ਲੇਖਪ੍ਰੀਤ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਤੋਂ ਭੁੱਚੋ ਹਲਕੇ ਵਿੱਚ ਨਵੇਂ ਸਿਆਸੀ ਚਰਚੇ ਚਿੜੇ
ਤੀਜੀ ਸੂਚੀ ਵਿੱਚ ਐਡਵੋਕੇਟ ਲੇਖਪ੍ਰੀਤ ਸਿੰਘ ਦੇ ਨਾਮ ਨੂੰ ਲੈ ਕੇ ਕਿਆਸਅਰਾਈਆਂ ਤੇਜ਼।
ਅਸ਼ੋਕ ਵਰਮਾ
ਬਠਿੰਡਾ , 18 ਨਵੰਬਰ 2026 :ਹਲਕਾ ਭੁੱਚੋ ਮੰਡੀ ਤੋਂ ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਐਡਵੋਕੇਟ ਲੇਖਪ੍ਰੀਤ ਸਿੰਘ ਦੀ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਨੇ ਹਲਕੇ ਵਿੱਚ ਨਵੇਂ ਸਿਆਸੀ ਚਰਚੇ ਛੇੜ ਦਿੱਤੇ ਹਨ। ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ ਇਹ ਤੀਜੀ ਸੂਚੀ ਵਿੱਚ ਲੇਖਪ੍ਰੀਤ ਦਾ ਨਾਮ ਸਾਹਮਣੇ ਆ ਸਕਦਾ ਹੈ।ਮੁਲਾਕਾਤ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਕੇ ਦੇ ਮੌਜੂਦਾ ਹਾਲਾਤਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਐਡਵੋਕੇਟ ਲੇਖਪ੍ਰੀਤ ਸਿੰਘ ਨੂੰ ਆਪਣਾ ਕੀਮਤੀ ਮਾਰਗਦਰਸ਼ਨ ਦਿੰਦਿਆਂ ਮਿਸ਼ਨ 2027 ਲਈ ਹੌਸਲਾ ਅਫ਼ਜ਼ਾਈ ਕੀਤੀ।ਇਸ ਮੁਲਾਕਾਤ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਹਲਕਾ ਭੁੱਚੋ ਮੰਡੀ ਦੀ ਸਿਆਸਤ ਵਿੱਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ।
ਸਿਆਸੀ ਹਲਕਿਆਂ ਵਿੱਚ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਆਮ ਆਦਮੀ ਪਾਰਟੀ ਦੀ ਆਉਣ ਵਾਲੀ ਤੀਜੀ ਉਮੀਦਵਾਰ ਸੂਚੀ ਵਿੱਚ ਐਡਵੋਕੇਟ ਲੇਖਪ੍ਰੀਤ ਸਿੰਘ ਦਾ ਨਾਮ ਸ਼ਾਮਲ ਹੋ ਸਕਦਾ ਹੈ। ਹਾਲਾਂਕਿ ਪਾਰਟੀ ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।ਮੌਜੂਦਾ ਸਿਆਸੀ ਹਾਲਾਤਾਂ ਨੂੰ ਦੇਖਦਿਆਂ ਇਹ ਵੀ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਐਡਵੋਕੇਟ ਲੇਖਪ੍ਰੀਤ ਸਿੰਘ ਹਲਕਾ ਭੁੱਚੋ ਮੰਡੀ ਅੰਦਰ ਆਪਣੀਆਂ ਸਿਆਸੀ ਅਤੇ ਜਨਤਕ ਸਰਗਰਮੀਆਂ ਹੋਰ ਤੇਜ਼ ਕਰਨਗੇ।ਹੁਣ ਸਭ ਦੀਆਂ ਨਜ਼ਰਾਂ ਆਮ ਆਦਮੀ ਪਾਰਟੀ ਦੀ ਅਗਲੀ ਉਮੀਦਵਾਰ ਸੂਚੀ ਅਤੇ ਹਲਕਾ ਭੁੱਚੋ ਮੰਡੀ ਦੀ ਸਿਆਸਤ ਵਿੱਚ ਆਉਣ ਵਾਲੇ ਨਵੇਂ ਘਟਨਾਕ੍ਰਮਾਂ ਉੱਤੇ ਟਿਕੀਆਂ ਹੋਈਆਂ ਹਨ।ਇਸ ਮੌਕੇ ਬੰਤਾ ਸਿੰਘ ਬਰਾੜ ਸਰਪੰਚ ਪਿੰਡ ਦਾਨ ਸਿੰਘ ਵਾਲਾ, ਸਰਵਜੀਤ ਸਿੰਘ ਤੁੰਗਵਾਲੀ, ਜੋਗਿੰਦਰ ਸਿੰਘ ਚੇਅਰਮੈਨ ਨਥਾਣਾ, ਰੂਪ ਸਿੰਘ ਚੇਅਰਮੈਨ ਨਥਾਣਾ ਅਤੇ ਮੰਪੀ ਬਰਾੜ ਵੀ ਮੌਜੂਦ ਰਹੇ।
- Download Babushahi App
-
-