ਆਈਟੀਆਈ ਨਵਾਸ਼ਹਿਰ ਤੋਂ ਰਜਿੰਦਰ ਕੁਮਾਰ ਬਣੇ ਟਰੇਨਿੰਗ ਅਫਸਰ
ਪ੍ਰਮੋਦ ਭਾਰਤੀ
ਨਵਾਂਸ਼ਹਿਰ 25 ਮਾਰਚ 2026- ਡਿਪਾਰਟਮੈਂਟ ਆਫ ਟੈਕਨੀਕਲ ਐਜੂਕੇਸ਼ਨ ਇੰਡਸਟਰੀਅਲ ਵਿੰਗ ਚੰਡੀਗੜ ਪੰਜਾਬ ਅਧੀਨ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਪੰਜਾਬ ਦੇ ਸਮੂਹ ਆਈ ਟੀ ਆਈਆਂ ਵਿੱਚ 55 ਟਰੇਨਿੰਗ ਅਫਸਰ ਬਣਾਏ ਗਏ ਜਿਹਨਾਂ ਵਿੱਚ ਰਜਿੰਦਰ ਕੁਮਾਰ ਆਈਟੀਆਈ ਨਵਾਂਸ਼ਹਿਰ ਇਲੈਕਟਰੀਸ਼ਨ ਇੰਸਟਰਕਟਰ ਨੂੰ ਵਿਭਾਗ ਵੱਲੋਂ ਪ੍ਰਮੋਸ਼ਨ ਦੇਕੇ ਟਰੇਨਿੰਗ ਅਫਸਰ ਦੀ ਉਪਾਧੀ ਦਿੱਤੀ ਗਈ ਅਤੇ ਉਹਨਾਂ ਦੀ ਮੁੱਖ ਦਫਤਰ ਚੰਡੀਗੜ੍ਹ ਵਿਖੇ ਡਿਊਟੀ ਲਗਾਈ ਗਈ। ਰਜਿੰਦਰ ਕੁਮਾਰ ਜੋ ਪਿਛਲੇ 19 ਸਾਲ ਤੋਂ ਨਵਾਂਸ਼ਹਿਰ ਆਈਟੀਆਈ ਵਿਖੇ ਸੇਵਾ ਨਿਭਾ ਰਹੇ ਸਨ ਜਿਹਨਾਂ ਨੂੰ ਡਿਪਾਰਟਮੈਂਟ ਨੇ ਇੰਸਟਰਕਟਰ ਤੋਂ ਟਰੇਨਿੰਗ ਅਫਸਰ ਦਾ ਅਹੁਦਾ ਦਿੱਤਾ। ਉਨ੍ਹਾਂ ਨੂੰ ਸਮੂਹ ਸਟਾਫ ਵੱਲੋਂ ਪ੍ਰਮੋਟ ਹੋਣ ਤੇ ਖੁਸ਼ੀ ਵਿੱਚ ਚਾਹ ਪਾਰਟੀ ਦਾ ਪ੍ਰਬੰਧ ਕੀਤਾ ਅਤੇ ਸ਼ੁਭ ਇਛਾਵਾਂ ਦਿੰਦੇ ਹੋਏ ਉਹਨਾਂ ਨੂੰ ਵਿਦਾਇਗੀ ਦਿੱਤੀ।
ਸਮੂਹ ਸਟਾਫ ਨੇ ਰਜਿੰਦਰ ਕੁਮਾਰ ਨੂੰ ਵਧਾਈਆਂ ਦਿੱਤੀਆਂ ਅਤੇ ਪ੍ਰਿੰਸੀਪਲ ਆਈਟੀਆਈ ਨਵਾਂਸ਼ਹਿਰ ਵੱਲੋਂ ਸ਼ੁਭ ਇਛਾਂਵਾਂ ਦਿੱਤੀਆਂ ਗਈਆਂ। ਇਸ ਮੌਕੇ ਸੁਰਿੰਦਰਜੀਤ ਸਿੰਘਾ ਟਰੇਨਿੰਗ ਅਫਸਰ, ਕੁਲਵਿੰਦਰ ਕੌਰ ਟਰੇਨਿੰਗ ਆਫਿਸਰ, ਰੁਪਿੰਦਰ ਅਟਵਾਲ ਰਿਟਾ: ਪ੍ਰਿੰਸੀਪਲ, ਦੇਵ ਮਿੱਤਰ ਹੋਸਟਲ ਸੁਪਰਡੈਂਟ, ਇੰਦਰਜੀਤ ਮੋਟਰ ਮਕੈਨਿਕ ਇੰਸਟਰਕਟਰ, ਸੁਖਵਿੰਦਰ ਸਿੰਘ ਵੈਲਡਰ ਇੰਸਟਰਕਟਰ, ਮਨੋਹਰ ਸਿੰਘ ਵੈਲਡਰ ਇੰਸਟਰਕਟਰ, ਸੰਦੀਪ ਕੁਮਾਰ ਫਿਟਰ ਇੰਸਟਰਕਟਰ, ਹਰਮਿੰਦਰ ਕੌਰ ਫਾਰਮਾਸਿਸਟ, ਸਮ੍ਰਿਧੀ ਫੂਡ ਪ੍ਰੋਡਕਸ਼ਨ ਇੰਸਟਰਕਟਰ, ਆਸਨਾਜੀਤ ਫੂਡ ਪ੍ਰੋਡਕਸ਼ਨ ਇੰਸਟਰਕਟਰ, ਨੇਹਾ ਫੂਡ ਐਂਡ ਬੈਵਰੇਜ ਇੰਸਟਰਕਟਰ, ਗੁਰਪ੍ਰੀਤ ਸਿੰਘ ਬੁਡਵਰਕ ਇੰਸਟਰਕਟਰ, ਰਮੇਸ਼ ਕੁਮਾਰ ਸੀਨੀਅਰ ਅਸਿਸਟੈਂਟ, ਕਮਲਦੀਪ ਕਲਰਕ, ਹਰਬੰਸ ਲਾਲ ਕਲਰਕ, ਮਨਪ੍ਰੀਤ ਕੁਮਾਰ ਫਰੰਟ ਆਫਿਸ ਇੰਸਟਰਕਟਰ, ਰਵਨੀਤ ਕੌਰ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ। ਰਜਿੰਦਰ ਕੁਮਾਰ ਨੇ ਚੰਡੀਗੜ੍ਹ ਮੁੱਖ ਦਫਤਰ ਵਿਖੇ 25 ਮਾਰਚ ਨੂੰ ਜੁਆਇਨ ਕਰ ਲਿਆ।
Click to Follow Babushahi Facebook page →