ਇੰਸਟਾਗ੍ਰਾਮ ਰਾਹੀਂ ਵਿਆਹ ਕਰਨ ਵਾਲੇ ਔਲਖ ਪਿੰਡ ਦੇ ਨੌਜਵਾਨ ਵੱਲੋਂ ਖੁਦਕੁਸ਼ੀ
ਪੰਜਗਰਾਈਂ ਕਲਾਂ, 18 ਅਪ੍ਰੈਲ (ਸੁਖਜਿੰਦਰ ਸਿੰਘ ਪੰਜਗਰਾਈਂ): ਨਜ਼ਦੀਕੀ ਪਿੰਡ ਔਲਖ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਨੌਜਵਾਨ ਨੇ ਘਰ ਅੰਦਰ ਹੀ ਫਾਹਾ ਲਾ ਕੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਨੌਜਵਾਨ ਦਾ ਇੰਸਟਾਗ੍ਰਾਮ ਰਾਹੀਂ ਇੱਕ 24 ਸਾਲਾ ਔਰਤ ਨਾਲ ਸੰਪਰਕ ਬਣਿਆ, ਜੋ ਪਹਿਲਾਂ ਹੀ ਵਿਆਹਸ਼ੁਦਾ ਸੀ ਅਤੇ ਉਸਦੇ ਦੋ ਬੱਚੇ ਵੀ ਸਨ। ਜਾਣ-ਪਹਿਚਾਣ ਹੌਲੀ-ਹੌਲੀ ਪ੍ਰੇਮ ਵਿੱਚ ਬਦਲ ਗਈ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ। ਵਿਆਹ ਤੋਂ ਕੁਝ ਮਹੀਨਿਆਂ ਬਾਅਦ ਹੀ ਦੋਵਾਂ ਵਿਚਕਾਰ ਤਣਾਅ ਬਣ ਗਿਆ। ਔਰਤ ਰੁੱਸ ਕੇ ਆਪਣੇ ਪੇਕੇ ਘਰ ਚਲੀ ਗਈ। ਨੌਜਵਾਨ ਵੱਲੋਂ ਕਈ ਵਾਰ ਮਨਾਉਣ ਦੇ ਬਾਵਜੂਦ ਵੀ ਉਹ ਵਾਪਸ ਨਹੀਂ ਆਈ। ਦਬਾਅ ਅਤੇ ਨਿਰਾਸ਼ਾ ਦੇ ਕਾਰਨ ਨੌਜਵਾਨ ਨੇ ਇਹ ਕਦਮ ਚੁੱਕ ਲਿਆ। ਘਟਨਾ ਮੌਕੇ ਤੋਂ ਇੱਕ ਨੋਟਿਸ ਵੀ ਮਿਲਿਆ ਹੈ ਜਿਸ ਵਿੱਚ ਉਸਨੇ ਆਪਣੀ ਮੌਤ ਲਈ ਆਪਣੀ ਪਤਨੀ ਨੂੰ ਜ਼ਿੰਮੇਵਾਰ ਲਿਖਿਆ ਹੈ।
Click to Follow Babushahi Facebook page →