ਕਲਮਾ-ਨੂਰਪੁਰਬੇਦੀ-ਰੂਪਨਗਰ ਰੋਡ ‘ਤੇ ਆਉਣ ਜਾਣ ਵਾਲੇ ਹੈਵੀ ਓਵਰਲੋਡ ਭਾਰੀ ਗੱਡੀਆਂ/ਟਿੱਪਰਾਂ ਦੇ ਚੱਲਣ ‘ਤੇ ਪੂਰਨ ਪਾਬੰਦੀ
ਰੂਪਨਗਰ, 2 ਅਪ੍ਰੈਲ: ਜ਼ਿਲ੍ਹਾ ਮੈਜਿਸਟ੍ਰੇਟ ਰੂਪਨਗਰ ਸ਼੍ਰੀ ਅਦਿੱਤਿਆ ਡੇਚਲਵਾਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਲਮਾ-ਨੂਰਪੁਰਬੇਦੀ-ਰੂਪਨਗਰ ਰੋਡ ਤੇ ਆਉਣ ਜਾਣ ਵਾਲੇ ਹੈਵੀ ਓਵਰਲੋਡ ਭਾਰੀ ਗੱਡੀਆਂ/ਟਿੱਪਰਾਂ ਦੇ ਚੱਲਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਦਾ ਹੈ ਕਿ ਜਿਲ੍ਹਾ ਰੂਪਨਗਰ ਅੰਦਰ ਚੱਲ ਰਹੀ ਮਾਈਨਿੰਗ ਵਿੱਚ ਸ਼ਾਮਿਲ ਵੱਡੀ ਗਿਣਤੀ ਵਿੱਚ ਓਵਰਲੋਡ ਟਿੱਪਰਾ ਦੀ ਆਵਾਜਾਈ ਆਮ ਦੇਣ ਤੋਂ ਕਲਮਾ ਨੂਰਪੁਰਬੇਦੀ-ਰੂਪਨਗਰ ਰੋਡ ਤੋਂ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕਲਮਾ-ਨੂਰਪੁਰਬੇਦੀ-ਰੂਪਨਗਰ ਰੋਡ ਤੇ ਵੱਡੀ ਗਿਣਤੀ ਵਿੱਚ ਪਿੰਡ ਹੁੰਦੇ ਹਨ ਅਤੇ ਵੱਡੀ ਗਿਣਤੀ ਵਿੱਚ ਲੋਕ ਇਹਨਾਂ ਪਿੰਡਾਂ ਦੇ ਵਸਨੀਕ ਹਨ। ਇਸ ਤੋਂ ਇਲਾਵਾ ਇਸ ਰੋਡ ਤੋਂ ਕਾਫੀ ਸਕੂਲ ਪੈਂਦੇ ਹਨ ਜਿਨ੍ਹਾਂ ਵਿੱਚ ਪੜਨ ਵਾਲੇ ਸਕੂਲੀ ਵਿਦਿਆਰਥੀ ਇਸ ਰੋਡ ਰਾਹੀ ਸਕੂਲ ਤੇ ਆਉਣਾ-ਜਾਣਾ ਕਰਦੇ ਹਨ। ਓਵਰਲੋਡ ਟਿੱਪਰਾ ਦੀ ਆਵਾਜਾਈ ਕਾਰਨ ਪਹਿਲਾਂ ਕਈ ਹਾਦਸੇ ਵਾਪਰ ਚੁੱਕ ਹਨ ਜਿਸ ਕਾਰਨ ਲਾਅ ਐਂਡ ਆਰਡਰ ਦੀ ਸਥਿਤੀ ਪ੍ਰਭਾਵਿਤ ਹੋ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਸਰਦੀਆਂ ਵਿੱਚ ਪੈਣ ਵਾਲੀ ਗਹਿਰੀ ਧੁੰਦ ਅਤੇ ਇਸ ਰੋਡ ਤੇ ਟਿੱਪਰਾ ਦੀ ਜਿਆਦਾ ਆਵਾਜਾਈ ਕਾਰਨ ਨਿੱਤ ਨਵੇਂ ਹਾਸੇ ਵਾਪਰਦੇ ਰਹਿੰਦੇ ਹਨ। ਆਉਣ ਵਾਲੇ ਦਿਨਾ ਅੰਦਰ ਵੱਡਾ ਹਾਦਸਾ ਹੋਣ ਦੀ ਸੰਭਾਵਨਾ ਤੇ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਸ ਨਾਲ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਹੈ ਅਤੇ ਲਾਅ ਐਂਡ ਆਰਡਰ ਦੀ ਸਥਿੱਤੀ ਪ੍ਰਭਾਵਿਤ ਹੋ ਸਕਦੀ ਹੈ। ਲੋਕਾਂ ਦੀ ਮੰਗ ਤਹਿਤ ਇਹਨਾਂ ਓਵਰਲਡ ਟਿੱਪਰਾ ਉਤੇ ਸਖਤੀ ਕੀਤੀ ਜਾ ਰਹੀ ਹੈ ਅਤੇ ਇਹਨਾਂ ਟਿੱਪਰਾ ਦੀ ਆਵਾਜਾਦੀ ਕਲਮਾ- ਨੂਰਪੁਰਬੇਦੀ-ਰੂਪਨਗਰ ਰੋਡ ਤੋਂ ਬੰਦ ਕਰਵਾ ਕੇ ਪਚਰੰਡਾ ਮੋੜ ਤੋਂ ਸ੍ਰੀ ਅਨੰਦਪੁਰ ਸਾਹਿਬ ਰਾਹੀ ਯਕੀਨੀ ਬਣਾਈ ਜਾਵੇ।
ਇਹ ਹੁਕਮ 02 ਅਪ੍ਰੈਲ 2026 ਤੋਂ 01 ਜੂਨ 2026 ਤੱਕ ਲਾਗੂ ਰਹਿਣਗੇ।
Click to Follow Babushahi Facebook page →