ਪੰਜਾਬ ਸਰਕਾਰ ਨੇ ਲਾ ਮਿਸਾਲ ਕੰਮ ਕੀਤੇ: ਸੁਭਾਸ਼ ਸ਼ਰਮਾ
ਮਲਕੀਤ ਸਿੰਘ ਮਲਕਪੁਰ
ਲਾਲੜੂ 25 ਅਕਤੂਬਰ 2026: ਅੱਜ ਪਿੰਡ ਤਸਿੰਬਲੀ ਵਿਖੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ ਵਾਈਸ ਚੇਅਰਮੈਨ ਤੇ ਸੀਨੀਅਰ ਆਪ ਆਗੂ ਸੁਭਾਸ਼ ਸ਼ਰਮਾ ਦੀ ਰਹਿਨੁਮਾਈ ਹੇਠ ਆਮ ਆਦਮੀ ਪਾਰਟੀ ਦੇ ਪਿੰਡ ਦੇ ਪਤਵੰਤੇ ਸੱਜਣਾਂ ਵੱਲੋਂ ਇੱਕ ਅਹਿਮ ਮੀਟਿੰਗ ਕਰਾਈ ਗਈ, ਜਿਸ ਵਿੱਚ ਪਿੰਡ ਦੇ ਸਰਪੰਚ ਰਜਿੰਦਰ ਕੌਰ, ਲੰਬੜਦਾਰ ਦਰਬਾਰਾ ਸਿੰਘ, ਸਾਬਕਾ ਸਰਪੰਚ ਲਾਭ ਸਿੰਘ, ਸੂਬੇਦਾਰ ਹਰਪਾਲ ਸਿੰਘ, ਨਿਰਮਲ ਸਿੰਘ, ਕਮਲ ਕੁਮਾਰ, ਪੰਚ ਸ਼ਿਵ ਕੁਮਾਰ ,ਮੰਗਤ ਰਾਮ, ਨਾਇਬ ਸਿੰਘ, ਜਨਕ ਸਿੰਘ, ਗਰੀਬ ਸਿੰਘ ,ਸਤੀਸ਼ ਕੁਮਾਰ ਸ਼ਰਮਾ, ਹਰਮੀਤ ਸਿੰਘ, ਹੈਰਿੰਕਾ ਸਿੰਘ, ਨਰਿੰਦਰ ਕੌਰ , ਸੁਰਿੰਦਰ ਸਿੰਘ, ਮੱਕੜ ਸਿੰਘ, ਬਲਬੀਰ ਕੌਰ, ਕਰਨੈਲ ਸਿੰਘ ਤੇ ਚਰਨਜੀਤ ਸਿੰਘ ਜੀ ਦੇ ਯਤਨਾ ਸਦਕਾ ਪਿੰਡ ਦਾ ਭਾਰੀ ਇਕੱਠ ਹੋਇਆ।
ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਜਾ ਰਹੇ ਪੰਜਾਬ ਦੇ ਲੋਕ ਪੱਖੀ ਕੰਮਾਂ 'ਤੇ ਚਾਨਣਾ ਪਾਇਆ ਅਤੇ ਪੰਜਾਬ ਦੀ ਬਿਹਤਰੀ ਲਈ ਦੁਬਾਰਾ ਫਿਰ ਭਗਵੰਤ ਸਿੰਘ ਜੀ ਮਾਨ ਨੂੰ ਮੁੱਖ ਮੰਤਰੀ ਬਣਾਉਣ ਲਈ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਗਈ। ਪਿੰਡ ਵਾਸੀਆਂ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜੋ ਕੰਮ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਮਾਨ ਸੀਐਮ ਦੀ ਅਗਵਾਈ ਹੇਠ ਕੀਤੇ ਹਨ, ਉਹ ਲਾ ਮਿਸਾਲ ਹਨ ਅਤੇ ਉਹ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਖੜ੍ਹੇ ਹਨ । ਇਸ ਮੌਕੇ ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੀ ਜੁਆਇੰਟ ਸਕੱਤਰ ਸਵੀਟੀ ਸ਼ਰਮਾ, ਬਲਵਿੰਦਰ ਸਿੰਘ ਆਲਮਗੀਰ, ਸਵਰਨ ਸਿੰਘ ਟਿਵਾਣਾ, ਹਰਜਿੰਦਰ ਸਿੰਘ ਭੁੱਡਾ, ਅੰਮ੍ਰਿਤਪਾਲ ਸਿੰਘ ਜ਼ੀਰਕਪੁਰ, ਗੁਰਸੇਵਕ ਸਿੰਘ ਤਸਿੰਬਲੀ ਤੇ ਸੋਨੂੰ ਸਮੇਤ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਮੌਜੂਦ ਸੀ।
- Download Babushahi App
-
-