69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਦੇ ਦੂਸਰੇ ਦਿਨ ਵੱਖ—ਵੱਖ ਮਹੱਤਵਪੂਰਨ ਵਿਸ਼ਿਆ ਤੇ ਕਰਵਾਏ ਗਏ ਸੈਮੀਨਾਰ
ਧਾਰਮਿਕ ਲਾਈਟ ਐਂਡ ਸਾਊਂਡ ਸ਼ੋਅ ਰਾਹੀਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੀਤਾ ਗਿਆ ਯਾਦ
ਰੋਹਿਤ ਗੁਪਤਾ
ਬਟਾਲਾ, 20 ਨਵੰਬਰ ਚੀਫ਼ ਖ਼ਾਲਸਾ ਦੀਵਾਨ ਵੱਲੋਂ 69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਦਾ ਆਰੰਭ ਪਹਿਲੇ ਦਿਨ 19—11—2026 ਨੂੰ ਗੁਰੂ ਕਾ ਓਟ ਆਸਰਾ ਲੈਂਦਿਆਂ ਨਗਰ—ਕੀਰਤਨ, ਕੀਰਤਨ ਦਰਬਾਰ ਅਤੇ ਨੁਮਾਇਸ਼ਾਂ ਦੇ ਉਦਘਾਟਨ ਕਰਨ ਉਪਰੰਤ ਅੱਜ ਕਾਨਫ਼ਰੰਸ ਦੇ ਦੂਸਰੇ ਦਿਨ ਵੱਖ—ਵੱਖ ਮਹੱਤਵਪੂਰਨ ਵਿਸ਼ਿਆਂ ਤੇ ਸੈਮੀਨਾਰਜ਼ ਕਰਵਾਏ ਗਏ ‘‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ** ਦੇ ਵਿਸ਼ੇ ਤੇ ਕਰਵਾਏ ਗਏ ਪਹਿਲੇ ਸੈਮੀਨਾਰ ਮੌਕੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਕਰਮਜੀਤ ਸਿੰਘ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਨੇ ਸੁਆਗਤੀ ਸ਼ਬਦ ਸ਼ਾਂਝੇ ਕਰਦਿਆਂ ਸਮੂਹ ਵਿਦਵਾਨਾਂ, ਬੁਲਾਰਿਆਂ ਅਤੇ ਹਾਜ਼ਰ ਸ਼ਖਸੀਅਤਾਂ ਦਾ ਨਿੱਘਾ ਸੁਆਗਤ ਕਰਦਿਆਂ ਕਿਹਾ ਕਿ 69ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫਰੰਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸਾਕੇ ਨੂੰ ਸਮਰਪਿਤ ਕੀਤੀ ਗਈ ਹੈ ਅਤੇ ਅਜਿਹੇ ਸੈਮੀਨਾਰਜ਼ ਦਾ ਮਕਸਦ ਨੌਜੁਆਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੇ ਜੀਵਨ, ਸਿੱਖ ਇਤਿਹਾਸ, ਵਿਰਾਸਤ ਅਤੇ ਉੱਚ ਨੈਤਿਕ, ਕਦਰਾਂ—ਕੀਮਤਾਂ ਨਾਲ ਜ਼ੋੜਣਾ ਹੈ।
ਇਸ ਮੋਕੇ ਮੁੱਖ ਮਹਿਮਾਨ ਯੂਨੀਵਰਸਿਟੀ ਵਾਈਸ ਚਾਂਸਲਰ ਡਾ.ਕਰਮਜੀਤ ਸਿੰਘ ਨੇ ਸਰੋਤਿਆਂ ਨੂੰ ਆਪਣੇ ਜੀਵਨ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਢਾਲਣ ਅਤੇ ਅਨੁਸ਼ਾਸਨ ਵਿਚ ਰਹਿ ਕੇ ਹੰਕਾਰ, ਗੁੱਸੇ ਤੋਂ ਦੂਰ ਰਹਿਣ ਅਤੇ ਮਨ ਵਿਚ ਸਿਮਰਨ ਨੂੰ ਵਸਾਉਣ ਲਈ ਪ੍ਰੇਰਿਤ ਕੀਤਾ। ਉਪਰੰਤ ਵਿਦਵਾਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਿਸ਼ੇ ਤੇ ਗੁਰੂ ਸਾਹਿਬ ਜੀ ਦੇ ਜੀਵਨ, ਫਲਸਫੇ, ਧਾਰਮਿਕ ਅਜ਼ਾਦੀ ਲਈ ਦਿੱਤੀ ਗਈ ਮਹਾਨ ਬੇਮਿਸਾਲ ਕੁਰਬਾਨੀ, ਮਨੁੱਖੀ ਅਧਿਕਾਰਾਂ, ਨਿਡਰਤਾ, ਸਹਿਣਸ਼ੀਲਤਾ, ਸਰਬੱਤ ਦੇ ਭਲੇ ਲਈ ਸੰਦੇਸ਼ ਬਾਰੇ ਵਿਚਾਰ ਸਾਂਝੇ ਕੀਤੇ ਗਏ ਅਤੇ ਚੀਫ਼ ਖਾਲਸਾ ਦੀਵਾਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ੍ਰ.ਤਰਲੋਚਨ ਸਿੰਘ ਵੱਲੋਂ ਪੁੱਜੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਖੇਤੀਬਾੜੀ ਬੀਜ ਏਕਾਧਿਕਾਰ ਵਿਸ਼ੇ ਤੇ ਕਰਵਾਏ ਸੈਮੀਨਾਰ ਦੌਰਾਨ ਮਾਹਿਰਾਂ ਨੇ ਖੇਤੀਬਾੜੀ ਵਿਚ ਨਵੀਆਂ ਤਕਨੀਕਾਂ, ਉਨੱਤ ਬੀਜਾਂ ਅਤੇ ਵਾਤਾਵਰਣ ਪੱਖੀ ਖੇਤੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਕਿਸਾਨਾ ਨੂੰ ਵਿਗਿਆਨ ਲੀਹਾਂ ਤੇ ਅੱਗੇ ਵਧਾਉਣ ਅਤੇ ਕੁਦਰਤ ਸਰੋਤਾ ਦੀ ਸੰਭਾਲ ਦੀ ਲੋੜ੍ਹ ਤੇ ਜੋਰ ਦਿੱਤਾ।
ਤੀਸਰੇ ਸੈਮੀਨਾਰ ਦੌਰਾਨ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਸ੍ਰ.ਸੰਤੋਖ ਸਿੰਘ ਸੇਠੀ, ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ.ਸਰਬਜੀਤ ਸਿੰਘ ਛੀਨਾ ਅਤੇ ਡਾ.ਅਮਰਜੀਤ ਸਿੰਘ ਦੂਆ ਨੇ ਡਾ.ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਦੇ ਜੀਵਨ, ਸਿੱਖਿਆ, ਆਰਥਿਕ ਸੁਧਾਰਾ ਅਤੇ ਦੇਸ਼ ਦੀ ਤਰੱਕੀ ਵਿਚ ਉਹਨਾਂ ਦੇ ਯੋਗਦਾਨ ਨੂੰ ਯਾਦ ਕੀਤਾ। ਚੋਥਾ ਸੈਮੀਨਾਰ ਵਿਸ਼ਾ ਨੈਤਿਕਤਾ (ਸਖਸ਼ੀਅਤ ਵਿਕਾਸ) ਅਤੇ ਨਸ਼ਿਆ ਦੀ ਰੋਕਥਾਮ ਤੇ ਬੁਲਾਰਿਆ ਨੇ ਨੌਜੁਆਨਾਂ ਵਿਚ ਨਸ਼ਿਆ ਦੀ ਰੋਕਥਾਮ ਅਤੇ ਉਹਨਾਂ ਵਿਚ ਆਤਮਵਿਸ਼ਵਾਸ, ਅਨੁਸ਼ਾਸਨ ਅਤੇ ਸਕਰਾਤਮਕ ਸੋਚ ਵਿਕਸਿਤ ਕਰਨ ਦੀ ਲੋੜ੍ਹ ਤੇ ਚਾਨਣਾ ਪਾਇਆ। ‘‘ਸਿੱਖ ਵਿੱਦਿਅਕ ਪ੍ਰਸਾਰ ਤੇ ਪ੍ਰਾਪਤੀਆਂ** ਵਿਸ਼ੇ ਤੇ ਕਰਵਾਏ ਗਏ ਪੰਜਵੇਂ ਸੈਮੀਨਾਰ ਦੌਰਾਨ ਵਿਦਵਾਨਾਂ ਨੇ ਸਿੱਖ ਇਤਿਹਾਸ, ਸਭਿਆਚਾਰ, ਵਿਰਾਸਤ ਅਤੇ ਇਸ ਦੇ ਪ੍ਰਚਾਰ—ਪ੍ਰਸਾਰ ਦੇ ਨਾਲ—ਨਾਲ ਸਿੱਖ ਪੰਥ ਦੀਆਂ ਪ੍ਰਾਪਤੀਆਂ ਬਾਰੇ ਵਿਚਾਰ ਪੇਸ਼ ਕੀਤੇ। ਛੇਵਾਂ ਸੈਮੀਨਾਰ ‘‘ਹੁਨਰਮੰਦ ਸਿੱਖਿਆ ਅਤੇ ਸਨਅਤੀ ਵਿਕਾਸ** ਵਿਸ਼ੇ ਤੇ ਬੋਲਦਿਆਂ ਮਾਹਿਰਾਂ ਨੇ ਅਕਾਦਮਿਕ ਵਿੱਦਿਆ ਦੇ ਨਾਲ—ਨਾਲ ਹੁਨਰ ਅਧਾਰਿਤ ਸਿੱਖਿਆ, ਤਕਨੀਕੀ ਸਿਖਲਾਈ, ਸਨਅਤੀ ਵਿਕਾਸ ਅਤੇ ਰੁਜ਼ਗਾਰ ਦੇ ਮੌਕਿਆ ਬਾਰੇ ਜਾਣਕਾਰੀ ਸਾਂਝੀ ਕੀਤੀ।
ਅੰਤ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਆਸ ਕੀਤੀ ਕਿ ਅਜਿਹੇ ਸੈਮੀਨਾਰਜ਼ ਗਿਆਨ ਅਤੇ ਵਿਚਾਰਾਂ ਦੀ ਸਾਂਝ ਅਤੇ ਨੌਜੁਆਨ ਪੀੜ੍ਹੀ ਦੇ ਸਰਬ—ਪੱਖੀ ਵਿਕਾਸ ਲਈ ਬੇਹੱਦ ਲਾਹੇਵੰਦ ਸਾਬਤ ਹੋਣਗੇ।
ਉਪਰੰਤ ਦੇਰ ਸ਼ਾਮ ਸ੍ਰੀ ਗੁਰੂ ਤੇਗ ਬਹਾਦਰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਬਟਾਲਾ ਸਕੂਲ ਕੈਂਪਸ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਅਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲਾਈਟ ਐਂਡ ਸਾਊਂਡ ਸ਼ੋਅ ਪੇਸ਼ ਕੀਤਾ ਜਾਵੇਗਾ।
ਸੈਮੀਨਾਰਜ਼ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ, ਮੀਤ ਪ੍ਰਧਾਨ/ਸੁਆਗਤੀ ਕਮੇਟੀ ਦੇ ਚੇਅਰਮੈਨ ਸ੍ਰ.ਸੰਤੋਖ ਸਿੰਘ ਸੇਠੀ, ਸਥਾਨਕ ਪ੍ਰਧਾਨ ਸ੍ਰ.ਕੁਲਜੀਤ ਸਿੰਘ ਸਾਹਨੀ, ਐਡੀ.ਆਨਰੇਰੀ ਸਕੱਤਰ ਸ੍ਰ.ਜਸਪਾਲ ਸਿੰਘ ਢਿੱਲੋਂ, ਐਡੀ.ਆਨਰੇਰੀ ਸਕੱਤਰ ਸ੍ਰ.ਹਰਜੀਤ ਸਿੰਘ, ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਡਾ.ਸਰਬਜੀਤ ਸਿੰਘ ਛੀਨਾ, ਐਡੀ.ਆਨਰੇਰੀ ਸਕੱਤਰ ਐਜੂਕੇਸ਼ਨਲ ਕਮੇਟੀ ਸ੍ਰ.ਮਨਮੋਹਨ ਸਿੰਘ, ਸਕੂਲ ਮੈਂਬਰਜ਼ ਇੰਚਾਰਜ ਸ੍ਰ.ਏ.ਪੀ.ਐਸ.ਮਾਨ, ਸ੍ਰ.ਜਗੀਰ ਸਿੰਘ, ਸ੍ਰ.ਮਨਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਦੀਵਾਨ ਮੈਂਬਰਜ਼, ਸੀ.ਕੇ.ਡੀ ਸਕੂਲਾਂ ਦੇ ਪ੍ਰਿੰਸੀਪਲਜ਼, ਵਿਦਿਆਰਥੀ, ਸਟਾਫ ਅਤੇ ਸੰਗਤਾਂ ਹਾਜ਼ਰ ਸਨ।
- Download Babushahi App
-
-