ਆਰਮੀ ਵਿੱਚ ਭਰਤੀ ਕਰਾਉਣ ਲਈ ਧੋਖਾਧੜੀ ਖਿਲਾਫ ਮਾਮਲਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ : ਆਪਣੇ ਹੀ ਇੱਕ ਰਿਸ਼ਤੇਦਾਰ ਦੇ ਮੁੰਡੇ ਨੂੰ ਆਰਮੀ ਵਿੱਚ ਭਰਤੀ ਕਰਾਉਣ ਲਈ ਪੌਣੇ ਤਿੰਨ ਲੱਖ ਰੁਪਏ ਦੀ ਠੱਗੀ ਮਰਨ ਦੇ ਦੋਸ਼ ਹੇਠ ਥਾਣਾ ਕਾਹਨੂੰਵਾਨ ਵਿਖੇ ਇਕ ਸਾਬਕਾ ਫੌਜੀ ਅਤੇ ਉਸਦੀ ਪਤਨੀ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲਾ ਉਪ ਪੁਲਿਸ ਕਪਤਾਨ ਡਿਟੈਕਟਿਵ ਦੀ ਇਨਕੁਇਰੀ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦਲਬੀਰ ਸਿੰਘ ਨੇ ਦੋਸ਼ ਲਗਾਇਆ ਸੀ ਕਿ ਸੁਰਜੀਤ ਸਿੰਘ ਪੁੱਤਰ ਸਤਪਾਲ ਸਿੰਘ ਅਤੇ ਜੋਤੀ ਪਤਨੀ ਸੁਰਜੀਤ ਸਿੰਘ ਵਾਸੀਆਂਨ ਚੋਚਲਾ ਥਾਣਾ ਭੈਣੀ ਮੀਆਂ ਖਾਂ ਹਾਲ ਵਾਸੀ ਸਾਹਮਣੇ ਗੇਟ ਨੰਬਰ 02 ਵਾਲੀ ਗਲੀ ਤਿੱਬੜੀ ਕੈਂਟ ਨੇ ਸ਼ਿਕਾਇਤ ਕਰਤਾ ਦਲਬੀਰ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਭਿਖਾਰੀ ਹਾਰਨੀ ਦੇ ਭਾਣਜੇ ਪ੍ਰਭਜੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਘੋੜੇਵਾਹ ਨੂੰ ਆਰਮੀ ਵਿੱਚ ਭਰੀ ਕਰਵਾਉਣ ਦੇ ਨਾਮ ਤੇ 2,75,000 ਰੁਪਏ ਦੀ ਧੋਖਾਦੇਹੀ ਕੀਤੀ ਹੈ।
ਸ਼ਿਕਾਇਤ ਕਰਤਾ ਦਲਬੀਰ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਉਨਾਂ ਦਾ ਰਿਸ਼ਤੇਦਾਰ ਹੈ ਅਤੇ ਆਰਮੀ ਤੋਂ ਹੀ ਰਿਟਾਇਰ ਹੋਇਆ ਹੈ। ਕੁਛ ਨੇ ਉਹਨਾਂ ਨੂੰ ਕਿਹਾ ਸੀ ਕਿ ਲੋਕੇਸ਼ਨ ਉਸਦੀ ਆਰਮੀ ਵਿੱਚ ਵਾਧੂ ਜਾਨ ਪਹਿਚਾਨ ਹੈ ਅਤੇ ਉਹ ਉਹਨਾਂ ਦੇ ਪੰਜੇ ਨੂੰ ਆਰਮੀ ਵਿੱਚ ਭਰਤੀ ਕਰਵਾ ਸਕਦਾ ਹੈ , ਜਿਸ ਤੋਂ ਬਾਅਦ ਜੂਨ 2022 ਵਿੱਚ ਉਹਨਾਂ ਨੇ ਸੁਰਜੀਤ ਸਿੰਘ ਨੂੰ ਉਹਨੇ 3 ਲੱਖ ਰੁਪਏ ਦਿੱਤੇ ਸੀ ਅਤੇ ਇਹ ਭੁਗਤਾਨ ਸੁਰਜੀਤ ਸਿੰਘ ਨੂੰ ਬੈਂਕ ਰਾਹੀ ਕੀਤਾ ਗਿਆ ਸੀ ਜਿਸਦੇ ਪ੍ਰੂਫ ਵੀ ਪੁਲਿਸ ਨੂੰ ਦਿੱਤੇ ਗਏ ਹਨ ਪਰ ਬਾਰ-ਬਾਰ ਕਹਿਣ ਦੇ ਬਾਵਜੂਦ ਵੀ ਸੁਰਜੀਤ ਸਿੰਘ ਨੌਕਰੀ ਲਗਾਉਣ ਵਿੱਚ ਲਾਰੇ ਲੱਪੇ ਲਾਂਦਾ ਰਿਹਾ ਤੇ ਪੈਸੇ ਵੀ ਵਾਪਸ ਨਹੀਂ ਸੀ ਕਰ ਰਿਹਾ ਜਿਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ । ਮੁੱਢਲੀ ਪੜਤਾਲ ਤੋਂ ਬਾਅਦ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਜੋਤੀ ਦੇ ਖਿਲਾਫ ਥਾਨਾ ਕਾਹਨੂੰਵਾਨ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।