ਅਮਰੀਕਾ ਤੋਂ ਡਿਪੋਰਟ ਹੋਣ ਵਾਲੇ ਨੌਜਵਾਨਾਂ ਵਿੱਚ ਇੱਕ ਖੇਮਕਰਨ ਦੇ ਪਿੰਡ ਠੱਠਾ ਦਾ ਰਹਿਣ ਵਾਲਾ
ਤਰਨਤਾਰਨ, 15 ਫਰਵਰੀ 2025 - ਅੰਮ੍ਰਿਤਸਰ ਵਿਖੇ ਉਤਰਨ ਵਾਲੇ ਅਮਰੀਕੀ ਏਅਰ ਫੋਰਸ ਦੇ ਜਹਾਜ ਵਿੱਚ ਡਿਪੋਰਟ ਹੋ ਕੇ ਆਏ ਭਾਰਤੀਆਂ ਵਿੱਚੋਂ ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਠੱਠਾ ਦੇ ਨੌਜਵਾਨ ਸੁਖਚੈਨ ਸਿੰਘ ਪੁੱਤਰ ਹਰਦੀਪ ਸਿੰਘ ਦੇ ਪਰਿਵਾਰ ਨੇ ਰੋ ਰੋ ਕੇ ਦੱਸਿਆ ਕਿ ਸੁਖਚੈਨ ਸਿੰਘ ਨੂੰ ਢਾਈ ਸਾਲ ਪਹਿਲਾਂ ਜਮੀਨ ਵੇਚ ਕੇ 22 ਲੱਖ ਰੁਪਆ ਲਾ ਕੇ ਇੰਗਲੈਂਡ ਭੇਜਿਆ ਸੀ ਅਤੇ ਉੱਥੇ ਉਹ ਵਧੀਆ ਕੰਮ ਕਾਰ ਕਰਦਾ ਸੀ ਪਰ ਕੁਝ ਦਿਨ ਪਹਿਲਾਂ ਉਹ ਇੱਕ ਏਜੈਂਟ ਦੇ ਝਾਂਸੇ ਵਿੱਚ ਆ ਗਿਆ ਅਤੇ ਅੱਜ ਤੋਂ 22 ਦਿਨ ਪਹਿਲਾਂ ਸੁਖਚੈਨ ਸਿੰਘ ਨੇ ਇੰਗਲੈਂਡ ਅਤੇ ਮੈਕਸੀਕੋ ਦੇਸ਼ ਦੇ ਬਾਡਰ ਜਰੀਏ ਉਹ ਅਮੇਰਿਕਾ ਵਿੱਚ ਦਾਖਲ ਹੋ ਗਿਆ ਸੀ ਅਤੇ ਕੁਝ ਦਿਨ ਉਸਦੇ ਫੋਨ ਆਉਂਦੇ ਰਹੇ ਜਿਸ ਤੋਂ ਬਾਅਦ ਉਸਦੇ ਫੋਨ ਆਉਣੇ ਬੰਦ ਹੋ ਗਏ ਅਤੇ ਅੱਜ ਸਾਨੂੰ ਪਤਾ ਲੱਗਿਆ ਕਿ ਉਹਨਾਂ ਦਾ ਲੜਕਾ ਸੁਖਚੈਨ ਸਿੰਘ ਅਮੈਰੀਕਾ ਵੱਲੋਂ ਡਿਪੋਰਟ ਕਰ ਦਿੱਤਾ ਗਿਆ ਹੈ ਅਤੇ ਇੰਡੀਆ ਵਾਪਸ ਭੇਜ ਦਿੱਤਾ ਗਿਆ ਹੈ।
ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ 22 ਲੱਖ ਰੁਪਆ ਆਪਣੀ ਜਮੀਨ ਵੇਚ ਕੇ ਲਾਇਆ ਤੇ ਹੁਣ ਫਿਰ ਉਹਨਾਂ ਨੇ 20 ਲੱਖ ਰੁਪਆ ਜਮੀਨ ਵੇਚ ਕੇ ਉਸ ਏਜੰਟ ਨੂੰ ਦਿੱਤਾ ਸੀ, ਜਿਸ ਨੇ ਸੁਖਚੈਨ ਸਿੰਘ ਨੂੰ ਅਮਰੀਕਾ ਭੇਜਿਆ ਸੀ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਜਾਂ ਸੁਖਚੈਨ ਸਿੰਘ ਨੂੰ ਕੋਈ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਸ ਏਜਟ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਸ ਨੇ ਉਨਾਂ ਨਾਲ ਐਡਾ ਵੱਡਾ ਧੋਖਾ ਕੀਤਾ ਹੈ।
Click to Follow Babushahi Facebook page →