ਆਪ ਸਰਕਾਰ ਦੇ ਭ੍ਰਿਸ਼ਟਾਚਾਰ ਦੀ ਜਾਂਚ ਸੀਬੀਆਈ ਨੂੰ ਸੌਂਪਣ ਤੇ ਬੋਲੇ ਜਾਖੜ, ਖਜਾਨੇ ਨੂੰ ਲੱਗਿਆ ਘੁਣ ਆਪਣੀ ਕੀਤੀ ਪਾਊ
-ਕਿਹਾ, ਨਿਆਂ ਦੀ ਚੱਕੀ ਚੱਲ ਪਈ ਹੈ
ਚੰਡੀਗੜ੍ਹ, 5 ਅਕਤੂਬਰ
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਪੰਜਾਬ ਸਰਕਾਰ ਵਿਚ ਭ੍ਰਿਸ਼ਟਾਚਾਰ ਦੀ ਜਾਂਚ ਮਾਨਯੋਗ ਹਾਈਕੋਰਟ ਵੱਲੋਂ ਸੀਬੀਆਈ ਨੂੰ ਸੌਂਪਣ ਤੇ ਆਪਣੀ ਟਿੱਪਣੀ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਆਪਣੇ ਸੁਨੇਹੇ ਵਿਚ ਲਿਖਿਆ ਹੈ,
ਤੁਸੀਂ ਭੱਜ ਸਕਦੇ ਹੋ, ਭਰ ਬਚ ਨਹੀਂ ਸਕਦੇ, ਕਾਨੂੰਨ ਇਕ ਦਿਨ ਤੁਹਾਨੂੰ ਫੜ੍ਹ ਲਵੇਗਾ।
ਆਖੀਰ ਕਿੰਨੀ ਦੇਰ ਭੱਜਣਾ ਸੀ! ਪੰਜਾਬ ਨੂੰ ਲੁੱਟਣ ਵਾਲਿਆਂ ਦੇ ਹਿਸਾਬ ਲਈ ਨਿਆਂ ਦੀ ਚੱਕੀ ਚੱਲ ਪਈ ਹੈ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਵੱਡੇ ਅਹੁਦਿਆਂ ਤੇ ਬਿਰਾਜਮਾਨ ਲੋਕਾਂ ਵੱਲੋਂ ਮੁੱਖ ਮੰਤਰੀ ਦਫ਼ਤਰ ਦੇ ਖੰਭਾਂ ਹੇਠ ਕੀਤੇ ਜਾ ਰਹੇ ਕੱਥਿਤ ਭ੍ਰਿਸ਼ਟਾਚਾਰ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਖਜਾਨੇ ਨੂੰ ਲੱਗਿਆ ਘੁਣ ਆਪਣੀ ਕੀਤੀ ਪਾਊ।
ਸੁਨੀਲ ਜਾਖੜ ਨੇ ਕਿਹਾ ਕਿ ਕਟੱੜ ਇਮਾਨਦਾਰੀ ਦਾ ਚੋਗਾ ਪਾ ਕੇ, ਪੰਜਾਬ ਦੇ ਖਜਾਨੇ ਨੂੰ ਲੁੱਟਣ ਤੇ ਲੋਕਾਂ ਨੂੰ ਕੁੱਟਣ ਆਏ ਆਪ ਦੇ ਬਹੁਰੁਪੀਆਂ ਦੇ ਦਿਨ ਹੁਣ ਪੁੱਘ ਗਏ ਹਨ। ਉਨ੍ਹਾਂ ਨੇ ਕਿਹਾ ਕਿ ਰੱਬ ਦੇ ਨਿਆਂ ਦੀ ਚੱਕੀ ਭਾਂਵੇਂ ਹੌਲੀ ਚਲਦੀ ਹੈ, ਪਰ ਇਹ ਪਿਹੰਦੀ ਬਰੀਕ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਇਕ ਇਕ ਪੈਸੇ ਦਾ ਹਿਸਾਬ ਹੋਵੇਗਾ। ਇਮਾਨਦਾਰੀ ਦੇ ਬੋਰਡ ਲਗਾ ਕੇ ਆਪਣੇ ਇਮਾਨਦਾਰ ਹੋਣ ਦੇ ਦਾਅਵੇ ਕਰਨ ਵਾਲਿਆਂ ਨੇ ਅਜਿਹੇ ਕਾਰਨਾਮੇ ਕੀਤੇ ਹਨ ਕਿ ਜਾਣ ਤੋਂ ਪਹਿਲਾਂ ਹੀ ਆਪਣੀ ਬੇਈਮਾਨੀ ਦੇ ਢੋਲ ਵਜਾ ਕੇ ਜਾਣਗੇ।
- Download Babushahi App
-
-