8ਵੀਂ ਕਲਾਸ 'ਚੋਂ ਜ਼ਿਲ੍ਹੇ ਵਿੱਚੋਂ ਫਸਟ ਆਉਣ ਵਾਲੀ ਬੱਚੀ ਨੂੰ ADC ਨੇ ਬੱਚੀ ਨੂੰ ਆਪਣੀ ਕੁਰਸੀ ਤੇ ਬਿਠਾਇਆ
- ਫਤਹਿਗੜ੍ਹ ਸਾਹਿਬ : ਪਿੰਡ ਅਤਾਪੁਰ ਦੀ 8 ਕਲਾਸ ਵਿੱਚੋ ਜਿਲ੍ਹੇ ਵਿੱਚੋ ਫਸਟ ਆਉਣ ਵਾਲੀ ਬੱਚੀ ਨੂੰ ADC ਧਾਲੀਵਾਲ ਨੇ ਕੀਤਾ ਸਨਮਾਨਿਤ
- ADC ਨੇ ਬੱਚੀ ਨੂੰ ਆਪਣੀ ਕੁਰਸੀ ਤੇ ਬਿਠਾਇਆ
- ਪੰਜਾਬ ਦੀ ਮੈਰਿਟ ਵਿੱਚੋ ਇਸ ਵਿਦਿਆਰਥਣ ਨੇ 13 ਵਾਂ ਰੈਂਕ ਹਾਸਲ ਕੀਤਾ ਸੀ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 9 ਮਈ 2025 : ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਅਤਾਪੁਰ ਦੇ ਸਰਕਾਰੀ ਸਕੂਲ ਦੀ ਬੱਚੀ ਹਰਨੂਰ ਕੌਰ 8 ਕਲਾਸ ਵਿੱਚੋ 98% ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿੱਚੋ ਪਹਿਲੇ ਸਥਾਨ ਤੇ ਰਹੀ ਸੀ ਅਤੇ ਪੂਰੇ ਪੰਜਾਬ ਦੀ ਮੈਰਿਟ ਵਿੱਚੋ ਇਸ ਵਿਦਿਆਰਥਣ ਨੇ 13 ਵਾਂ ਰੈਂਕ ਹਾਸਲ ਕੀਤਾ ਸੀ , ਇਸ ਬੱਚੀ ਨੂੰ ਅੱਜ ADC D ਸੁਰਿੰਦਰ ਸਿੰਘ ਧਾਲੀਵਾਲ ਨੇ ਆਪਣੇ ਦਫ਼ਤਰ ਵਿੱਚ ਬੁਲਾ ਕੇ ਸਨਮਾਨਿਤ ਕੀਤਾ ਅਤੇ ਇਸ ਬੱਚੀ ਨੂੰ ਆਪਣੀ ਕੁਰਸੀ ਤੇ ਬਿਠਾ ਕੇ ਮਾਣ ਦਿੰਦੇ ਹੋਏ ਸ਼ੁਭਕਾਮਨਾਵਾਂ ਦਿਤੀਆਂ , ਇਸ ਮੌਕੇ ਗੱਲਬਾਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਸਾਨੂੰ ਲੜਕੀਆਂ ਦੀ ਸਿਖਿਆ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ , ਹਰਨੂਰ ਕੌਰ ਨੇ ਆਪਣੇ ਪਰਿਵਾਰ ਸਮੇਤ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ, ਇਸ ਮੌਕੇ ਲੜਕੀ ਦੇ ਪਿਤਾ ਹਰਮਿੰਦਰ ਸਿੰਘ , ਭਰਭੂਰ ਸਿੰਘ ਆਦਿ ਹਾਜਰ ਸਨ।
