ਅੰਬੂਜਾ ਸੀਮੈਂਟਸ ਵੱਲੋਂ ਮਹਿਮਾ ਸਵਾਈ ਵਿੱਚ ਸਿਹਤਮੰਦ ਜੀਵਨਸ਼ੈਲੀ ਲਈ ਵਾਕਿੰਗ ਗਰੁੱਪਾਂ ਨੂੰ ਉਤਸ਼ਾਹ
ਅਸ਼ੋਕ ਵਰਮਾ
ਬਠਿੰਡਾ, 22 ਮਈ 2026 : ਅਡਾਨੀ ਪੋਰਟਫੋਲਿਓ ਦੀ ਸੀਮੈਂਟ ਅਤੇ ਬਿਲਡਿੰਗ ਮਟੀਰੀਅਲ ਕੰਪਨੀ ਅੰਬੂਜਾ ਸੀਮੈਂਟਸ ਨੇ ਆਪਣੀ ਸੀਐੱਸਆਰ ਪਹਿਲ ਤਹਿਤ ਮਹਿਮਾ ਸਵਾਈ ਪਿੰਡ ਵਿੱਚ ਗੈਰ-ਸੰਚਾਰੀ ਬਿਮਾਰੀਆਂ (ਐਨਸੀਡੀ) ਰੋਕਥਾਮ ਪ੍ਰੋਗਰਾਮ ਰਾਹੀਂ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕੀਤਾ ਹੈ। ਸਿਖਲਾਈ ਪ੍ਰਾਪਤ ਸਿਹਤ ਸੇਵਕਾਂ ਅਤੇ ਪੋਸ਼ਣ ਕੇਂਦਰਾਂ ਵਿੱਚ ਜਾਗਰੂਕਤਾ ਸੈਸ਼ਨਾਂ ਦੀ ਮਦਦ ਨਾਲ ਪਿੰਡ ਵਾਸੀਆਂ ਨੇ ਤੁਰਨ ਨੂੰ ਰੋਜ਼ਾਨਾ ਦੀ ਸਿਹਤਮੰਦ ਆਦਤ ਵਜੋਂ ਅਪਣਾਉਣਾ ਸ਼ੁਰੂ ਕੀਤਾ। ਮਹਿਲਾਵਾਂ ਪਿੰਡ ਗੁਰੂਘਰ ਤੱਕ ਇਕੱਠੇ ਤੁਰਦੀਆਂ ਹਨ, ਪੁਰਸ਼ਾਂ ਨੇ ਵਾਕਿੰਗ ਗਰੁੱਪ ਬਣਾਏ ਹਨ ਅਤੇ ਹੁਣ ਬੱਚੇ ਵੀ ਇਸ ਵਿੱਚ ਸ਼ਾਮਲ ਹੋ ਰਹੇ ਹਨ।ਪਿੰਡ ਵਾਸੀਆਂ ਮੁਤਾਬਕ ਇਸ ਨਾਲ ਉਹਨਾਂ ਦੀ ਉਰਜਾ ਵਿੱਚ ਵਾਧਾ, ਖੰਡ ਦੀ ਘੱਟ ਵਰਤੋਂ ਅਤੇ ਮਾਨਸਿਕ ਤੰਦਰੁਸਤੀ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਹੈ।
- Download Babushahi App
-
-