ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਬਾਬਾ ਢੱਡਰੀਆਂ ਵਾਲੇ ਦੇ ਕਾਫ਼ਲੇ ਦੀ ਗੱਡੀ ਹਾਦਸਾਗ੍ਰਸਤ; ਵਾਲ-ਵਾਲ ਬਚੇ ਬਾਬਾ ਰਣਜੀਤ ਸਿੰਘ
Kamaljeet Singh
ਬਰਨਾਲਾ, 29 ਸਤੰਬਰ, 2026: ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਪਿੰਡ ਖੁੱਡੀ ਖੁਰਦ ਦੇ ਨੇੜੇ ਪਰਮੇਸ਼ਵਰ ਦੁਆਰ ਦੇ ਮੁੱਖ ਪ੍ਰਬੰਧਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫ਼ਲੇ ਨਾਲ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ। ਹਾਲਾਂਕਿ, ਗੱਡੀ ਚਾਲਕ ਦੀ ਸੂਝ-ਬੂਝ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ ਅਤੇ ਬਾਬਾ ਢੱਡਰੀਆਂ ਵਾਲੇ ਸਮੇਤ ਕਾਫ਼ਲੇ ਵਿੱਚ ਸ਼ਾਮਲ ਸਾਰੇ ਸਾਥੀ ਵਾਲ-ਵਾਲ ਬਚ ਗਏ।
ਮਿਲੀ ਜਾਣਕਾਰੀ ਅਨੁਸਾਰ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੇ ਕਾਫ਼ਲੇ ਦੇ ਨਾਲ ਬਠਿੰਡਾ ਵੱਲ ਜਾ ਰਹੇ ਸਨ। ਇਸੇ ਦੌਰਾਨ ਹਾਈਵੇਅ 'ਤੇ ਸਫ਼ਾਈ ਕਰਨ ਵਾਲੇ ਟਰੈਕਟਰ-ਟਰਾਲੀ ਚਾਲਕ ਦੀ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ, ਜੋ ਸੜਕ ਦੇ ਵਿਚਕਾਰੋਂ-ਵਿਚ ਖੜ੍ਹਾ ਸੀ। ਜਦੋਂ ਪਰਮੇਸ਼ਵਰ ਦੁਆਰ ਦੀ ਟੈਂਪੋ ਟਰੈਵਲਰ ਗੱਡੀ ਦਾ ਚਾਲਕ ਅੱਗੇ ਜਾ ਰਹੀ ਬੱਸ ਨੂੰ ਓਵਰਟੇਕ ਕਰ ਰਿਹਾ ਸੀ, ਤਾਂ ਓਵਰਟੇਕਿੰਗ ਦੌਰਾਨ ਬੱਸ ਵਿਚਕਾਰ ਆ ਗਈ ਅਤੇ ਸਾਹਮਣੇ ਸੜਕ 'ਤੇ ਖੜ੍ਹੇ ਟਰੈਕਟਰ ਕਾਰਨ ਸਥਿਤੀ ਗੰਭੀਰ ਹੋ ਗਈ।
ਟੈਂਪੋ ਟਰੈਵਲਰ ਚਾਲਕ ਨੇ ਤੁਰੰਤ ਸੂਝ-ਬੂਝ ਦਿਖਾਉਂਦੇ ਹੋਏ ਗੱਡੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਇੱਕ ਭਿਆਨਕ ਟੱਕਰ ਹੋਣ ਤੋਂ ਬਚਾਅ ਹੋ ਗਿਆ। ਹਾਲਾਂਕਿ, ਇਸ ਘਟਨਾ ਵਿੱਚ ਪਰਮੇਸ਼ਵਰ ਦੁਆਰ ਦੀ ਟੈਂਪੋ ਟਰੈਵਲਰ ਗੱਡੀ ਦਾ ਕਾਫ਼ੀ ਨੁਕਸਾਨ ਹੋਇਆ ਹੈ। ਘਟਨਾ ਤੋਂ ਬਾਅਦ ਕਾਫ਼ਲੇ ਦੇ ਸਾਰੇ ਸ਼ਰਧਾਲੂਆਂ ਅਤੇ ਸਾਥੀਆਂ ਨੇ ਸੁੱਖ ਦਾ ਸਾਹ ਲਿਆ ਹੈ।
- Download Babushahi App
-
-