ਗੁਰਵਿੰਦਰ ਸਿੰਘ ਗੋਗੀ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਮੌਕੇ ਵਿਧਾਇਕ ਰਮਿੰਦਰ ਆਵਲਾ , ਚੇਅਰਮੈਨ ਰਾਜ ਬਖਸ਼ ਕੰਬੋਜ ,ਚੇਅਰਮੈਨ ਸੁਖਵਿੰਦਰ ਸਿੰਘ ਕਾਕਾ ਕੰਬੋਜ , ਪ੍ਰੀਤ ਘਾਂਗਾ ਅਤੇ ਹੋਰ ਆਗੂ ।
ਜਗਦੀਸ਼ ਥਿੰਦ
ਗੁਰੂਹਰਸਹਾਏ / ਜਲਾਲਾਬਾਦ 18 ਸਤੰਬਰ , ਵਿਧਾਨ ਸਭਾ ਹਲਕਾ ਜਲਾਲਾਬਾਦ ਅੰਦਰ ਅੱਜ ਉਸ ਵਕਤ ਵੱਡਾ ਸਿਆਸੀ ਫੇਰ ਬਦਲ ਹੋਇਆ ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਲ੍ਹਾ ਫਾਜ਼ਿਲਕਾ ਦੇ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਗੋਗੀ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰ ਲਈ ।
ਜਤਿਨ ਆਵਲਾ ਦੇ ਨਾਲ ਗੋਗੀ ਸੰਧੂ ਅਤੇ ਸਾਥੀ
________________________________________
ਐੱਮ ਐੱਲ ਏ ਜਲਾਲਾਬਾਦ ਰਮਿੰਦਰ ਆਵਲਾ ਦੀ ਗੁਰੂ ਹਰ ਸਹਾਏ ਸਥਿਤ ਰਿਹਾਇਸ਼ ਉੱਪਰ ਸਾਥੀਆਂ ਸਮੇਤ ਪੁੱਜੇ ਗੋਗੀ ਸੰਧੂ ( ਲੱਧੂ ਵਾਲਾ ) ਦੀ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਮੋੌਕੇ ਵਿਧਾਇਕ ਰਮਿੰਦਰ ਆਵਲਾ ਤੋਂ ਇਲਾਵਾ ਜਤਿਨ ਆਵਲਾ , ਚੇਅਰਮੈਨ ਮਾਰਕੀਟ ਕਮੇਟੀ ਜਲਾਲਾਬਾਦ ਰਾਜ ਬਖਸ਼ ਕੰਬੋਜ , ਵਾਈਸ ਚੇਅਰਮੈਨ ਬੀ ਸੀ ਕਮਿਸ਼ਨ ਪੰਜਾਬ ਸੁਖਵਿੰਦਰ ਸਿੰਘ ਕਾਕਾ ਕੰਬੋਜ ਤੋਂ ਇਲਾਵਾ ਹੋਰ ਵੀਂ ਸੀਨੀਅਰ ਆਗੂ ਮੌਜੂਦ ਸਨ ।
ਗੋਗੀ ਸੰਧੂ ਦਾ ਮੂੰਹ ਮਿੱਠਾ ਕਰਾ ਕੇ ਕਾਂਗਰਸ ਵਿੱਚ ਸਵਾਗਤ ਕਰਦੇ ਹੋਏ ਵਿਧਾਇਕ ਜਲਾਲਾਬਾਦ ਪੱਛਮੀ ਰਮਿੰਦਰ ਸਿੰਘ ਆਵਲਾ । ਤਸਵੀਰ : ਜਗਦੀਸ਼ ਥਿੰਦ
____________________________________
ਇਸ ਮੌਕੇ ਰਮਿੰਦਰ ਸਿੰਘ ਆਂਵਲਾ ਨੇ ਕਿਹਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ।
ਇਸ ਮੌਕੇ ਚਾਨਣ ਸਿੰਘ , ਗੁਰਮੁੱਖ ਸਿੰਘ , ਟਹਿਲ ਸਿੰਘ , ਬਖਸ਼ੀਸ਼ ਸਿੰਘ , ਹਰਪਾਲ ਸਿੰਘ , ਸੁਖਦੇਵ ਸਿੰਘ , ਅੰਗਰੇਜ਼ ਸਿੰਘ , ਜੋਗਾ ਸਿੰਘ ਨੇ ਵੀ ਕਾਂਗਰਸ ਨਾਲ ਚੱਲਣ ਦਾ ਫੈਸਲਾ ਲਿਆ ।
ਇਸ ਮੌਕੇ ਪ੍ਰੀਤ ਘਾਂਗਾ , ਦਰਪਨ ਪੰਧੂ , ਰਮਨ ਹਾਂਡਾ , ਕਪਤਾਨ , ਡਾਕਟਰ ਗੁਰਚਰਨ ਕੰਬੋਜ , ਨਵਨੀਤ ਪੰਧੂ , ਅਮਰ ਕੰਬੋਜ , ਮਿੰਟੂ ਕੱਦ ਤੋਂ ਇਲਾਵਾ ਹੋਰ ਵੀ ਆਗੂ ਮੌਜੂਦ ਸਨ ।