ਸੀਨੀਅਰ AAP ਲੀਡਰ ਸੰਘੇੜਾ ਨੇ ਵਿਧਾਨ ਸਭਾ ਚੋਣ ਲੜ੍ਹਨ ਦਾ ਕੀਤਾ ਐਲਾਨ, ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਦੀ ਵੀ ਪਾਈ ਪੋਸਟ
ਬਲਵਿੰਦਰ ਸਿੰਘ ਧਾਲੀਵਾਲ
ਨਕੋਦਰ, 4 ਅਕਤੂਬਰ 2026: ਆਮ ਆਦਮੀ ਪਾਰਟੀ (AAP) ਦੇ ਸੀਨੀਅਰ ਆਗੂ ਅਤੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਵੱਲੋਂ ਵਿਧਾਨ ਸਭਾ ਚੋਣ ਲੜ੍ਹਨ ਦਾ ਐਲਾਨ ਕਰ ਦਿੱਤਾ ਹੈ।
ਇਸ ਸਬੰਧੀ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਨਕੋਦਰ ਹਲਕੇ ਦਾ ਜਿਕਰ ਕੀਤਾ ਹੈ, ਕਿ ਉਹ ਨਕੋਦਰ ਹਲਕੇ ਤੋਂ ਚੋਣ ਲੜਨਗੇ। ਦੂਜੇ ਪਾਸੇ, ਸੰਘੇੜਾ ਨੇ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਪਰਗਟ ਸਿੰਘ ਬਾਰੇ ਵੀ 2 ਅਕਤੂਬਰ ਨੂੰ ਪੋਸਟ ਪਾਈ ਸੀ, ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ, ਪੰਜਾਬ ਕਾਂਗਰਸ ਦੀ ਕਮਾਨ ਹੁਣ ਪਰਗਟ ਸਿੰਘ ਦੇ ਹੱਥ!
ਸੋਸ਼ਲ ਮੀਡੀਆ ਤੇ ਘੁੰਮ ਰਹੀ ਸੰਘੇੜਾ ਦੀ ਇਸ ਪੋਸਟ ਨੇ ਨਵੀਂ ਸਿਆਸਤ ਛੇੜ ਦਿੱਤੀ ਹੈ। ਕਿਉਂਕਿ ਸੰਘੇੜਾ ਨੂੰ ਹਾਲੇ ਤੱਕ ਪਾਰਟੀ ਨੇ ਨਾ ਤਾਂ ਹਲਕਾ ਇੰਚਾਰਜ ਐਲਾਨਿਆ ਹੈ ਅਤੇ ਨਾ ਹੀ ਉਮੀਦਵਾਰ, ਪਰ ਉਨ੍ਹਾਂ ਨੇ ਆਪਣੇ ਆਪ ਨੂੰ ਜਿੱਥੇ ਇੱਕ ਹਲਕੇ ਦਾ ਉਮੀਦਵਾਰ ਵਜੋਂ ਐਲਾਨ ਕਰਦਿਆਂ, ਲਿਖਿਆ ਹੈ ਕਿ ਉਹ ਵਿਧਾਨ ਸਭਾ ਚੋਣ ਲੜਗੇ, ਉੱਥੇ ਹੀ ਪਰਗਟ ਸਿੰਘ ਬਾਰੇ ਪਾਈ ਪੋਸਟ ਨੇ ਵੀ ਕਈ ਮਤਲਬ ਕੱਢ ਦਿੱਤੇ ਹਨ।
- Download Babushahi App
-
-