ਇਸਤਰੀ ਅਕਾਲੀ ਦਲ ਦੀ ਪ੍ਰਧਾਨ ਵੱਲੋਂ ਗੜੇਮਾਰੀ ਨਾਲ ਤਬਾਹ ਫਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ
ਅਸ਼ੋਕ ਵਰਮਾ
ਮਲੋਟ, 2 ਅਪ੍ਰੈਲ 2026 : ਇਸਤਰੀ ਅਕਾਲੀ ਦਲ ਦੀ ਪ੍ਰਧਾਨ ਸ਼੍ਰੀਮਤੀ ਹਰਗੋਬਿੰਦ ਕੌਰ ਨੇ ਗੜੇਮਾਰੀ ਨਾਲ ਤਬਾਹ ਹੋਈਆਂ ਫਸਲਾਂ ਦਾ ਪੂਰਾ ਮੁਆਵਜ਼ਾ ਦੇਣ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ ਹੈ।ਅੱਜ ਇਥੇ ਵੱਖ-ਵੱਖ ਪਿੰਡਾਂ ਬੋਦੀ ਵਾਲਾ, ਆਲਮ ਵਾਲਾ , ਰਾਣੀ ਵਾਲਾ, ਅਸਪਾਲਾ, ਸਰਾਵਾਂ ਬੋਦਲਾਂ, ਕੱਟਿਆਂ ਵਾਲੀ ਅਤੇ ਕਬਰ ਵਾਲਾ ਆਦਿ ਵਿੱਚ ਹੋਈ ਗੜੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਪੁੱਜੇ ਹਰਗੋਬਿੰਦ ਕੌਰ ਨੇ ਦੱਸਿਆ ਕਿ ਇਹਨਾਂ ਪਿੰਡਾਂ ਦੀਆਂ 70 ਤੋਂ ਲੈ ਕੇ 100% ਤੱਕ ਫਸਲਾਂ ਨਸ਼ਟ ਹੋ ਗਈਆਂ ਹਨ। ਪਸ਼ੂਆਂ ਲਈ ਹਰਾ ਚਾਰਾ ਤੱਕ ਵੀ ਨਹੀਂ ਬਚਿਆ।
ਪਹਿਲਾਂ ਵੀ ਇਹਨਾਂ ਪਿੰਡਾਂ ਵਿੱਚ 2022 ਵਿੱਚ ਨਰਮੇ ਦੀ ਫਸਲ ਮਾਰੀ ਗਈ ਅਤੇ ਝੋਨੇ ਦੀ ਫਸਲ ਵੀ ਬਰਬਾਦ ਹੋ ਗਈ ਸੀ। ਉਦੋਂ ਵੀ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।
ਪ੍ਰਧਾਨ ਹਰਗੋਬਿੰਦ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਖਰਾਬ ਹੋਈਆਂ ਫਸਲਾਂ ਦਾ ਤੁਰੰਤ ਪੂਰਾ ਮੁਆਵਜ਼ਾ ਦਿੱਤਾ ਜਾਵੇ 2022 ਦੀਆਂ ਫਸਲਾਂ ਦਾ ਰਹਿੰਦਾ ਖ਼ਰਾਬਾ ਵੀ ਦਿੱਤਾ ਜਾਵੇ। ਸਾਉਣੀ ਦੀ ਫ਼ਸਲ ਲਈ ਡੀਏਪੀ ਤੇ ਯੂਰੀਆ ਪਹਿਲ ਦੇ ਅਧਾਰ ਤੇ ਮੁਹਈਆ ਕਰਾਈ ਜਾਵੇ, ਨਾਲ ਹੀ ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਕਿਸਾਨਾਂ ਦੇ ਸੁਸਾਇਟੀ ਅਤੇ ਬੈਂਕਾਂ ਦੇ ਕਰਜੇ ਮਾਫ ਕਰੇ।
Click to Follow Babushahi Facebook page →