CGC ਲਾਂਡਰਾਂ ਵਿਖੇ ਆਈਕੇਜੀਪੀਟੀਯੂ ਅੰਤਰ ਕਾਲਜ ਵੇਟਲਿਫਟਿੰਗ, ਪਾਵਰਲਿਫਟਿੰਗ ਅਤੇ ਬੈਸਟ ਫਿਜ਼ੀਕ ਟੂਰਨਾਮੈਂਟ ਦਾ ਆਯੋਜਨ
ਮੋਹਾਲੀ, 12 ਨਵੰਬਰ 2026 :
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਵੱਲੋਂ ਆਪਣੇ ਕੈਂਪਸ ਵਿਖੇ ਆਈਕੇਜੀਪੀਟੀਯੂ ਅੰਤਰ ਕਾਲਜ ਵੇਟਲਿਫਟਿੰਗ, ਪਾਵਰਲਿਫਟਿੰਗ ਅਤੇ ਬੈਸਟ ਫਿਜ਼ੀਕ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਸ ਤਿੰਨ ਰੋਜ਼ਾ ਖੇਡ ਸਮਾਗਮ ਨੇ ਤਾਕਤ, ਅਨੁਸ਼ਾਸਨ, ਲਗਨ ਅਤੇ ਸਿਹਤਮੰਦ ਮੁਕਾਬਲੇ ਦੀ ਭਾਵਨਾ ਦਾ ਜਸ਼ਨ ਮਨਾਇਆ।ਇਸ ਦੇ ਨਾਲ ਹੀ ਨੌਜਵਾਨਾਂ ਵਿੱਚ ਸਰੀਰਕ ਤੰਦਰੁਸਤੀ ਅਤੇ ਸਰਬਪੱਖੀ ਸਿਹਤ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਇਸ ਟੂਰਨਾਮੈਂਟ ਵਿੱਚ ਆਈਕੇਜੀਪੀਟੀਯੂ ਦੇ ਆਬਜ਼ਰਵਰ ਵਜੋਂ ਸ਼੍ਰੀ ਕੇ ਡੀ ਐੱਸ ਨਾਗਰਾ ਅਤੇ ਸ਼੍ਰੀ ਕਮਲਦੀਪ ਸਿੰਘ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨਾਲ ਮੁੱਖ ਮਹਿਮਾਨ, ਸ਼੍ਰੀ ਬੀਰੇਂਦਰ ਕਾਰਕੀ, ਇੱਕ ਅੰਤਰਰਾਸ਼ਟਰੀ ਪਾਵਰਲਿਫਟਿੰਗ ਚੈਂਪੀਅਨ ਅਤੇ ਸੀਬੀਐਸਏ, ਸੀਜੀਸੀ ਲਾਂਡਰਾਂ (ਬੀ ਕਾੱਮ, 2021 ਬੈਚ) ਦੇ ਸਾਬਕਾ ਵਿਦਿਆਰਥੀ, ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ; ਕੈਪਟਨ ਵਿਨੋਦ ਜਸਵਾਲ, ਮੁਖੀ, ਖੇਡ ਵਿਭਾਗ, ਡਾ.ਅਸ਼ੋਕ ਕੁਮਾਰ, ਡਾਇਰੈਕਟਰ ਅਕਾਦਮਿਕ, ਸੀਜੀਸੀ ਲਾਂਡਰਾਂ ਸਣੇ ਹੋਰ ਪਤਵੰਤੇ ਵੀ ਮੌਜੂਦ ਰਹੇ।
ਵੇਟਲਿਫਟਿੰਗ ਮੁਕਾਬਲੇ ਵਿੱਚ, ਸੀਈਸੀ-ਸੀਜੀਸੀ ਲਾਂਡਰਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦਕਿ ਸੀਓਈ, ਸੀਜੀਸੀ ਲਾਂਡਰਾਂ ਨੇ ਦੂਜਾ ਅਤੇ ਜੀਐਨਈ ਲੁਧਿਆਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪਾਵਰਲਿਫਟਿੰਗ ਮੁਕਾਬਲੇ ਵਿੱਚ, ਸੀਈਸੀ ਸੀਜੀਸੀ ਲਾਂਡਰਾਂ ਨੇ ਪਹਿਲਾ ਸਥਾਨ ਹਾਸਲ ਕਰਕੇ ਓਵਰਆਲ ਚੈਂਪੀਅਨ ਬਣਨ ਦਾ ਮਾਣ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਸੀਈਸੀ ਝੰਜੇੜੀ ਨੇ ਦੂਜਾ ਅਤੇ ਜੀਐਨਈ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦਿਆਂ, ਸੀਈਸੀ ਸੀਜੀਸੀ ਲਾਂਡਰਾਂ ਨੇ ਬੈਸਟ ਫਿਜ਼ੀਕ ਮੁਕਾਬਲੇ ਵਿੱਚ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ। ਸੀਈਸੀ ਝੰਜੇੜੀ ਨੇ ਦੂਜਾ ਅਤੇ ਕੇਸੀ ਕਾਲਜ ਆਫ਼ ਫਾਰਮੇਸੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਨੇ ਖਿਡਾਰੀਆਂ ਦੀ ਸਰੀਰਕ ਤੰਦਰੁਸਤੀ, ਬਾਡੀ ਕੰਡੀਸ਼ਨਿੰਗ ਅਤੇ ਅਨੁਸ਼ਾਸਿਤ ਸਿਖਲਾਈ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਉਜਾਗਰ ਕੀਤਾ। ਕੇਸੀ ਕਾਲਜ ਆਫ਼ ਫਾਰਮੇਸੀ ਦੇ ਸਟੈਨਜ਼ਿਨ ਨੂੰ ਉਨ੍ਹਾਂ ਦੀ ਸ਼ਾਨਦਾਰ ਸਰੀਰਕ ਬਣਤਰ ਅਤੇ ਫਿਟਨੈਸ ਪ੍ਰਤੀ ਵਚਨਬੱਧਤਾ ਦੇ ਸਨਮਾਨ ਵਜੋਂ ਮਿਸਟਰ ਆਈਕੇਜੀਪੀਟੀਯੂ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ।ਪੂਰੇ ਮੁਕਾਬਲੇ ਦੌਰਾਨ ਖਿਡਾਰੀਆਂ ਨੇ ਬੇਮਿਸਾਲ ਤਾਕਤ, ਦ੍ਰਿੜਤਾ ਅਤੇ ਤਕਨੀਕੀ ਮੁਹਾਰਤ ਦਾ ਪ੍ਰਦਰਸ਼ਨ ਕੀਤਾ। ਅੰਤ ਵਿੱਚ ਟੂਰਨਾਮੈਂਟ ਦੀ ਸਮਾਪਤੀ ਜਸ਼ਨਮਈ ਮਾਹੌਲ ਵਿੱਚ ਹੋਈ, ਜਿੱਥੇ ਜੇਤੂਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ, ਸਮਰਪਣ ਅਤੇ ਖੇਡ ਪ੍ਰਾਪਤੀਆਂ ਦੇ ਸਨਮਾਨ ਵਿੱਚ ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।