ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਬਤੋਰ ਐਸ ਐਚ ਓ ਦੀਨਾਨਗਰ ਥਾਣੇ ਦਾ ਸੰਭਾਲਿਆ ਚਾਰਜ
ਨਸ਼ੇ ਨੂੰ ਠੱਲ ਪਾਉਣ ਲਈ ਲੋਕਾਂ ਨੂੰ ਸਹਿਯੋਗ ਦੀ ਕੀਤੀ ਅਪੀਲ
ਰੋਹਿਤ ਗੁਪਤਾ
ਗੁਰਦਾਸਪੁਰ
ਇੰਸਪੈਕਟਰ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਥਾਣਾ ਦੀਨਾ ਨਗਰ ਵਿੱਚ ਬਤੌਰ ਐਸਐਚਓ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਕਲਾਨੌਰ ਥਾਣੇ ਵਿੱਚ ਬਤੌਰ ਐਸ ਐਚ ਓ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਦੀਨਾਨਗਰ ਥਾਣੇ ਦਾ ਚਾਰਜ ਸੰਭਾਲਣ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਹਿਲ ਨਸ਼ੇ ਅਤੇ ਅਪਰਾਧ ਨੂੰ ਠੱਲ ਪਾਉਣਾ ਹੋਵੇਗੀ। ਉੱਥੇ ਹੀ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ੇ ਨੂੰ ਰੋਕਣ ਵਿੱਚ ਪੁਲਿਸ ਦਾ ਸਹਿਯੋਗ ਕਰਨ ।