ਈ.ਟੀ.ਓ. ਨੀਰਜ ਮਹਾਜਨ ਤਰੱਕੀ ਉਪਰੰਤ ਸਨਮਾਨਿਤ
ਅਖਿਲ ਭਾਰਤੀ ਮਹਾਜਨ ਸ਼ਿਰੋਮਣੀ ਸਭਾ ਪੰਜਾਬ ਨੇ ਯਾਦਗਾਰੀ ਚਿੰਨ੍ਹ ਦੇ ਕੇ ਦਿੱਤੀਆਂ ਸ਼ੁਭਕਾਮਨਾਵਾਂ
ਰੋਹਿਤ ਗੁਪਤਾ
ਗੁਰਦਾਸਪੁਰ, 1 ਅਕਤੂਬਰ ਗੁਰਦਾਸਪੁਰ ਦੇ ਈ.ਟੀ.ਓ. ਨੀਰਜ ਮਹਾਜਨ ਨੂੰ ਵਿਭਾਗ ਪ੍ਰਤੀ ਸ਼ਾਨਦਾਰ ਸੇਵਾਵਾਂ ਦੇ ਮੱਦੇਨਜ਼ਰ ਤਰੱਕੀ ਦੇ ਕੇ ਸਹਾਇਕ ਕਮਿਸ਼ਨਰ ਆਬਕਾਰੀ ਤੇ ਕਰ (ਐਕਸਾਈਜ਼ ਐਂਡ ਟੈਕਸੇਸ਼ਨ) ਦੇ ਅਹੁਦੇ ’ਤੇ ਤਾਇਨਾਤ ਕੀਤੇ ਜਾਣ ’ਤੇ ਅਖਿਲ ਭਾਰਤੀ ਮਹਾਜਨ ਸ਼ਿਰੋਮਣੀ ਸਭਾ ਪੰਜਾਬ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪੰਜਾਬ ਮਹਾਜਨ ਸਭਾ ਦੇ ਪ੍ਰਧਾਨ ਸੀਤਾ ਰਾਮ ਮਹਾਜਨ, ਮੀਤ ਪ੍ਰਧਾਨ ਦਰਸ਼ਨ ਮਹਾਜਨ, ਆਲ ਇੰਡੀਆ ਮਹਾਜਨ ਸਭਾ ਦੇ ਸਕੱਤਰ ਅਸ਼ੋਕ ਵੈਦ, ਸੁਰਿੰਦਰ ਮਹਾਜਨ, ਪੰਕਜ ਮਹਾਜਨ ਅਤੇ ਸੁਮਿਤ ਮਹਾਜਨ ਨੇ ਨੀਰਜ ਮਹਾਜਨ ਨੂੰ ਤਰੱਕੀ ਲਈ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਨੀਰਜ ਮਹਾਜਨ ਨੇ ਆਪਣੀਆਂ ਮਿਹਨਤ ਅਤੇ ਸ਼ਾਨਦਾਰ ਸੇਵਾਵਾਂ ਨਾਲ ਗੁਰਦਾਸਪੁਰ ਦਾ ਨਾਮ ਰੌਸ਼ਨ ਕਰਨ ਦੇ ਨਾਲ-ਨਾਲ ਮਹਾਜਨ ਬਿਰਾਦਰੀ ਦਾ ਵੀ ਮਾਣ ਵਧਾਇਆ ਹੈ। ਉਨ੍ਹਾਂ ਨੀਰਜ ਮਹਾਜਨ ਨੂੰ ਭਵਿੱਖ ਵਿੱਚ ਵੀ ਮਿਹਨਤ, ਇਮਾਨਦਾਰੀ ਅਤੇ ਤਨਦੇਹੀ ਨਾਲ ਵਿਭਾਗ ਦੀ ਸੇਵਾ ਕਰਦਿਆਂ ਹੋਰ ਤਰੱਕੀਆਂ ਹਾਸਲ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ।
- Download Babushahi App
-
-