ਅਪਾਹਿਜ ਜੋੜੇ ਨੂੰ ਵੀ ਨਹੀਂ ਛੱਡਿਆ ਸਾਈਬਰ ਠੱਗਾਂ ਨੇ...
ਬੱਚੀ ਦੇ ਸੁਨਹਿਰੇ ਭਵਿੱਖ ਲਈ ਜੋੜੀ ਸਾਰੀ ਜਮਾ ਪੂੰਜੀ ਬੈਂਕ ਖਾਤੇ ਵਿੱਚੋਂ ਉਡਾਈ
ਰੋਹਿਤ ਗੁਪਤਾ
ਗੁਰਦਾਸਪੁਰ 1 ਜਨਵਰੀ
ਸਾਈਬਰ ਕ੍ਰਾਈਮ ਦੇ ਕਈ ਤਰਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਪਰ ਸਾਈਬਰ ਠੱਗ ਇਹਨੇ ਜਾਲਮ ਹੋ ਗਏ ਹਨ ਕਿ ਇਸ ਗੱਲ ਦੀ ਪਰਵਾਹ ਵੀ ਨਹੀਂ ਕਰਦੇ ਕਿ ਜਿਹੜੇ ਪੈਸੇ ਉਹ ਠੱਗ ਰਹੇ ਹਨ ਉਹ ਕਿਸੇ ਨੇ ਕਿੱਦਾਂ ਕਮਾਏ ਹੋਣਗੇ ? ਅਜਿਹੇ ਹੀ ਇੱਕ ਮਾਮਲੇ ਵਿੱਚ ਸਾਈਬਰ ਠੱਗਾਂ ਨੇ ਜਨਮ ਤੋਂ ਅਪਾਹਜ ਇੱਕ ਜੋੜੇ ਦੀ ਸਾਰੀ ਜਮਾ ਪੂੰਜੀ ਉਹਨਾਂ ਦੇ ਬੈਂਕ ਖਾਤੇ ਚੋ ਉਡਾ ਲਈ ਹੈ। ਇਹ ਅਪਾਹਜ ਜੋੜਾ ਆਪਣੀ ਛੇਵੀਂ ਜਮਾਤ ਵਿੱਚ ਪੜਦੀ ਬੱਚੀ ਦੇ ਸੁਨਹਿਰੀ ਭਵਿੱਖ ਲਈ ਪਾਈ ਪਾਈ ਕਰਕੇ ਪੈਸੇ ਜੋੜ ਰਿਹਾ ਸੀ। ਇਹ ਜੋੜਾ ਇਹਨਾਂ ਲਾਚਾਰ ਹੈ ਕਿ ਬਾਰਿਸ਼ ਵਿੱਚ ਟੱਪ ਟੱਪ ਚੌਂਦੇ ਆਪਣੇ ਕੱਚੇ ਮਕਾਨ ਦੀ ਮੁਰੰਮਤ ਕਰਵਾਉਣ ਦੀ ਹਾਲਤ ਵਿੱਚ ਵੀ ਨਹੀਂ ਸੀ ਜਦੋਂ ਮੀਡੀਆ ਦੀ ਇਹਨਾਂ ਤੇ ਨਜ਼ਰ ਪਈ ਤਾਂ ਸਟੋਰੀ ਚੱਲਣ ਤੋਂ ਬਾਅਦ ਖਾਲਸਾ ਐਂਡ ਵੱਲੋਂ ਇਹਨਾਂ ਦਾ ਮਕਾਨ ਪੱਕਾ ਕਰਵਾਇਆ ਗਿਆ ਸੀ । ਉਸ ਤੋਂ ਬਾਅਦ ਅਪਾਹਜ ਇੰਦਰਜੀਤ ਜੋ 100 ਫੀਸਦੀ ਅਪਾਹਜ ਹੈ ਨੇ ਫੋਟੋ ਸਟੇਟ ਦਾ ਕੰਮ ਕਰਕੇ ਇੱਕ-ਇੱਕ ਰੁਪਈਆ ਜੋੜਨਾ ਸ਼ੁਰੂ ਕੀਤਾ ਸੀ ਜਦਕਿ ਉਸ ਦੀ ਪਤਨੀ ਸਂਯੋਗਤਾ ਦੇਵੀ ਵੀ 100 ਫੀਸਦੀ ਅਪਾਹਜ ਹੈ ਘਰ ਦੇ ਕੰਮ ਹੀ ਕਰਦੀ ਹੈ। ਤੇ ਹੁਣ ਸਾਈਬਰ ਠੱਗਾਂ ਨੇ ਰੁਪਈਆ ਰੁਪਈਆ ਕਰਕੇ ਬੈਂਕ ਵਿੱਚ ਜੋੜੇ ਗਏ ਇਹਨਾਂ ਦੇ ਸਾਰੇ ਪੈਸੇ ਇੰਦਰਜੀਤ ਦਾ ਫੋਨ ਹੈਕ ਕਰਕੇ ਚਾਰ ਟਰਾਂਜੈਕਸ਼ਨਸ ਰਾਹੀ ਉਡਾ ਲਏ ਹਨ। ਮਜਬੂਰ ਹੋਏ ਇੰਦਰਜੀਤ ਨੂੰ ਆਪਣੇ ਪੈਸੇ ਵਾਪਸ ਹਾਸਲ ਕਰਨ ਲਈ ਬੈਂਕ ਅਤੇ ਸਾਈਬਰ ਕ੍ਰਾਈਮ ਦਫਤਰ ਦੇ ਚੱਕਰ ਲਗਾਉਣੇ ਪੈ ਰਹੇ ਹਨ।