ਗਿਆ। ਇਸ ਵਿੱਚ ਜਿੱਤਣ ਵਾਲੀਆਂ ਸਿਖ਼ਰਲੀਆਂ 10 ਟੀਮਾਂ ਸਟਾਰਟਅੱਪ ਆਈਡੀਆਜ਼ ਨੇ ਆਪਣੇ ਸਟਾਰਟਅੱਪ ਆਈਡੀਆਜ਼ ਲਈ 6 ਮਿਲੀਅਨ ਡਾਲਰ ਦੀ ਫ਼ੰਡਿੰਗ ਤੱਕ ਪਹੁੰਚ ਬਣਾ ਲਈ ਹੈ। ਕੈਂਪਸ ਟੈਂਕ ਭਾਰਤ ਦਾ ਪਹਿਲਾ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਹੈ, ਜਿਸ ਨੂੰ ਚੰਡੀਗੜ੍ਹ ਯੂਨੀਵਰਸਿਟੀ ਨੇ ਭਾਰਤੀ ਯੂਨੀਕੋਰਨ ਅਤੇ ਮੋਹਰੀ ਨੌਕਰੀ ਪਲੇਟਫ਼ਾਰਮ 'ਅਪਨਾ' ਅਤੇ ਭਾਰਤ ਦੇ ਸਭ ਤੋਂ ਵੱਡੇ ਸਟਾਰਟਅੱਪ ਇੰਕਿਊਬੇਟਰ 'ਵੈਂਚਰ ਕੈਟਾਲਿਸਟ' ਦੇ ਸਹਿਯੋਗ ਨਾਲ ਕਰਵਾਇਆ। ਦੱਸ ਦਈਏ ਕਿ 'ਕੈਂਪਸ ਟੈਂਕ' ਦਾ ਮੁੱਖ ਉਦੇਸ਼ ਨੌਜਵਾਨ ਉਦਮੀਆਂ ਨੂੰ ਉਤਸ਼ਾਹਿਤ ਕਰਨਾ, ਸਟਾਰਟਅੱਪ ਈਕੋਸਿਸਟਮ ਨੂੰ ਮਜ਼ਬੂਤ ਬਣਾ ਕੇ ਦੇਸ਼ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣਾ ਹੈ।
ਕੈਂਪਸ ਟੈਂਕ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਲਾਂਚਪੈਡ ਹੈ, ਜੋ ਕਿ ਨੌਜਵਾਨ ਉਦਮੀਆਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਿਹਾ ਹੈ। ਇਹ 'ਸਟਾਰਟਅੱਪ ਇੰਡੀਆ ਮਿਸ਼ਨ' ਵਿੱਚ ਅਹਿਮ ਯੋਗਦਾਨ ਦੇਣ ਅਤੇ ਭਾਰਤ ਵਿੱਚ ਨੌਜਵਾਨ ਉੱਦਮੀਆਂ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰੇਗਾ। ਇਹ ਉੱਭਰ ਰਹੇ ਉਦਮੀਆਂ ਲਈ ਵਿਸ਼ੇਸ਼ ਪਲੇਟਫ਼ਾਰਮ ਹੈ, ਜਿੱਥੇ ਨੌਜਵਾਨ ਨਵੀਨਤਾਕਾਰ (ਇਨੋਵੇਟਰਜ਼) ਦੇ ਵਿਲੱਖਣ ਸਟਾਰਟਅੱਪ ਆਈਡੀਆਜ਼ ਨੂੰ ਫ਼ੰਡਿੰਗ (ਆਰਥਿਕ ਮਦਦ) ਮਿਲਦੀ ਹੈ। ਇਸ ਵਿੱਚ ਨੌਜਵਾਨਾਂ ਦੇ ਸਟਾਰਟਅੱਪ ਆਈਡੀਆਜ਼ ਨੂੰ ਫ਼ੰਡਿੰਗ ਤੋਂ ਇਲਾਵਾ ਉੱਚ-ਪ੍ਰਭਾਵ ਵਾਲੇ ਸਟਾਰਟਅੱਪਸ ਨੂੰ ਢਾਂਚਾਗਤ ਇਨਕਿਊਬੇਸ਼ਨ, ਰਣਨੀਤਕ ਹੈਂਡਹੋਲਡਿੰਗ, ਅਤੇ ਮਜ਼ਬੂਤ ਈਕੋਸਿਸਟਮ ਭਾਈਵਾਲੀ ਤੱਕ ਪਹੁੰਚ ਪ੍ਰਾਪਤ ਹੋਵੇਗੀ ਤਾਂ ਜੋ ਉਹਨਾਂ ਨੂੰ ਆਪਣੇ ਕਾਰੋਬਾਰੀ ਮਾਡਲਾਂ ਨੂੰ ਸੁਧਾਰਨ, ਉਤਪਾਦ-ਮਾਰਕੀਟ ਫਿੱਟ ਨੂੰ ਤੇਜ਼ ਕਰਨ ਅਤੇ ਟਿਕਾਊ ਢੰਗ ਨਾਲ ਸਕੇਲ ਕਰਨ ਵਿੱਚ ਮਦਦ ਮਿਲ ਸਕੇ।
'ਕੈਂਪਸ ਟੈਂਕ' ਨੂੰ ਅਗਸਤ 2025 ਵਿੱਚ ਲਾਂਚ ਕੀਤਾ ਗਿਆ ਸੀ। ਇਹ ਇੱਕ ਅਜਿਹਾ ਪਲੇਟਫ਼ਾਰਮ ਹੈ, ਜਿਸ ਵਿੱਚ 30 ਸਾਲ ਤੱਕ ਦੀ ਉਮਰ ਦਾ ਕੋਈ ਵੀ ਵਿਅਕਤੀ ਭਾਗ ਲੈ ਸਕਦਾ ਹੈ। ਕੈਂਪਸ ਟੈਂਕ ਲਈ ਕੁੱਲ 21,739 ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 10,800 ਅਰਜ਼ੀਆਂ ਵੱਖ-ਵੱਖ ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਦਿੱਤੀਆਂ ਸਨ। ਇਨ੍ਹਾਂ 21,739 ਪ੍ਰਤੀਭਾਗੀਆਂ ਵਿੱਚੋਂ 1000 ਨੂੰ ਪਹਿਲੇ ਰਾਊਂਡ ਲਈ ਚੁਣਿਆ ਗਿਆ ਸੀ, ਜਦਕਿ 500 ਨੂੰ ਦੂਜੇ ਰਾਊਂਡ ਲਈ ਅਤੇ ਸ਼ਨੀਵਾਰ ਨੂੰ 300 ਸੈਮੀਫ਼ਾਈਨਲ ਪ੍ਰਤੀਭਾਗੀਆਂ ਵਿੱਚੋਂ ਸਿਖ਼ਰਲੀਆਂ 10 ਟੀਮਾਂ ਨੂੰ ਉਨ੍ਹਾਂ ਦੇ ਸਟਾਰਟਅੱਪ ਆਈਡੀਆਜ਼ ਨੂੰ ਫ਼ੰਡਿੰਗ ਦੇਣ ਲਈ ਚੁਣਿਆ ਗਿਆ। ਪੰਜਾਬ ਦੀ ਗੱਲ ਕਰੀਏ, ਜਿੱਥੇ ਕੈਂਪਸ ਟੈਂਕ ਦਾ ਜਨਮ ਹੋਇਆ, ਵਿੱਚ 359 ਸਟਾਰਟਅੱਪ ਰਜਿਸਟਰ ਕੀਤੇ ਗਏ। ਜਦਕਿ ਦਿੱਲੀ ਨੇ 1,256 ਸਟਾਰਟਅੱਪ ਅਰਜ਼ੀਆਂ ਪ੍ਰਾਪਤ ਹੋਈਆਂ, ਜਿਸ ਵਿੱਚ ਦੇਸ਼ ਭਰ ਦੇ ਵੱਖ-ਵੱਖ ਇਲਾਕਿਆਂ ਦੇ ਨੌਜਵਾਨ ਨਵੀਨਤਾਕਾਰ ਸ਼ਾਮਲ ਹਨ।
ਏਆਈ ਦੀ ਅਗਵਾਈ ਵਾਲੀ ਉਦਮਤਾ ਵਿੱਚ ਤੇਜ਼ੀ ਲਿਆਉਣ ਲਈ ਭਾਰਤ ਦਾ ਸਭ ਤੋਂ ਵੱਡਾ ਏਆਈ ਈਵੈਂਟ 'ਏਆਈ ਫ਼ੈਸਟ 2026' ਕਰਵਾਇਆ ਗਿਆ। ਈਵੈਂਟ ਦੇ ਮੁੱਖ ਪ੍ਰੋਗਰਾਮਾਂ ਵਿੱਚ 'ਸੀਯੂ ਇਨੋਵਫ਼ੈਸਟ 2026', 'ਕੈਂਪਸ ਟੈਂਕ' ਅਤੇ 'ਸੈਂਡਬਾਕਸ ਰੈਜ਼ੀਡੈਂਸ਼ੀਅਲ ਪ੍ਰੋਗਰਾਮ' ਸ਼ਾਮਲ ਸਨ। ਏਆਈ ਫ਼ੈਸਟ ਦਰਮਿਆਨ 35 ਤੋਂ ਜ਼ਿਆਦਾ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਦੇਸ਼-ਦੁਨੀਆ ਤੋਂ 1000 ਤੋਂ ਵੱਧ ਟੀਮਾਂ ਨੇ ਭਾਗ ਲਿਆ। ਇਹੀ ਨਹੀਂ, ਏਆਈ ਫ਼ੈਸਟ ਵਿੱਚ 200 ਤੋਂ ਜ਼ਿਆਦਾ ਕਾਲਜ/ਯੂਨੀਵਰਸਿਟੀਆਂ ਦੇ 10,000 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੇ ਨਾਲ ਹੀ ਇਹ ਏਆਈ ਫ਼ੈਸਟ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਏਆਈ ਈਵੈਂਟ ਬਣ ਕੇ ਉੱਭਰਿਆ ਹੈ।
ਕੈਂਪਸ ਟੈਂਕਸ ਦੀ ਸਮਾਪਤੀ ਮੌਕੇ ਮੈਂਬਰ ਪਾਰਲੀਮੈਂਟ (ਰਾਜ ਸਭਾ) ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ, "ਕੈਂਪਸ ਟੈਂਕ ਨੌਜਵਾਨ ਨਵੀਨਤਾਕਾਰਾਂ ਲਈ ਭਾਰਤ ਦਾ ਪਹਿਲਾ ਯੂਨੀਵਰਸਿਟੀ ਸੰਚਾਲਿਤ ਸਟਾਰਟਅੱਪ ਲਾਂਚਪੈਡ ਹੈ, ਜਿੱਥੇ ਉਹ ਆਪਣੇ ਵਿਲੱਖਣ ਆਈਡੀਆਜ਼ ਪੇਸ਼ ਕਰ ਸਕਦੇ ਹਨ ਅਤੇ ਆਪਣੇ ਸਟਾਰਟਅੱਪ ਨੂੰ ਲੌਂਚ ਕਰਨ ਲਈ ਫ਼ੰਡਿੰਗ ਹਾਸਲ ਕਰ ਸਕਦੇ ਹਨ। ਇਸ ਦੇ ਨਾਲ ਹੀ ਨੌਜਵਾਨਾਂ ਲਈ ਮਾਹਰਾਂ ਦਾ ਮਾਰਗਦਰਸ਼ਨ, ਰਣਨੀਤਕ ਈਕੋਸਿਸਟਮ ਅਤੇ ਸਟਾਰਟਅੱਪ ਇੰਕਿਊਬੇਸ਼ਨ ਦੀ ਸਹੂਲਤ ਵੀ ਮੌਜੂਦ ਹੈ। ਕੈਂਪਸ ਟੈਂਕ ਪ੍ਰੋਜੈਕਟ ਦਾ ਮਕਸਦ ਸਟਾਰਟਅੱਪ ਇੰਡੀਆ ਮਿਸ਼ਨ ਦੇ ਹਿਸਾਬ ਨਾਲ ਨਵੀਨਤਾਕਾਰਾਂ ਦੀ ਅਗਲੀ ਪੀੜੀ ਨੂੰ ਮਜ਼ਬੂਤ ਬਣਾਉਣਾ ਹੈ। ਇਹ ਮਿਸ਼ਨ 2016 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੌਂਚ ਕਰਨ ਤੋਂ ਬਾਅਦ ਇੱਕ ਕ੍ਰਾਂਤੀ ਬਣ ਗਿਆ ਹੈ।"
ਐਮਪੀ ਸੰਧੂ ਨੇ ਅੱਗੇ ਕਿਹਾ, "ਭਾਰਤ ਦੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2.16 ਲੱਖ ਤੋਂ ਜ਼ਿਆਦਾ ਸਟਾਰਟਅੱਪਸ ਦੇ ਨਾਲ ਦੁਨੀਆ ਵਿੱਚ ਤੀਜੇ ਸਭ ਤੋਂ ਵੱਡੇ ਸਟਾਰਟਅੱਪ ਈਕੋਸਿਸਟਮ ਦੇ ਰੂਪ ਵਿੱਚ ਖ਼ੁਦ ਨੂੰ ਮਜ਼ਬੂਤੀ ਨਾਲ ਸਥਾਪਿਤ ਕੀਤਾ ਹੈ। 45 ਫ਼ੀਸਦੀ ਤੋਂ ਜ਼ਿਆਦਾ ਸਟਾਰਟਅੱਪਸ ਵਿੱਚ ਘੱਟ ਤੋਂ ਘੱਟ ਇੱਕ ਮਹਿਲਾ ਨਿਰਦੇਸ਼ਕ ਜਾਂ ਭਾਗੀਦਾਰ ਹੈ। ਸਾਲ 2014 ਵਿੱਚ ਇਹ ਯੂਨੀਕਾਰਨ ਸਟਾਰਟਅੱਪਸ ਦੀ ਗਿਣਤੀ ਸਿਰਫ਼ ਚਾਰ ਸੀ, ਜਦਕਿ ਹੁਣ ਵਧ ਕੇ 125 ਹੋ ਗਈ ਹੈ। ਸਿਰਫ਼ 2025 ਵਿੱਚ ਲਗਭਗ 44,000 ਨਵੇਂ ਸਟਾਰਟਅੱਪਸ ਰਜਿਸਟਰ ਕੀਤੇ ਗਏ ਸਨ। ਟੀਅਰ-2 ਅਤੇ ਟੀਅਰ 3 ਸ਼ਹਿਰਾਂ ਅਤੇ ਇੱਥੋਂ ਤੱਕ ਕਿ ਪਿੰਡਾਂ ਦੇ ਨੌਜਵਾਨ ਹੁਣ ਜ਼ਮੀਨੀ ਪੱਧਰ ਦੀਆਂ ਚੁਣੌਤੀਆਂ ਦਾ ਹੱਲ ਕਰਨ ਲਈ ਸਟਾਰਟਅੱਪ ਸ਼ੁਰੂ ਕਰ ਰਹੇ ਹਨ, ਜੋ ਇੱਕ ਸਮਾਨ ਵਿਕਾਸ ਅਤੇ ਬਦਲਾਅ ਦੀ ਗਵਾਹੀ ਭਰਦਾ ਹੈ। ਨੌਜਵਾਨ ਹੁਣ ਨੌਕਰੀ ਮੰਗਣ ਵਾਲਿਆਂ ਦੀ ਥਾਂ, ਨੌਕਰੀਆਂ ਦੇਣ ਵਾਲੇ ਬਣ ਰਹੇ ਹਨ। ਪਿਛਲੇ ਇੱਕ ਦਹਾਕੇ ਵਿੱਚ ਸਟਾਰਟਅੱਪ ਦੁਆਰਾ 21.9 ਲੱਖ ਤੋਂ ਜ਼ਿਆਦਾ ਨੌਕਰੀਆਂ ਪੈਦਾ ਕੀਤੀਆਂ ਗਈਆਂ ਹਨ, ਜਿਸ ਵਿੱਚ ਛੋਟੇ ਸ਼ਹਿਰਾਂ ਦਾ ਇਨ੍ਹਾਂ ਸਟਾਰਟਅੱਪਸ ਵਿੱਚ 51 ਫ਼ੀਸਦੀ ਤੋਂ ਜ਼ਿਆਦਾ ਯੋਗਦਾਨ ਹੈ। ਸਟਾਰਟਅੱਪ ਲਈ 'ਫ਼ੰਡ ਆਫ਼ ਫ਼ੰਡਜ਼' ਯੋਜਨਾ ਦੇ ਜ਼ਰੀਏ ਕੇਂਦਰ ਸਰਕਾਰ ਵੱਲੋਂ ਨਿਵੇਸ਼ ਤੱਕ ਪਹੁੰਚ ਨੂੰ ਮਜ਼ਬੂਤ ਬਣਾਇਆ ਗਿਆ ਹੈ।
Click to Follow Babushahi Facebook page →