ਸਕੂਲ-ਕਾਲਜ ਬੱਸ ਅਪ੍ਰੇਟਰਾਂ ਨੇ ਆਪਣੀਆਂ ਮੰਗਾਂ ਅਤੇ ਮਸਲਿਆਂ ਲਈ ਬਠਿੰਡਾ ’ਚ ਕੀਤੀ ਮਹਾਂ ਪੰਚਾਇਤ
ਅਸ਼ੋਕ ਵਰਮਾ
ਬਠਿੰਡਾ, 3 ਸਤੰਬਰ 2026:ਆਪਣੀੇਆਂ ਮੰਗਾਂ ਦੀ ਪੂਰਤੀ ਲਈ ਅੱਜ ਸਕੂਲ ਕਾਲਜ ਬੱਸ ਓਪ੍ਰੇਟਰ ਐਸੋਸੀਏਸ਼ਨ ਪੰਜਾਬ ਵੱਲੋਂ ਪੰਜਾਬ ਪੱਧਰੀ ਮਹਾਂ ਪੰਚਾਇਤ ਕੀਤੀ ਗਈ ਇਸ ਮਹਾਂ ਪੰਚਾਇਤ ’ਚ ਐਸੋਸੀਏਸ਼ਨ ਦੇ ਅਹੁਦੇੇਦਾਰਾਂ ਨੇ ਆਪਣੀਆਂ ਲੰਬੇ ਸਮੇਂ ਚੱਲ ਰਹੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੇ ਹੱਲ ਦੀ ਮੰਗ ਕੀਤੀ ਗਈ
ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਸਰਾਂ ਨੇ ਦੱਸਿਆ ਕਿ ਅੱਜ ਦੀ ਮਹਾਂ ਪੰਚਾਇਤ ਦਾ ਮੁੱਖ ਏੇਜੰਡਾ ਸਕੂਲ ਟ੍ਰਾਂਸਪੋਰਟ ’ਤ ਨਿੱਤ ਦਿਹਾੜੇ ਥੋਪੇ ਜਾ ਰਹੇ ਵਾਧੂ ਟੈਕਸਾਂ, ਪਾਸਿੰਗ ਫੀਸਾਂ ਅਤੇ ਨਵੇੇਂ-ਨਵੇਂ ਨਿਯਮਾਂ ਕਾਰਨ ਸਕੂਲ ਟਰਾਂਸਪੋਰਟ ਓਪ੍ਰੇਟਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਖੱਜਲ ਖੁਆਰੀ ਸਬੰਧੀ ਵਿਚਾਰ ਵਟਾਂਦਰਾ ਕਰਨਾ ਸੀ।
ਉਨ੍ਹਾਂ ਇਸ ਮੌਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਵਿਸ਼ੇਸ਼ ਸਕੂਲ ਟ੍ਰਾਂਪਸੋਰਟ ਨੀਤੀ ਬਣਾਈ ਜਾਵੇ ਅਤੇ ਸਕੂਲ ਟਰਾਂਸਪੋਰਟ ਓਪ੍ਰਟਰਾਂ ਨੂੰ ਬਣਦੀ ਰਾਹਤ ਦਿੱਤੀ ਜਾਵੇ ਉਨ੍ਹਾਂ ਗੁਆਂਢੀ ਰਾਜਾਂ ਦੀ ਤਰਜ਼ ’ਤੇ ਪੰਜਾਬ ਵਿੱਚ ਵੀ ਸਕੂਲ ਟ੍ਰਾਂਸਪੋਰਟ ਦੇ ਟੈਕਸ ਅਤੇ ਪਾਸਿੰਗ ਫੀਸਾਂ ’ਚ ਛੂਟ ਦਿੱਤੀ ਜਾਵੇ ਅਤੇ ‘ਇੱਕ ਦੇਸ਼-ਇੱਕ ਨੀਤੀ’ ਲਾਗੂ ਕੀਤੀੇ ਜਾਵੇ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਕੂਲ ਬੱਸਾਂ ਦੀ ਉਮਰ ਹੱਦ ਘੱਟੋ-ਘੱਟ 25 ਸਾਲ ਕੀਤੀ ਜਾਵੇ ਤਾਂ ਜੋ ਲੰਬੇ ਸਮੇਂ ਤੱਕ ਸੇਵਾ ਕਰ ਰਹੇ ਸਕੂਲ ਓਪ੍ਰੇਟਰਾਂ ਨੂੰ ਵੱਡੀ ਰਾਹਤ ਮਿਲ ਸਕੇ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਕੂਲ ਟ੍ਰਾਂਸਪੋਰਟ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਨਾਲ ਸਿੱਧੇ ਤੌਰ ’ਤੇ ਜੁੜੀ ਹੋਈ ਹੈ ਇਸ ਲਈ ਸਰਕਾਰ ਨੂੰ ਓਪ੍ਰੇਟਰਾਂ ਦੀਆਂ ਮੁਸ਼ਕਿਲਾਂ ਨੂੰ ਸਮਝਦਿਆਂ ਵਿਹਾਰਕ ਅਤੇ ਵਿਸ਼ੇਸ਼ ਸਕੂਲ ਟ੍ਰਾਂਸਪੋਰਟ ਨੀੇਤੀ ਬਣਾਉਣੀ ਚਾਹੀਦੀ ਹੈ।ਇਸ ਮੌਕੇ ਪੰਜਾਬ ਦੀਆਂ ਵੱਖ-ਵੱਖ ਐਸੋਸੀਏਸ਼ਨਾਂ ਵੱਲੋਂ ਜਗਜੀਤ ਸਿੰਘ ਧੂਰੀ ਪੰਜਾਬ ਪ੍ਰਧਾਨ ਐਫ. ਏ. ਪੀ. ਅਤੇ ਜੇ. ਏ. ਸੀ., ਵਿਨੋਦ ਖੁਰਾਣਾ ਪੰਜਾਬ ਪ੍ਰਧਾਨ ਪੀ. ਯੂ. ਐਸ. ਏ., ਸਕੱਤਰ ਸਿੰਘ ਪ੍ਰਧਾਨ ਆਰ. ਏ. ਐਸ. ਏ., ਹਰਪਾਲ ਸਿੰਘ ਯੂ. ਕੇ., ਮਹਿੰਦਰ ਸਿੰਘ ਭੋਲਾ ਅਤੇ ਸੁਖੀ ਧਾਲੀਵਾਲ ਆਦਿ ਸਮੇਤ ਵੱਡੀ ਗਿਣਤੀ ’ਚ ਸਕੂਲ ਬੱਸਾਂ ਦੇ ਡਰਾਇਵਰ-ਕਡੰਕਟਰ ਹਾਜ਼ਰ ਸਨ।
- Download Babushahi App
-
-