ਓਵਰਲੋਡਿਡ ਈ ਰਿਕਸ਼ਾ ਅਤੇ ਜੁਗਾੜੂ ਰੇਹੜੇ ਬਣ ਰਹੇ ਦੁਰਘਟਨਾਵਾਂ ਦਾ ਕਾਰਨ
ਟਰੈਫਿਕ ਇੰਚਾਰਜ ਨੇ ਸ਼ੁਰੂ ਕੀਤੀ ਓਵਰਲੋਡਿਡ ਤੇ ਓਵਰ ਲੈਂਥ ਗੱਡੀਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ, ਕਹਿੰਦੇ ਜੇ ਮਸ਼ੀਨ ਨਿਯਮ ਅਨੁਸਾਰ ਕਰਦੀ ਮੋਟਾ ਚਲਾਨ ਤਾਂ ਰੌਲਾ ਕਿਉਂ
ਰੋਹਿਤ ਗੁਪਤਾ
ਗੁਰਦਾਸਪੁਰ , 22 ਜਨਵਰੀ 2026 :
ਸ਼ਹਿਰ ਦੀਆਂ ਸੜਕਾਂ ‘ਤੇ ਬੇਤਹਾਸ਼ਾ ਚੱਲ ਰਹੇ E-ਰਿਕਸ਼ੇ ਅਤੇ ਜੁਗਾੜੂ ਰੇਹੜੀਆਂ ਹਾਦਸਿਆਂ ਦਾ ਵੱਡਾ ਕਾਰਣ ਬਣ ਰਹੀਆਂ ਹਨ। ਕਿਉਂਕਿ ਜੁਗਾੜੂ ਰੇਹੜੀਆਂ ਤੇ ਰਿਕਸ਼ਾ ਚਾਲਕ ਲੋੜ ਤੋਂ ਵੱਧ ਸਮਾਨ ਅਤੇ ਸਵਾਰੀਆਂ ਲੱਦ ਕੇ ਟ੍ਰੈਫਿਕ ਲਈ ਖ਼ਤਰਾ ਪੈਦਾ ਕਰ ਰਹੇ ਹਨ। ਇਹਨਾਂ ਜਗਾਡੂ ਰੇਹੜੀਆਂ ਤੇ ਨਾ ਨੰਬਰ ਪਲੇਟ ਹੁੰਦੀ ਹੈ ਅਤੇ ਨਾ ਹੀ ਇਹ ਦੂਸਰਿਆਂ ਦੀ ਸੁਰੱਖਿਆ ਦੀ ਪਰਵਾਹ ਕਰਦੇ ਹਨ ਤੇ ਜਿਆਦਾਤਰ ਰਿਕਸ਼ਾ ਵੀ ਬਿਨਾਂ ਨੰਬਰ ਤੋਂ ਹੀ ਸ਼ਹਿਰ ਵਿੱਚ ਦੌੜ ਰਹੇ ਹਨ।
ਜੁਗਾੜੂ ਰੇਹੜੀਆਂ ਬਿਨਾਂ ਲਾਈਟਾਂ ਤੇ ਰਿਫਲੈਕਟਰਾਂ ਦੇ ਰਾਤ ਸਮੇਂ ਮੌਤ ਬਣ ਕੇ ਸੜਕਾਂ ਤੇ ਦੌੜਦੀਆਂ ਹਨ। ਟਰੈਫਿਕ ਇਨਚਾਰਜ ਸਤਨਾਮ ਸਿੰਘ ਨੇ ਬੀਤੇ ਦਿਨ ਇੱਕ ਓਵਰਲੋਡ ਈ ਰਿਕਸ਼ਾ ਜਿਸਨੇ ਓਵਰਲੈਂਥ ਸਰੀਆ ਉੱਪਰ ਲੱਦਿਆ ਹੋਇਆ ਸੀ ਦਾ 20 ਹਜਾਰ ਚਲਾਨ ਕੀਤਾ ਤਾਂ ਖੂਬ ਰੋਲਾ ਪਿਆ ਕਿ ਕਿਸੇ ਗਰੀਬ ਦਾ ਇਨਾ ਵੱਡਾ ਚਲਾਨ ਕਰ ਦਿੱਤਾ ਗਿਆ ਹੈ ਪਰ ਇਹ ਈ ਰਿਕਸ਼ਾ ਸ਼ਹਿਰ ਦੇ ਇੱਕ ਵੱਡੇ ਵਪਾਰੀ ਦਾ ਸੀ ਅਤੇ ਅਕਸਰ ਦੇਖਣ ਵਿੱਚ ਆਇਆ ਹੈ ਕਿ ਜਿਆਦਾਤਰ ਵਪਾਰੀਆਂ ਨੇ ਆਪਣੇ ਈ ਰਿਕਸ਼ਾ ਤੇ ਜਗਾੜੂ ਰੇਹੜੇ ਪਾਏ ਹੋਏ ਹਨ।
ਟਰੈਫਿਕ ਇੰਚਾਰਜ ਸਤਨਾਮ ਸਿੰਘ ਨੇ ਓਵਰਲੋਡਿਡ ਗੱਡੀਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ ਤਾਂ ਜੋ ਹਾਦਸਿਆਂ ਤੋਂ ਬਚਿਆ ਜਾ ਸਕੇ । ਅੱਜ ਉਹਨਾਂ ਨੇ ਸਿਰਫ ਇਹਨਾਂ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਹੈ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਟਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਨਿਯਮ ਅਨੁਸਾਰ ਮੋਟੇ ਐਲਾਨ ਕੀਤੇ ਜਾਣਗੇ।