- ਪ੍ਰਸ਼ਾਸਨ ਵੱਲੋਂ ਸਹਿਰ ਦੀ ਸਾਫ-ਸਫਾਈ ਨੂੰ ਯਕੀਨੀ ਬਣਾਉਣ ਲਈ ਵਅਸਐੱਪ ਨੰ: 99148-06862 ਜਾਰੀ
ਫਿਰੋਜ਼ਪੁਰ, 29 ਅਕਤੂਬਰ 2020 - ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਸਹਿਰ ਦੀ ਸਾਫ-ਸਫਾਈ ਨੂੰ ਯਕੀਨੀ ਬਣਾਉਣ ਲਈ ਵਅਸਐੱਪ ਨੰ: 99148-06862 ਜਾਰੀ ਕੀਤਾ ਗਿਆ। ਸਹਿਰ ਵਾਸੀ ਆਪਣੇ ਆਲੇ ਦੁਆਲੇ ਪਏ ਕੂੜੇ ਆਦਿ ਦੀ ਫੋਟੋ ਸਮੇਤ ਜਗ੍ਹਾ ਦਾ ਨਾਮ ਇਸ ਨੰਬਰ ਦੇ ਵਟਸਐੱਪ ਤੇ ਭੇਜਣ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਰਾਜਦੀਪ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।ਇਸ ਮੁਹਿੰਮ ਦੀ ਨੋਡਲ ਏਜੰਸੀ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਹੋਵੇਗੀ।
ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਇੱਕ ਸਫਾਈ ਮੁਹਿੰਮ ਤਹਿਤ ਫਿਰੋਜ਼ਪੁਰ ਸ਼ਹਿਰ ਨੂੰ ਸਾਫ-ਸੁਥੱਰਾ ਰੱਖਣ ਲਈ ਇਹ ਨੰਬਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਰਜਕਾਰੀ ਹਫਤੇ ਦੇ 6 ਦਿਨ (ਸੋਮਵਾਰ ਤੋਂ ਸਨੀਵਾਰ) ਤੱਕ ਇਸ ਨੰਬਰ ਤੇ ਸਵੇਰੇ 9 ਤੋਂ ਸ਼ਾਮ ਦੇ 5 ਵਜੇ ਭੇਜੀਆਂ ਜਾਣ ਵਾਲੀਆਂ ਕੂੜੇ ਦੇ ਢੇਰਾਂ ਦੀਆਂ ਫੋਟੋਆਂ ਨੂੰ ਦੇਖਦਿਆਂ ਸੀਮਤ ਸਮੇਂ ਵਿੱਚ ਇਸ ਜਗ੍ਹਾ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ ਇਸੇ ਤਰ੍ਹਾਂ ਸ਼ਾਮ 5 ਵਜੇ ਤੋਂ ਬਾਅਦ ਪ੍ਰਾਪਤ ਹੋਣ ਵਾਲੀਆਂ ਕੂੜੇ ਦੇ ਢੇਰਾਂ ਦੀਆਂ ਫੋਟੋਆਂ ਨੂੰ ਦੇਖਦਿਆ ਅਗਲੇ ਦਿਨ ਵਿਚਾਰਿਆ ਜਾਵੇਗਾ ਤੇ ਸੀਮਤ ਸਮੇਂ ਵਿੱਚ ਸਫਾਈ ਯਕੀਨੀ ਬਣਾਈ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਰਾਜਦੀਪ ਕੌਰ ਨੇ ਦੱਸਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਦੀਆਂ ਟੀਮਾਂ ਅਤੇ ਸੁਪਰਵਾਈਜਰਾਂ ਵੱਲੋਂ ਸਬੰਧਿਤ ਸਥਾਨਾਂ ਤੇ ਸਾਫ ਸਫਾਈ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਹੋਰ ਮਹਿਕਮੇ ਨਾਲ ਸਬੰਧਤ ਸਥਾਨਾਂ ਦੀਆਂ ਫੋਟੋਆਂ ਉਸ ਮਹਿਕਮੇ ਨੂੰ ਭੇਜ ਦਿੱਤੀਆ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਸਫਾਈ ਮੁਹਿੰਮ ਤਹਿਤ ਪਾਰਕਾਂ ਅਤੇ ਹੋਰਨਾਂ ਪਬਲਿਕ ਸਥਾਨਾਂ ਤੇ ਬੋਰਡ ਲਗਾਏ ਜਾਣਗੇ ਤਾਂ ਜੋ ਆਮ ਲੋਕਾਂ ਨੂੰ ਇਸ ਨੰਬਰ ਬਾਰੇ ਜਾਣੂ ਕਰਵਾਇਆ ਜਾ ਸਕੇ।
ਇਸ ਮੌਕੇ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਫਿਰੋਜ਼ਪੁਰ ਡਾ. ਨਯਨ, ਐਸ.ਡੀ.ਐਮ. ਅਮਿਤ ਗੁਪਤਾ, ਸਹਾਇਕ ਕਮਿਸ਼ਨਰ ਸ. ਰਵਿੰਦਰ ਸਿੰਘ ਅਰੋੜਾ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਸ. ਪਰਮਿੰਦਰ ਸਿੰਘ ਸੁਖੀਜਾ ਅਤੇ ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ ਹਾਜ਼ਰ ਸਨ।