ਘਰ ਤੋ ਤੜਕਸਾਰ ਗੁਰੂਦਵਾਰਾ ਸਾਹਿਬ ਨਤਮਸਤਕ ਹੋਣ ਗਿਆ 50 ਸਾਲਾ ਵਿਅਕਤੀ ਰਸਤੇ ਚ ਹੋਇਆ ਲਾਪਤਾ
ਰਾਹ ਚ ਮਿਲਿਆ ਪਰਨਾ ਅਤੇ ਚੱਪਲ ,,, ਪਿੰਡ ਚ ਦਹਿਸਤ ਦਾ ਮਾਹੌਲ ,,,
ਰੋਹਿਤ ਗੁਪਤਾ
ਗੁਰਦਾਸਪੁਰ , 20 ਜੁਲਾਈ 2026 :
ਹਲਕਾ ਫਤਿਹਗੜ੍ਹ ਚੂੜੀਆਂ ਦੇ ਪਿੰਡ ਕਾਸਤੀਵਾਲ ਚ ਉਸ ਵੇਲੇ ਪੂਰੇ ਪਿੰਡ ਚ ਮਾਹੌਲ ਦਹਿਸ਼ਤ ਵਾਲਾ ਬਣ ਗਿਆ ਜਦ ਪਿੰਡ ਦੇ ਰਹਿਣ ਵਾਲੇ ਬਿਕਰਮਜੀਤ ਸਿੰਘ ਉਮਰ 50 ਸਾਲ ਦੀ ਚੱਪਲ ਪਰਨਾ ਉਸ ਦੇ ਘਰ ਤੋ ਕੁਝ ਦੂਰੀ ਤੇ ਸੜਕ ਤੇ ਡਿੱਗਾ ਮਿਲਿਆ । ਜਦਕਿ ਬਿਕਰਮਜੀਤ ਸਿੰਘ ਦੀ ਪਤਨੀ ਰਜਵੰਤ ਕੌਰ ਨੇ ਦਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਤੜਕਸਾਰ ਇਸ਼ਨਾਨ ਕਰ ਗੁਰੂਦਵਾਰਾ ਸਾਹਿਬ ਗਏ ਅਤੇ ਉਹ ਵੀ ਕੁਝ ਦੇਰ ਬਾਅਦ ਗੁਰੂ ਘਰ ਜਦ ਪਹੁਚੀ ਤਾ ਉੱਥੇ ਜਾ ਇਹ ਪਤਾ ਲੱਗਾ ਕਿ ਉਸਦਾ ਪਤੀ ਬਿਕਰਮ ਉੱਥੇ ਆਇਆ ਹੀ ਨਹੀਂ ਅਤੇ ਜਦ ਉਸ ਨੇ ਭਾਲ ਸ਼ੁਰੂ ਕੀਤੀ ਤਾ ਪਿੰਡ ਦੇ ਹੀ ਕੁਝ ਲੋਕਾਂ ਨੇ ਦੱਸਿਆ ਕਿ ਰਾਹ ਚ ਚੱਪਲ ਅਤੇ ਪਰਨਾ ਡਿੱਗਾ ਹੈ ਅਤੇ ਜਦ ਉਸ ਨੇ ਜਾਕੇ ਦੇਖਿਆ ਤਾ ਉਹ ਉਸਦੇ ਪਤੀ ਦਾ ਸੀ ਉੱਥੇ ਹੀ ਉਸਦਾ ਕਹਿਣਾ ਹੈ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਲੇਕਿਨ ਉਹਨਾਂ ਇਸ ਮਾਮਲੇ ਬਾਰੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਹੈ । ਉੱਥੇ ਹੀ ਪਿੰਡ ਦੇ ਗ੍ਰੰਥੀ ਸਿੰਘ ਅਤੇ ਪਿੰਡ ਵਾਸੀਆ ਨੇ ਦੱਸਿਆ ਕਿ ਜਿਸ ਤਰ੍ਹਾਂ ਰਾਹ ਚ ਬਿਕਰਮਜੀਤ ਦੀ ਚੱਪਲ ਅਤੇ ਪਰਨਾ ਮਿਲਿਆ ਹੈ ਤਾ ਉਸ ਤੋ ਸਾਫ਼ ਸ਼ੱਕ ਹੁੰਦਾ ਹੈ ਕਿ ਉਸ ਨੂੰ ਕੋਈ ਜ਼ਬਰਦਸਤੀ ਅਗਵਾਹ ਕੀਤਾ ਗਿਆ ਹੈ ਅਤੇ ਉਹਨਾਂ ਪੁਲਿਸ ਪ੍ਰਸ਼ਾਸ਼ਨ ਤੋ ਅਪੀਲ ਕੀਤੀ ਕਿ ਜਲਦ ਇਸ ਮਾਮਲੇ ਚ ਕਾਰਵਾਈ ਕਰਦੇ ਹੋਏ ਬਿਕਰਮਜੀਤ ਸਿੰਘ ਦੀ ਭਾਲ ਕੀਤੀ ਜਾਵੇ । ਉੱਥੇ ਹੀ ਪਿੰਡ ਵਾਸੀਆ ਅਤੇ ਪਰਿਵਾਰ ਵਲੋ ਪੁਲਿਸ ਥਾਣਾ ਘਣੀਆ ਕੇ ਬਾਂਗਰ ਚ ਇਸ ਪੂਰੇ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ ਅਤੇ ਬਿਕਰਮ ਦੀ ਪਤਨੀ ਮੁਤਾਬਿਕ ਪੁਲਿਸ ਵਲੋ ਉਸ ਦੇ ਬਿਆਨ ਦਰਜ ਕਰ ਓਹਨਾ ਅਸ਼ਵਸ਼ਨ ਦਿੱਤਾ ਹੈ ਕਿ ਜਲਦ ਮਾਮਲਾ ਦੀ ਤਫ਼ਤੀਸ਼ ਕਰ ਬਿਕਰਮ ਦੀ ਭਾਲ ਕੀਤੀ ਜਾਵੇਗੀ ।
- Download Babushahi App
-
-