ਅੰਮ੍ਰਿਤਸਰ ਤੇ ਮੋਗਾ ’ਚ ਆਤਿਸ਼ਬਾਜ਼ੀ ’ਤੇ ਲੱਗੀ ਰੋਕ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 8 ਮਈ, 2025: ਅੰਮ੍ਰਿਤਸਰ ਅਤੇ ਮੋਗਾ ਦੇ ਡਿਪਟੀ ਕਮਿਸ਼ਨਰਾਂ ਨੇ ਆਪੋ ਆਪਣੇ ਜ਼ਿਲ੍ਹੇ ਵਿਚ ਆਤਿਸ਼ਬਾਜ਼ੀ, ਬੰਬ ਪਟਾਕੇ ਚਲਾਉਣ ’ਤੇ ਪਾਬੰਦੀ ਲਗਾ ਦਿੱਤੀ ਹੈ।
ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਸਾਕਸ਼ੀ ਸਾਹਨੀ ਨੇ ਜਾਰੀ ਕੀਤੇ ਹੁਕਮ ਵਿਚ ਕਿਹਾ ਕਿ ਜ਼ਿਲ੍ਹੇ ਵਿਚ ਵਿਆਹਾਂ ਤੇ ਹੋਰ ਖੁਸ਼ੀਆਂ ਦੇ ਸਮਾਗਮਾਂ ਵਿਚ ਪਟਾਖੇ, ਆਤਿਸ਼ਾਬਾਜ਼ੀ ਤੇ ਹਰ ਕਿਸਮ ਦੇ ਪਟਾਖੇ ਚਲਾਉਣ ਦੀ ਪਾਬੰਦੀ ਹੋਵੇਗੀ। ਇਸੇ ਤਰੀਕੇ ਦੇ ਹੁਕਮ ਮੋਗਾ ਦੇ ਡੀ ਸੀ ਵੱਲੋਂ ਜਾਰੀ ਕੀਤੇ ਗਏ ਹਨ।