Chandigarh University 'ਚ Influencia 3.0 ਦਾ ਆਯੋਜਨ, ਕੇਂਦਰੀ ਮੰਤਰੀ CR ਪਾਟਿਲ ਨੇ 100 ਕੰਟੈਂਟ ਕ੍ਰਿਏਟਰਜ਼ ਨੂੰ ਕੀਤਾ ਸਨਮਾਨਿਤ
Creator X ਪ੍ਰੋਗਰਾਮ ਦੀ ਸ਼ੁਰੂਆਤ, Meta ਮਾਹਿਰਾਂ ਨੇ ਸੋਸ਼ਲ ਮੀਡੀਆ ਦੀ Reach ਅਤੇ Algorithm ਬਾਰੇ ਦਿੱਤੀ ਜਾਣਕਾਰੀ
Prab
ਮੋਹਾਲੀ 17 ਨਵੰਬਰ 2026: ਡਿਜੀਟਲ ਮੀਡੀਆ ਅਤੇ ਕੰਟੈਂਟ ਕ੍ਰਿਏਸ਼ਨ ਦੇ ਖੇਤਰ ਵਿੱਚ ਨਵੇਂ ਮੌਕਿਆਂ ਨੂੰ ਉਤਸ਼ਾਹਿਤ ਕਰਨ ਲਈ Chandigarh University ਵੱਲੋਂ Influencia 3.0 – Sapta Sindhu ਦਾ ਆਯੋਜਨ ਕੀਤਾ ਗਿਆ। 17 ਨਵੰਬਰ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਹੋਏ ਇਸ ਸਮਾਗਮ ਦੌਰਾਨ ਕੇਂਦਰੀ ਮੰਤਰੀ ਸੀ.ਆਰ. ਪਾਟਿਲ ਨੇ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਕੰਟੈਂਟ ਕ੍ਰਿਏਟਰਜ਼ ਨੂੰ ਸਨਮਾਨਿਤ ਕੀਤਾ।
ਇਸ ਸਮਾਗਮ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਨਾਲ ਸਬੰਧਤ 100 ਕੰਟੈਂਟ ਕ੍ਰਿਏਟਰਜ਼ ਨੂੰ ਉਨ੍ਹਾਂ ਦੇ ਕੰਮ ਅਤੇ ਸਮਾਜਿਕ ਪ੍ਰਭਾਵ ਲਈ ਸਨਮਾਨ ਦਿੱਤਾ ਗਿਆ। ਇਸ ਵਾਰ ਸਮਾਗਮ ਦੀ ਥੀਮ 'Sapta Sindhu' ਰੱਖੀ ਗਈ, ਜਿਸ ਦਾ ਮੁੱਖ ਉਦੇਸ਼ ਡਿਜੀਟਲ ਪਲੇਟਫਾਰਮਾਂ ਰਾਹੀਂ ਭਾਰਤੀ ਸੱਭਿਆਚਾਰ, ਵਿਰਾਸਤ ਅਤੇ ਸਮਾਜਿਕ ਸਰੋਕਾਰਾਂ ਨੂੰ ਉਤਸ਼ਾਹਿਤ ਕਰਨਾ ਸੀ। Nominations closed +2
ਸਮਾਗਮ ਦੌਰਾਨ ਅੱਠ ਵੱਖ-ਵੱਖ ਕੈਟਾਗਰੀਆਂ ਵਿੱਚ ਕ੍ਰਿਏਟਰਜ਼ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ, ਨਸ਼ਾ ਮੁਕਤ ਸਮਾਜ, ਸਿਹਤ, ਵਾਤਾਵਰਣ, ਕਿਸਾਨੀ, ਨੌਜਵਾਨਾਂ ਦੀ ਸ਼ਕਤੀ, ਸਮਾਜ ਸੇਵਾ ਅਤੇ ਜ਼ਿੰਮੇਵਾਰ ਮਨੋਰੰਜਨ ਵਰਗੇ ਵਿਸ਼ੇ ਸ਼ਾਮਲ ਰਹੇ।
ਇਸ ਮੌਕੇ Meta ਦੇ ਮਾਹਿਰਾਂ ਵੱਲੋਂ ਵਿਸ਼ੇਸ਼ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿੱਚ ਸੋਸ਼ਲ ਮੀਡੀਆ ਦੀ Reach, Algorithm ਅਤੇ ਕੰਟੈਂਟ ਦੀ ਗ੍ਰੋਥ ਨਾਲ ਜੁੜੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਗਈ।
Creator X ਪ੍ਰੋਗਰਾਮ ਦੀ ਕੀਤੀ ਸ਼ੁਰੂਆਤ
ਇਸ ਸਮਾਗਮ ਦਾ ਇੱਕ ਅਹਿਮ ਆਕਰਸ਼ਣ Creator X ਪ੍ਰੋਗਰਾਮ ਦੀ ਸ਼ੁਰੂਆਤ ਰਹੀ। ਇਸ ਤਹਿਤ Creator Lab ਸਥਾਪਤ ਕਰਨ ਦੀ ਯੋਜਨਾ ਹੈ, ਜਿੱਥੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਕੰਟੈਂਟ ਕ੍ਰਿਏਟਰਜ਼ ਨੂੰ ਇਕੱਠੇ ਕੰਮ ਕਰਨ ਦਾ ਮੌਕਾ ਮਿਲੇਗਾ।
ਇਸ ਤੋਂ ਇਲਾਵਾ Influencer Marketing ਅਤੇ Content Creation ਦੇ ਖੇਤਰ ਵਿੱਚ ਸਰਟੀਫਿਕੇਸ਼ਨ ਪ੍ਰੋਗਰਾਮਾਂ ਰਾਹੀਂ ਵੀ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। Nominations closed +2
ਅੱਜ ਦੇ ਸਮੇਂ ਵਿੱਚ ਜਦੋਂ ਸੋਸ਼ਲ ਮੀਡੀਆ ਸਿਰਫ਼ ਮਨੋਰੰਜਨ ਦਾ ਸਾਧਨ ਨਾ ਰਹਿ ਕੇ ਰੋਜ਼ਗਾਰ ਅਤੇ ਕਾਰੋਬਾਰ ਦਾ ਵੱਡਾ ਪਲੇਟਫਾਰਮ ਬਣ ਰਿਹਾ ਹੈ, ਅਜਿਹੇ ਵਿੱਚ Influencia 3.0 ਰਾਹੀਂ ਕੰਟੈਂਟ ਕ੍ਰਿਏਟਰਜ਼ ਨੂੰ ਪਛਾਣ ਦੇਣ ਅਤੇ ਨੌਜਵਾਨਾਂ ਲਈ ਇਸ ਖੇਤਰ ਵਿੱਚ ਨਵੇਂ ਕਰੀਅਰ ਮੌਕੇ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ।