ਏਅਰਪੋਰਟ 'ਤੇ ਗੁੰਮ ਹੋਏ ਸਾਮਾਨ ਦੀ ਚਿੰਤਾ ਛੱਡੋ - ਵਰਤੋ ਸਹੀ ਤਰੀਕਾ, ਸਹੀ ਇੰਸ਼ੋਰੈਂਸ
ਜਹਾਜ਼ੋਂ ਉਤਰੇ ਹੋ ਅਤੇ ਏਅਰਪੋਰਟ 'ਤੇ ਸਾਮਾਨ ਨਹੀਂ ਮਿਲਿਆ? ਤਾਂ ਤੁਰੰਤ ਕਰਵਾਓ ਪੀ.ਆਈ.ਆਰ. ਦਰਜ (Property Irregularity Report)
- ਹਰਜਿੰਦਰ ਸਿੰਘ ਬਸਿਆਲਾ -
ਔਕਲੈਂਡ, 05 ਸਤੰਬਰ 2026:- ਅੰਤਰਰਾਸ਼ਟਰੀ ਫਲਾਈਟ ਰਾਹੀਂ ਔਕਲੈਂਡ, ਨਵੀਂ ਦਿੱਲੀ ਜਾਂ ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਜੇਕਰ ਤੁਹਾਡਾ ਚੈੱਕ-ਇਨ ਕੀਤਾ ਹੋਇਆ ਸਾਮਾਨ ਬੈਗੇਜ ਕੈਰੋਸਲ 'ਤੇ ਨਹੀਂ ਪਹੁੰਚਦਾ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਏਅਰਪੋਰਟ ਪ੍ਰਸ਼ਾਸਨ ਅਤੇ ਸਬੰਧਤ ਏਅਰਲਾਈਨਾਂ ਦੇ ਅਧਿਕਾਰਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਜਿਹੀ ਸਥਿਤੀ ਵਿੱਚ ਕੁਝ ਜ਼ਰੂਰੀ ਕਦਮ ਚੁੱਕਣੇ ਪੈਂਦੇ ਹਨ। ਏਅਰਪੋਰਟ ਪ੍ਰਸ਼ਾਸਨ ਖੁਦ ਚੈੱਕ-ਇਨ ਬੈਗੇਜ ਦੀ ਦੇਖਭਾਲ ਨਹੀਂ ਕਰਦਾ, ਚੈੱਕ-ਇਨ ਕੀਤੇ ਸਾਮਾਨ ਦੀ ਪੂਰੀ ਜ਼ਿੰਮੇਵਾਰੀ ਉਸ ਏਅਰਲਾਈਨ ਦੀ ਹੁੰਦੀ ਹੈ ਜਿਸ ਰਾਹੀਂ ਤੁਸੀਂ ਯਾਤਰਾ ਕੀਤੀ ਹੈ। ਇਸ ਲਈ ਸਾਮਾਨ ਨਾ ਮਿਲਣ 'ਤੇ ਸਭ ਤੋਂ ਪਹਿਲਾਂ ਬੈਗੇਜ ਕਲੇਮ ਏਰੀਆ ਵਿੱਚ ਮੌਜੂਦ ਆਪਣੀ ਏਅਰਲਾਈਨ ਜਾਂ ਉਨ੍ਹਾਂ ਦੇ ਗਰਾਊਂਡ ਹੈਂਡਲਰ ਦੇ ਬੈਗੇਜ ਸਰਵਿਸ ਡੈਸਕ 'ਤੇ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ।
ਔਕਲੈਂਡ ਏਅਰਪੋਰਟ ਦੇ ਨਾਲ-ਨਾਲ ਭਾਰਤ ਦੇ ਨਵੀਂ ਦਿੱਲੀ (ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ) ਅਤੇ ਅੰਮ੍ਰਿਤਸਰ (ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ) ਵਿਖੇ ਅੰਤਰਰਾਸ਼ਟਰੀ ਉਡਾਣਾਂ ਤੋਂ ਬਾਅਦ ਸਾਮਾਨ ਗੁੰਮ ਹੋਣ ਦੀ ਸਥਿਤੀ ਵਿੱਚ ਅਧਿਕਾਰਤ ਨਿਯਮਾਂ ਅਤੇ ਵੱਖ-ਵੱਖ ਏਅਰਲਾਈਨਾਂ ਦੀਆਂ ਪ੍ਰਕਿਰਿਆਵਾਂ ਅਨੁਸਾਰ ਪੂਰੀ ਤਾਜ਼ਾ ਜਾਣਕਾਰੀ ਹੇਠਾਂ ਦਿੱਤੀ ਗਈ ਹੈ:-
-
ਔਕਲੈਂਡ ਏਅਰਪੋਰਟ (ਨਿਊਜ਼ੀਲੈਂਡ): ਔਕਲੈਂਡ ਪਹੁੰਚਣ 'ਤੇ ਕਸਟਮ ਅਤੇ ਬਾਇਓਸਕਿਓਰਿਟੀ ਕਲੀਅਰੈਂਸ ਖੇਤਰ ਤੋਂ ਬਾਹਰ ਜਾਣ ਤੋਂ ਪਹਿਲਾਂ ਹੀ ਏਅਰਲਾਈਨ ਸਟਾਫ ਨਾਲ ਸੰਪਰਕ ਕਰਨਾ ਜ਼ਰੂਰੀ ਹੈ। ਉੱਥੇ ਤੁਹਾਨੂੰ 10-ਅੱਖਰਾਂ ਦਾ ਪ੍ਰੌਪਰਟੀ ਇਰੈਗੂਲੈਰਿਟੀ ਰਿਪੋਰਟ (PIR) ਨੰਬਰ ਦਿੱਤਾ ਜਾਵੇਗਾ। ਜੇਕਰ ਕੋਈ ਵਸਤੂ ਫਲਾਈਟ ਦੇ ਅੰਦਰ ਨਹੀਂ ਬਲਕਿ ਏਅਰਪੋਰਟ ਟਰਮੀਨਲ ਵਿੱਚ ਛੁੱਟ ਗਈ ਹੋਵੇ ਤਾਂ ਔਕਲੈਂਡ ਏਅਰਪੋਰਟ ਦੇ ਲੌਸਟ ਪ੍ਰੌਪਰਟੀ ਦਫ਼ਤਰ ਨਾਲ ਫੋਨ 0800 247 7678 ਜਾਂ ਫਿਰ ਅੱਗੇ ਲਿਖੇ ਈਮੇਲ ਪਤੇ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ: lostproperty@aucklandairport.co.nz
-
ਨਵੀਂ ਦਿੱਲੀ ਏਅਰਪੋਰਟ (ਇੰਦਰਾ ਗਾਂਧੀ ਅੰਤਰਰਾਸ਼ਟਰੀ - DEL): ਦਿੱਲੀ ਏਅਰਪੋਰਟ ਦੇ ਟਰਮੀਨਲ 3 'ਤੇ ਉਤਰਨ ਤੋਂ ਬਾਅਦ ਜੇਕਰ ਸਾਮਾਨ ਨਾ ਮਿਲੇ ਤਾਂ ਕਸਟਮ ਗ੍ਰੀਨ/ਰੈਡ ਚੈਨਲ ਪਾਰ ਕਰਨ ਤੋਂ ਪਹਿਲਾਂ ਬੈਗੇਜ ਹਾਲ ਵਿੱਚ ਆਪਣੀ ਏਅਰਲਾਈਨ ਦੇ ਬੈਗੇਜ ਡੈਸਕ 'ਤੇ ਪਹੁੰਚੋ। ਉੱਥੇ PIR ਰਿਪੋਰਟ ਦਰਜ ਕਰਵਾ ਕੇ ਰੈਫਰੈਂਸ ਨੰਬਰ ਲਵੋ। ਜੇਕਰ ਕੋਈ ਸਾਮਾਨ ਫਲਾਈਟ ਦੀ ਬਜਾਏ ਦਿੱਲੀ ਏਅਰਪੋਰਟ ਟਰਮੀਨਲ ਦੇ ਅੰਦਰ ਗੁੰਮ ਹੋਇਆ ਹੈ ਤਾਂ ਡਾਇਲ (DIAL) ਲੌਸਟ ਐਂਡ ਫਾਊਂਡ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਟਰਮੀਨਲ 3 ਲਈ ਸੰਪਰਕ ਨੰਬਰ +91 99580 98651 ਅਤੇ ਈਮੇਲ lostproperty.dial@gmrgroup.in ਹੈ।
-
ਅੰਮ੍ਰਿਤਸਰ ਏਅਰਪੋਰਟ (ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ - ATQ): ਅੰਮ੍ਰਿਤਸਰ ਏਅਰਪੋਰਟ 'ਤੇ ਵੀ ਅੰਤਰਰਾਸ਼ਟਰੀ ਉਡਾਣ ਤੋਂ ਬਾਅਦ ਸਾਮਾਨ ਨਾ ਮਿਲਣ 'ਤੇ ਅਰਾਈਵਲ ਹਾਲ ਵਿੱਚੋਂ ਬਾਹਰ ਆਉਣ ਤੋਂ ਪਹਿਲਾਂ ਏਅਰਲਾਈਨ ਦੇ ਨੁਮਾਇੰਦੇ ਨੂੰ ਸੂਚਿਤ ਕਰਨਾ ਲਾਜ਼ਮੀ ਹੈ। ਏਅਰਲਾਈਨ ਸਟਾਫ ਤੁਹਾਨੂੰ ਲਿਖਤੀ PIR ਰਿਪੋਰਟ ਦੀ ਕਾਪੀ ਦੇਵੇਗਾ। ਅੰਮ੍ਰਿਤਸਰ ਏਅਰਪੋਰਟ ਟਰਮੀਨਲ ਅੰਦਰ ਛੁੱਟੇ ਸਾਮਾਨ ਲਈ ਏਅਰਪੋਰਟ ਅਥਾਰਟੀ ਦੇ ਲੌਸਟ ਐਂਡ ਫਾਊਂਡ ਵਿਭਾਗ ਨਾਲ ਫੋਨ +91 183 2214353 ਜਾਂ ਈਮੇਲ tm.vias@aai.aero ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
ਅਧਿਕਾਰਤ ਵੈੱਬਸਾਈਟ ਲਿੰਕ:
-
ਏਅਰ ਨਿਊਜ਼ੀਲੈਂਡ ਅਧਿਕਾਰਤ ਬੈਗੇਜ ਪੋਰਟਲ:
https://www.airnewzealand.com/en-nz/mishandled-baggage
-
ਔਕਲੈਂਡ ਏਅਰਪੋਰਟ ਬੈਗੇਜ ਗਾਈਡ:
https://www.aucklandairport.co.nz/information/terminal-services-and-facilities/lost-property
-
ਦਿੱਲੀ ਏਅਰਪੋਰਟ (DIAL) ਲੌਸਟ ਐਂਡ ਫਾਊਂਡ ਪੋਰਟਲ:
https://www.newdelhiairport.in/lost-and-found/
-
ਏਅਰ ਇੰਡੀਆ ਬੈਗੇਜ ਸਹਾਇਤਾ ਪੋਰਟਲ:
https://www.airindia.com/in/en/travel-information/baggage-guidelines/lost-damaged-baggage.html
- Download Babushahi App
-
-