ਗੁਰਦਾਸਪੁਰ: ਅੱਧੀ ਰਾਤ ਨੂੰ ਇਨਸਾਫ ਦੀ ਮੰਗ ਨੂੰ ਲੈ ਕੇ ਲੋਕ ਬਹਿ ਗਿਆ ਸੜਕ 'ਤੇ..!
ਮਾਮਲਾ ਜਮੀਨੀ ਝਗੜੇ ਦਾ , ਦੂਜੇ ਧਿਰ ਵੱਲੋਂ ਮਾਰ ਕੁਟਾਈ ਕਰਨ ਜਾਨੋ ਮਾਰਨ ਦੀਆ ਧਮਕਿਆ ਦੇਣ ਦੇ ਬਾਵਜੂਦ ਪੁਲਿਸ ਵਲੋਂ ਕਾਰਵਾਈ ਨਾ ਕਰਨ ਦਾ ਦੋਸ਼
ਰੋਹਿਤ ਗੁਪਤਾ , ਗੁਰਦਾਸਪੁਰ
ਗੁਰਦਾਸਪੁਰ ਦੇ ਡਾਕਖਾਨਾ ਚੌਕ ਵਿੱਚ ਅੱਧੀ ਰਾਤ ਨੂੰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਕ ਪਰਿਵਾਰ ਸੜਕ ਦੇ ਦੋਹਾਂ ਪਾਸੇ ਆਪਣੀਆਂ ਗੱਡੀਆਂ ਲਾ ਕੇ ਸੜਕ ਦੇ ਵਿਚਕਾਰ ਬੈਠ ਗਿਆ । ਸ਼ਹਿਰ ਦੇ ਕਾਲਜ ਰੋਡ ਤੇ ਸੰਤਨਗਰ ਵਿਖੇ ਰਹਿਣ ਵਾਲੇ ਗਗਨ ਮਹਾਜਨ ਉਸਦੀ ਪਤਨੀ ਅਤੇ ਬੇਟੀ ਵੱਲੋਂ ਜਾਇਦਾਦ ਦੇ ਝਗੜੇ ਦੇ ਮਾਮਲੇ ਵਿੱਚ ਇਹ ਕਦਮ ਚੁੱਕਿਆ ਗਿਆ । ਥਾਨਾ ਸਿਟੀ ਦੇ ਨੇੜੇ ਡਾਕਖਾਨਾ ਚੌਂਕ ਵਿੱਚ ਧਰਨੇ ਤੇ ਬੈਠੇ ਗਗਨ ਮਹਾਜਨ ਦਾ ਦੋਸ਼ ਹੈ ਕਿ ਜਾਇਦਾਦ ਦੇ ਝਗੜੇ ਵਿੱਚ ਉਸ ਨੂੰ ਰੋਜ਼ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉਸ ਦੀ ਕਾਰ ਖੋ ਲਈ ਗਈ ਹੈ ਅਤੇ ਅੱਜ ਉਸ ਨਾਲ ਦੂਜੀ ਧਿਰ ਦੇ ਕੁਝ ਵਿਅਕਤੀਆਂ ਵੱਲੋਂ ਮਾਰਕੁਟਾਈ ਵੀ ਕੀਤੀ ਗਈ ਹੈ ਪਰ ਪੁਲਿਸ ਉਸ ਦੀਆਂ ਸ਼ਿਕਾਇਤਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ । ਗਗਨ ਮਹਾਜਨ ਦਾ ਦੋਸ਼ ਹੈ ਕਿ ਜਮੀਨ ਦੇ ਝਗੜੇ ਦੇ ਮਾਮਲੇ ਵਿੱਚ ਦੂਜੀ ਧਿਰ ਦੇ ਕੁਝ ਵਿਅਕਤੀ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਜਦ ਕਿ ਹੋਰ ਵੀ ਕਈ ਤਰੀਕਿਆਂ ਨਾਲ ਉਸਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਤੇ ਜਮੀਨ ਤੇ ਲਿਆ ਗਿਆ ਸਟੇ ਵਾਪਸ ਲੈਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਜਦਕਿ ਅੱਜ ਉਸ ਨਾਲ ਮਾਰਕੁਟਾਈ ਵੀ ਕੀਤੀ ਗਈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ।
ਉੱਥੇ ਹੀ ਦੂਜੇ ਧਿਰ ਦੇ ਜੈ ਸ਼ਰਮਾ ਨੇ ਗਗਨ ਮਹਾਜਨ ਦੇ ਦੋਸ਼ਾਂ ਨੂੰ ਕਰਦੇ ਹੋਏ ਕਿਹਾ ਕਿ ਗਗਨ ਮਹਾਜਨ ਉਹਨਾਂ ਤੇ ਝੂਠੇ ਦੋਸ਼ ਲਗਾ ਰਿਹਾ ਹੈ ਜਦਕਿ ਉਸ ਨੇ ਖੁਦ ਉਹਨਾਂ ਦੇ ਪਰਿਵਾਰ ਨੂੰ ਧੋਖਾ ਦਿੱਤਾ ਹੈ ਅਤੇ ਹੁਣ ਉਹਨਾਂ ਨੂੰ ਬਲੈਕਮੇਲ ਕਰ ਰਿਹਾ ਹੈ।
ਦੂਜੇ ਪਾਸੇ ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਪੁਲਿਸ ਅਧਿਕਾਰੀਆਂ ਵੱਲੋਂ ਕਾਰਵਾਈ ਦਾ ਭਰੋਸਾ ਦੇ ਕੇ ਗਗਨ ਮਹਾਜਨ ਦੇ ਪਰਵਾਲ ਨੂੰ ਧਰਨੇ ਤੋਂ ਉਠਾਇਆ ਗਿਆ। ਪੁਲਿਸ ਅਧਿਕਾਰੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਗਗਨ ਮਹਾਜਨ ਦਾ ਜਮੀਨ ਨੂੰ ਲੈ ਕੇ ਕੁਝ ਵਿਅਕਤੀਆਂ ਨਾਲ ਝਗੜਾ ਚੱਲਦਾ ਆ ਰਿਹਾ ਹੈ ਜਿਸ ਦੇ ਕੋਟ ਕੇਸ ਵੀ ਚੱਲ ਰਹੇ ਹਨ ਅਤੇ ਦੋਵਾਂ ਧਿਰਾਂ ਵੱਲੋਂ ਪੁਲਿਸ ਨੂੰ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਹਨ। ਦੋਹਾਂ ਧਿਰਾਂ ਨੂੰ ਥਾਣੇ ਬੁਲਾ ਕੇ ਆਪਣੇ ਸਾਹਮਣੇ ਗੱਲ ਕਰਵਾਈ ਜਾਏਗੀ ਅਤੇ ਗਗਨ ਮਹਾਜਨ ਨੂੰ ਭਰੋਸਾ ਦਵਾਇਆ ਗਿਆ ਹੈ ਕਿ ਉਸ ਦੀ ਸ਼ਿਕਾਇਤ ਤੇ ਬਣਦੀ ਕਾਰਵਾਈ ਕੀਤੀ ਜਾਏਗੀ ।
- Download Babushahi App
-
-