BREAKING- AAP ਨੇ ਸੀਨੀਅਰ ਆਗੂ ਨੂੰ ਲਾਇਆ ਜ਼ਿਲ੍ਹਾ ਇੰਚਾਰਜ
ਕਪੂਰਥਲਾ ਵਿੱਚ 'ਆਪ' ਦਾ ਵੱਡਾ ਫੈਸਲਾ: ਦਲਜੀਤ ਸਿੰਘ ਰਾਜੂ ਬਣਾਏ ਗਏ ਜ਼ਿਲ੍ਹਾ ਇੰਚਾਰਜ, ਪਾਰਟੀ ਹਾਈਕਮਾਂਡ ਨੇ ਦਿੱਤੀਆਂ ਮੁਬਾਰਕਾਂ
Ravi Jakhu/ Babushahi Network
ਚੰਡੀਗੜ੍ਹ, 24 ਅਕਤੂਬਰ 2026- ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ (AAP) ਨੇ ਸੀਨੀਅਰ ਆਗੂ ਦਲਜੀਤ ਸਿੰਘ (ਰਾਜੂ) ਨੂੰ ਕਪੂਰਥਲਾ ਜ਼ਿਲ੍ਹੇ ਦਾ ਨਵਾਂ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਨੇ ਇਸ ਨਵੀਂ ਨਿਯੁਕਤੀ ਦਾ ਐਲਾਨ ਕਰਦਿਆਂ ਦਲਜੀਤ ਸਿੰਘ ਰਾਜੂ ਨੂੰ ਇਸ ਅਹਿਮ ਅਤੇ ਜ਼ਿੰਮੇਵਾਰ ਅਹੁਦੇ ਲਈ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪਾਰਟੀ ਨੇ ਉਮੀਦ ਪ੍ਰਗਟਾਈ ਹੈ ਕਿ ਉਹ ਆਪਣੀ ਮਿਹਨਤ, ਲਗਨ ਅਤੇ ਤਜਰਬੇ ਦੇ ਬਲਬੂਤੇ ਕਪੂਰਥਲਾ ਜ਼ਿਲ੍ਹੇ ਵਿੱਚ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣਗੇ ਅਤੇ ਆਮ ਲੋਕਾਂ ਨਾਲ ਤਾਲਮੇਲ ਹੋਰ ਵਧੇਰੇ ਪੱਕਾ ਕਰਨਗੇ।
ਆਪਣੀ ਇਸ ਨਿਯੁਕਤੀ ਤੋਂ ਬਾਅਦ ਦਲਜੀਤ ਸਿੰਘ ਰਾਜੂ ਨੇ ਪਾਰਟੀ ਹਾਈਕਮਾਂਡ, ਮੁੱਖ ਮੰਤਰੀ ਅਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਦਿੱਤੀ ਗਈ ਇਸ ਵੱਡੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਜ਼ਿਲ੍ਹੇ ਦੇ ਸਾਰੇ ਆਗੂਆਂ, ਵਰਕਰਾਂ ਅਤੇ ਆਮ ਜਨਤਾ ਨੂੰ ਨਾਲ ਲੈ ਕੇ ਚੱਲਣਗੇ ਅਤੇ ਸਰਕਾਰ ਦੀਆਂ ਜਨ-ਹਿੱਤੂ ਨੀਤੀਆਂ ਦਾ ਲਾਭ ਹਰ ਇੱਕ ਆਮ ਨਾਗਰਿਕ ਤੱਕ ਪਹੁੰਚਾਉਣ ਲਈ ਦਿਨ-ਰਾਤ ਯਤਨਸ਼ੀਲ ਰਹਿਣਗੇ।
- Download Babushahi App
-
-