ਗੈਂਗਸਟਰ ਜੋਬਨ ਨੂੰ ਇੰਡੋਨੇਸ਼ੀਆ ਤੋਂ ਡਿਪੋਰਟ ਕਰਕੇ ਪੰਜਾਬ ਲਿਆਂਦਾ
Ravi Jakhu
ਚੰਡੀਗੜ੍ਹ/ਅੰਮ੍ਰਿਤਸਰ 26 July 2026:
ਪੰਜਾਬ ਪੁਲਿਸ ਦੀ Anti-Gangster Task Force (AGTF) ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰਦਿਆਂ ਖ਼ਤਰਨਾਕ ਗੈਂਗਸਟਰ ਜੋਬਨ ਨੂੰ Extradition Route ਰਾਹੀਂ ਇੰਡੋਨੇਸ਼ੀਆ ਦੇ ਜਕਾਰਤਾ ਤੋਂ ਡਿਪੋਰਟ ਕਰਵਾ ਕੇ ਪੰਜਾਬ ਲਿਆਂਦਾ ਹੈ। ਪੰਜਾਬ ਪੁਲਿਸ ਵੱਲੋਂ ਜਾਰੀ ਕਰਵਾਏ ਗਏ Red Corner Notice (RCN), Interpol ਅਤੇ ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਜਕਾਰਤਾ ਵਿੱਚ ਉਸ ਦੀ ਲੋਕੇਸ਼ਨ ਟਰੈਕ ਕੀਤੀ ਗਈ ਸੀ, ਜਿਸ ਤੋਂ ਬਾਅਦ ਵਿਸ਼ੇਸ਼ ਟੀਮ ਉਸ ਨੂੰ ਪੰਜਾਬ ਲੈ ਕੇ ਪਹੁੰਚੀ ਹੈ।
ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਜੋਬਨ ਉੱਤੇ ਹੱਤਿਆ ਦੇ 4 ਗੰਭੀਰ ਮਾਮਲੇ ਦਰਜ ਹਨ। ਉਹ ਅੰਮ੍ਰਿਤਸਰ ਦੇ ਸਠਿਆਲਾ ਪਿੰਡ ਵਿੱਚ ਜਰਨੈਲ ਸਿੰਘ ਦੀ ਹੱਤਿਆ (ਮਈ 2023), ਦੀਪੂ ਅਜਨਾਲਾ ਦੀ ਹੱਤਿਆ (ਜਨਵਰੀ 2024), 12 ਸਾਲਾ ਗੁਰਸੇਵਕ ਸਿੰਘ ਦੀ ਹੱਤਿਆ (ਮਾਰਚ 2025) ਅਤੇ ਵਿੱਕੀ ਚੁੱਘ ਦੀ ਹੱਤਿਆ (ਮਾਰਚ 2025) ਵਰਗੇ ਹਾਈ-ਪ੍ਰੋਫਾਈਲ ਕੇਸਾਂ ਵਿੱਚ ਲੋੜੀਂਦਾ ਸੀ। ਪੁਲਿਸ ਹੁਣ ਉਸ ਤੋਂ ਪੁੱਛਗਿੱਛ ਕਰਕੇ ਉਸ ਦੇ ਨੈੱਟਵਰਕ ਅਤੇ ਹੋਰ ਸਾਥੀਆਂ ਬਾਰੇ ਅਹਿਮ ਖ਼ੁਲਾਸੇ ਕਰਨ ਦੀ ਤਿਆਰੀ ਕਰ ਰਹੀ ਹੈ।
- Download Babushahi App
-
-