ਪੁਰਾਣੇ ਨਿਯਮਾਂ ਦੀ ਛੁੱਟੀ ਅਤੇ ਨਵੀਂ ਪ੍ਰਣਾਲੀ ਸ਼ੁਰੂ; ਮਾਪਿਆਂ ਦੇ ਰੈਜ਼ੀਡੈਂਟ ਵੀਜ਼ਾ ਲਈ ਨਵੀਂ ਹਾਈਬ੍ਰਿਡ ਚੋਣ ਪ੍ਰਕਿਰਿਆ ਸ਼ੁਰੂ-ਹੁਣ ਹਰ ਪਰਿਵਾਰ ਨੂੰ ਮਿਲੇਗਾ ਬਰਾਬਰ ਦਾ ਹੱਕ
-ਨਵੀਂ ਕਤਾਰ ਅਤੇ ਬੈਲਟ ਪ੍ਰਣਾਲੀ ਰਾਹੀਂ ਵੀਜ਼ਾ ਮਿਲਣ ਦਾ ਰਸਤਾ ਹੋਇਆ ਹੋਰ ਵੀ ਸੁਖਾਲਾ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 05 ਅਕਤੂਬਰ 2026:-ਔਕਲੈਂਡ, 05 ਅਕਤੂਬਰ 2026:-ਨਿਊਜ਼ੀਲੈਂਡ ਸਰਕਾਰ ਵੱਲੋਂ ਮਾਪਿਆਂ ਦੇ ਰੈਜ਼ੀਡੈਂਟ ਵੀਜ਼ਾ ਲਈ ਇੱਕ ਨਵੀਂ ਅਤੇ ਬਿਹਤਰ ਹਾਈਬ੍ਰਿਡ ਚੋਣ ਪ੍ਰਕਿਰਿਆ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਨਾਲ ਦੁਨੀਆ ਭਰ ਦੇ ਇਥੇ ਆਉਣ ਵਾਲੇ ਪਰਿਵਾਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅੱਜ 05 ਅਕਤੂਬਰ 2026 ਤੋਂ ਸਾਰੇ ਵੈਧ ਮਾਪਿਆਂ ਦੇ ਰੈਜ਼ੀਡੈਂਟ ਵੀਜ਼ਾ ਐਕਸਪ੍ਰੈਸ਼ਨ ਆਫ ਇੰਟਰਸਟ ਯਾਨੀ ਈ.ਓ.ਆਈ ਨੂੰ ਇੱਕ ਨਵੇਂ ਹਾਈਬ੍ਰਿਡ ਮਾਡਲ ਦੇ ਤਹਿਤ ਇੱਕੋ ਪੂਲ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਇਸ ਨਵੀਂ ਵਿਵਸਥਾ ਦਾ ਮੁੱਖ ਉਦੇਸ਼ ਪਰਿਵਾਰਾਂ ਲਈ ਇੱਕ ਨਿਆਂਪੂਰਨ ਅਤੇ ਪਹਿਲਾਂ ਨਾਲੋਂ ਵਧੇਰੇ ਭਰੋਸੇਮੰਦ ਪ੍ਰਕਿਰਿਆ ਪ੍ਰਦਾਨ ਕਰਨਾ ਹੈ ਤਾਂ ਜੋ ਹਰ ਕਿਸੇ ਨੂੰ ਬਰਾਬਰ ਮੌਕਾ ਮਿਲ ਸਕੇ ਇਸ ਨਵੇਂ ਮਾਡਲ ਦੇ ਤਹਿਤ ਲਗਭਗ 90 ਫੀਸਦੀ ਈ.ਓ.ਆਈ ਨੂੰ ਕ੍ਰਮਵਾਰ ਕਤਾਰ ਵਿੱਚੋਂ ਚੁਣਿਆ ਜਾਵੇਗਾ ਜਦਕਿ ਲਗਭਗ 10 ਫੀਸਦੀ ਈ.ਓ.ਆਈ ਦੀ ਚੋਣ ਇੱਕ ਨਿਰਪੱਖ ਰੈਂਡਮ ਬੈਲਟ ਰਾਹੀਂ ਕੀਤੀ ਜਾਵੇਗੀ ਹਰ ਸਾਲ 2500 ਵੀਜ਼ਾ ਪ੍ਰਵਾਨਗੀਆਂ ਦੀ ਸੀਮਾ ਪਹਿਲਾਂ ਵਾਂਗ ਹੀ ਬਰਕਰਾਰ ਰੱਖੀ ਗਈ ਹੈ ਜਿਸ ਨਾਲ ਵੱਧ ਤੋਂ ਵੱਧ ਪਰਿਵਾਰਾਂ ਨੂੰ ਲਾਭ ਮਿਲਦਾ ਰਹੇਗਾ।
ਇਸ ਨਵੀਂ ਪ੍ਰਕਿਰਿਆ ਵਿੱਚ ਪੁਰਾਣੇ ਸਿਸਟਮ ਨਾਲੋਂ ਵੱਡਾ ਫ਼ਰਕ ਇਹ ਆਇਆ ਹੈ ਕਿ ਪਹਿਲਾਂ ਈ.ਓ.ਆਈ ਦੋ ਸਾਲਾਂ ਬਾਅਦ ਆਪਣੇ ਆਪ ਖ਼ਤਮ ਹੋ ਜਾਂਦੇ ਸਨ ਪਰ ਹੁਣ ਜੇਕਰ ਤੁਸੀਂ ਲੋੜੀਂਦੇ ਸਮੇਂ ਅੰਦਰ ਆਪਣੀ ਪੁਸ਼ਟੀ ਕਰ ਦਿੰਦੇ ਹੋ ਤਾਂ ਉਹ ਖ਼ਤਮ ਨਹੀਂ ਹੋਣਗੇ ਅਤੇ ਪੂਲ ਵਿੱਚ ਬਣੇ ਰਹਿਣਗੇ ਇਸ ਤੋਂ ਇਲਾਵਾ ਪੁਰਾਣੇ ਈ.ਓ.ਆਈ ਧਾਰਕਾਂ ਲਈ ਟਰਾਂਜ਼ੀਸ਼ਨਲ ਵਿਵਸਥਾ ਵੀ ਰੱਖੀ ਗਈ ਹੈ ਜਿਸ ਤਹਿਤ ਜੇਕਰ ਤੁਸੀਂ ਆਪਣੇ ਪਿਛਲੇ ਈ.ਓ.ਆਈ ਦੇ ਖ਼ਤਮ ਹੋਣ ਤੋਂ 90 ਦਿਨਾਂ ਦੇ ਅੰਦਰ ਨਵਾਂ ਈ.ਓ.ਆਈ ਜਮ?ਹਾਂ ਕਰਵਾ ਦਿੱਤਾ ਸੀ ਤਾਂ ਤੁਹਾਨੂੰ ਪਹਿਲੇ ਈ.ਓ.ਆਈ ਦੀ ਮਿਤੀ ਤੋਂ ਹੀ ਕਤਾਰ ਵਿੱਚ ਪਹਿਲ ਮਿਲ ਸਕਦੀ ਹੈ ਜੇਕਰ ਤੁਹਾਡਾ ਈ.ਓ.ਆਈ 5 ਅਕਤੂਬਰ 2026 ਨੂੰ ਵੈਧ ਸੀ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਵਾਧੂ ਕਾਰਵਾਈ ਕਰਨ ਦੀ ਕੋਈ ਲੋੜ ਨਹੀਂ ਹੈ ਅਤੇ ਤੁਹਾਡਾ ਈ.ਓ.ਆਈ ਆਪਣੇ ਆਪ ਨਵੇਂ ਪੂਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਅਜਿਹੇ ਮੌਜੂਦਾ ਈ.ਓ.ਆਈ ਧਾਰਕਾਂ ਨੂੰ ਅੰਤਿਮ ਪ੍ਰਬੰਧ ਪੂਰੇ ਹੋਣ ਤੋਂ ਬਾਅਦ ਉਨ੍ਹਾਂ ਦੀ ਕਤਾਰ ਦੀ ਸਥਿਤੀ ਬਾਰੇ ਸੂਚਨਾ ਦੇ ਦਿੱਤੀ ਜਾਵੇਗੀ ਪਹਿਲੀ ਚੋਣ ਦੌਰ ਦੀ ਮਿਤੀ 10 ਨਵੰਬਰ 2026 ਤੈਅ ਕੀਤੀ ਗਈ ਹੈ ਜਿਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਆਪਣੀ ਈ.ਓ.ਆਈ ਨੂੰ ਜਿਉਂਦਾ ਰੱਖਣ ਅਤੇ ਪੂਲ ਵਿੱਚ ਬਣੇ ਰਹਿਣ ਲਈ ਹਰ ਦੋ ਸਾਲ ਬਾਅਦ 6 ਮਹੀਨਿਆਂ ਦੇ ਅੰਦਰ-ਅੰਦਰ ਆਪਣੀ ਪੁਸ਼ਟੀ ਕਰਨੀ ਜ਼ਰੂਰੀ ਹੋਵੇਗੀ ਤਾਂ ਜੋ ਕਿਸੇ ਵੀ ਪਰਿਵਾਰ ਦਾ ਸੁਪਨਾ ਅਧੂਰਾ ਨਾ ਰਹੇ ਇਸ ਸਬੰਧੀ ਸਾਰੀ ਜਾਣਕਾਰੀ ਅਧਿਕਾਰਤ ਵੈੱਬਸਾਈਟ ਉੱਤੇ ਉਪਲਬਧ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਈਮੇਲ ਅਤੇ ਸੰਪਰਕ ਵੇਰਵੇ ਬਿਲਕੁਲ ਅਪਡੇਟ ਰੱਖਣ ਤਾਂ ਜੋ ਸਮੇਂ ਸਿਰ ਸਹੀ ਜਾਣਕਾਰੀ ਮਿਲ ਸਕੇ
- Download Babushahi App
-
-