ਕਾਂਗਰਸ ਪਾਰਟੀ ਵੱਲੋਂ ਮਹਿਲਾ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ
ਗੁਰਕੀਰਤ ਸਿੰਘ ਅਤੇ ਮੈਡਮ ਹਰਜੀਤ ਕੌਰ ਰਾਣੋ ਨੇ ਨਿਯੁਕਤੀ ਪੱਤਰ ਸੌਂਪ ਕੇ ਦਿੱਤੀ ਵਧਾਈ
ਖੰਨਾ (ਰਵਿੰਦਰ ਢਿੱਲੋ) ਕਾਂਗਰਸ ਪਾਰਟੀ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਮਕਸਦ ਨਾਲ ਮਹਿਲਾ ਆਗੂਆਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਇਸ ਤਹਿਤ ਮਨਪ੍ਰੀਤ ਕੌਰ ਨੂੰ ਸਿਟੀ-1 ਦੀ ਕੋਆਰਡੀਨੇਟਰ,ਮਨਜੀਤ ਕੌਰ ਨੂੰ ਵਾਰਡ ਨੰਬਰ 4 ਦੀ ਕੋਆਰਡੀਨੇਟਰ ਅਤੇ ਰਵਿੰਦਰ ਕੌਰ ਨੂੰ ਵਾਰਡ ਨੰਬਰ 33 ਦੀ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ। ਇਨ੍ਹਾਂ ਨਿਯੁਕਤੀਆਂ ਸਬੰਧੀ ਪੱਤਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸ. ਗੁਰਕੀਰਤ ਸਿੰਘ ਜੀ ਅਤੇ ਮੈਡਮ ਹਰਜੀਤ ਕੌਰ ਰਾਣੋ ਵੱਲੋਂ ਸੌਂਪੇ ਗਏ।
ਇਸ ਮੌਕੇ ਸ. ਗੁਰਕੀਰਤ ਸਿੰਘ ਜੀ ਨੇ ਨਵ-ਨਿਯੁਕਤ ਮਹਿਲਾ ਆਗੂਆਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟਾਈ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨਿਭਾਉਣਗੀਆਂ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ, ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਅਤੇ ਜਥੇਬੰਦੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ ਵਿੱਚ ਮਹਿਲਾ ਆਗੂਆਂ ਦੀ ਅਹਿਮ ਭੂਮਿਕਾ ਰਹਿੰਦੀ ਹੈ।
ਇਸ ਮੌਕੇ ਹਰਜਿੰਦਰ ਸਿੰਘ ਇਕੋਲਾਹਾ, ਕਮਲਜੀਤ ਸਿੰਘ ਲੱਧੜ, ਲਛਮਣ ਸਿੰਘ ਗਰੇਵਾਲ, ਰਾਜਬੀਰ ਸ਼ਰਮਾ, ਨਰਿੰਦਰ ਵਰਮਾ ਬੌਬੀ, ਚਰਨਜੀਤ ਕੌਰ ਸਾਬਕਾ ਸਰਪੰਚ ਬਾਹੋਮਾਜਰਾ, ਮਨਜੀਤ ਕੰਗ ਬਾਹੋਮਾਜਰਾ (ਪੰਚਾਇਤ ਮੈਂਬਰ), ਅੰਮ੍ਰਿਤਪਾਲ ਕੌਰ, ਰਾਣੀ, ਕੁਸੁਮ, ਰਾਜ ਰਾਣੀ ਅਤੇ ਕੁਲਵਿੰਦਰ ਕੌਰ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
- Download Babushahi App
-
-