ਪੰਜਾਬ ਦੀਆਂ ਜ਼ਿਲ੍ਹਾ ਅਦਾਲਤਾਂ 'ਚ ਕਲਰਕਾਂ ਦੀਆਂ 1,270 ਅਸਾਮੀਆਂ ਲਈ ਭਰਤੀ
kuljinder sra/Babushahi Network
ਚੰਡੀਗੜ੍ਹ, 5 ਅਕਤੂਬਰ 2026: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਧੀਨ ਸੋਸਾਇਟੀ ਫਾਰ ਸੈਂਟਰਲਾਈਜ਼ਡ ਰਿਕਰੂਟਮੈਂਟ ਆਫ਼ ਸਟਾਫ਼ ਇਨ ਸਬਆਰਡੀਨੇਟ ਕੋਰਟਸ (SSSC) ਵੱਲੋਂ ਪੰਜਾਬ ਦੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਕਲਰਕ ਦੀਆਂ 1,270 ਅਸਾਮੀਆਂ ’ਤੇ ਸਿੱਧੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਭਰਤੀ ਲਈ ਯੋਗ ਉਮੀਦਵਾਰ 7 ਅਕਤੂਬਰ 2026 ਨੂੰ ਸ਼ਾਮ 4 ਵਜੇ ਤੋਂ ਆਨਲਾਈਨ ਅਰਜ਼ੀਆਂ ਭਰ ਸਕਣਗੇ।
SSSC ਵੱਲੋਂ ਜਾਰੀ ਰੁਜ਼ਗਾਰ ਨੋਟਿਸ ਨੰਬਰ 37C/SSSC/PB/2026 ਮਿਤੀ 3 ਅਕਤੂਬਰ 2026 ਵਿੱਚ ਅਸਾਮੀਆਂ, ਵਿੱਦਿਅਕ ਯੋਗਤਾ, ਉਮਰ ਹੱਦ, ਅਰਜ਼ੀ ਫੀਸ, ਚੋਣ ਪ੍ਰਕਿਰਿਆ ਅਤੇ ਪ੍ਰੀਖਿਆ ਸਬੰਧੀ ਵਿਸਥਾਰਿਤ ਜਾਣਕਾਰੀ ਦਿੱਤੀ ਗਈ ਹੈ।
ਕਲਰਕ ਦੀਆਂ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 4 ਨਵੰਬਰ 2026 ਸ਼ਾਮ 4 ਵਜੇ ਤੱਕ ਹੈ। ਉਮੀਦਵਾਰਾਂ ਨੂੰ ਨਿਰਧਾਰਤ ਸਮੇਂ ਅੰਦਰ ਆਨਲਾਈਨ ਰਜਿਸਟ੍ਰੇਸ਼ਨ, ਅਰਜ਼ੀ ਫਾਰਮ ਭਰਨ ਅਤੇ ਫੀਸ ਜਮ੍ਹਾਂ ਕਰਵਾਉਣ ਦੀ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ।
ਜਾਰੀ ਵੇਰਵਿਆਂ ਅਨੁਸਾਰ ਇਨ੍ਹਾਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਵੱਲੋਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ। ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਲੇਵਲ-5 ਅਨੁਸਾਰ 29,200 ਰੁਪਏ ਦੀ ਤਨਖਾਹ ਮਿਲੇਗੀ। ਨਿਯੁਕਤੀ ਪੰਜਾਬ ਦੀਆਂ ਜ਼ਿਲ੍ਹਾ ਅਦਾਲਤਾਂ ਵਿੱਚ ਕੀਤੀ ਜਾਵੇਗੀ।
ਉਮੀਦਵਾਰ ਅਰਜ਼ੀ ਅਤੇ ਭਰਤੀ ਸਬੰਧੀ ਪੂਰੀ ਜਾਣਕਾਰੀ SSSC ਦੀ ਅਧਿਕਾਰਤ ਵੈੱਬਸਾਈਟ www.sssc.gov.in ’ਤੇ ਜਾ ਕੇ ਦੇਖ ਸਕਦੇ ਹਨ। ਅਰਜ਼ੀ ਭਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਦਿੱਤੀਆਂ ਸਾਰੀਆਂ ਯੋਗਤਾ ਸ਼ਰਤਾਂ ਅਤੇ ਹਦਾਇਤਾਂ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਗਈ ਹੈ।
- Download Babushahi App
-
-