BREAKING- ਲੁਧਿਆਣਾ ਪੁਲਿਸ ਦਾ ਵੱਡਾ ਐਕਸ਼ਨ; 5 ਕਿਲੋ ਅਫ਼ੀਮ ਸਮੇਤ ਨਸ਼ਾ ਤਸਕਰ ਗ੍ਰਿਫ਼ਤਾਰ
ਸੁਖਮਿੰਦਰ ਭੰਗੂ
ਲੁਧਿਆਣਾ, 26 ਅਗਸਤ 2026- ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸਪੈਸ਼ਲ ਸੈੱਲ, ਲੁਧਿਆਣਾ ਦੀ ਟੀਮ ਨੇ ਇੱਕ ਵਿਅਕਤੀ ਨੂੰ 05 ਕਿਲੋਗ੍ਰਾਮ ਅਫੀਮ ਅਤੇ ਬਰੀਜਾ ਕਾਰ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ, ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰਪਾਲ ਸਿੰਘ PPS- DCP/INV ਰੁਪਿੰਦਰ ਕੌਰ ਭੱਟੀ PPS ਏ.ਡੀ.ਸੀ.ਪੀ./ਇਨਵੈਸਟੀਗੇਸ਼ਨ, ਲੁਧਿਆਣਾ ਅਤੇ ਦੀਪਕਰਣ PPS Acp2, ਲੁਧਿਆਣਾ ਦੀ ਨਿਗਰਾਨੀ ਹੇਠ ਜੇਰੇ ਨਿਗਰਾਨੀ ਇੰਸਪੈਕਟਰ ਹਰਪ੍ਰੀਤ ਸਿੰਘ ਦਹੇਲ, ਇੰਚਾਰਜ ਸਪੈਸ਼ਲ ਸੈੱਲ, ਲੁਧਿਆਣਾ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ।
ਮਿਤੀ 25.08.2026 ਨੂੰ ਏ.ਐਸ.ਆਈ. ਬਲਜੀਤ ਸਿੰਘ ਨੰਬਰ 2011/ਲੁਧਿਆਣਾ ਸਮੇਤ ਪੁਲਿਸ ਪਾਰਟੀ ਵੱਲੋਂ ਹਵਾਸ ਚੌਂਕ, ਥਾਣਾ ਮੇਹਰਬਾਨ, ਲੁਧਿਆਣਾ ਵਿਖੇ ਗਸ਼ਤ ਦੌਰਾਨ ਸੰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੇਹਰਬਾਨ, ਜ਼ਿਲ੍ਹਾ ਲੁਧਿਆਣਾ ਨੂੰ ਕਾਬੂ ਕੀਤਾ ਗਿਆ। ਕਾਨੂੰਨੀ ਪ੍ਰਕਿਰਿਆ ਅਨੁਸਾਰ ਤਲਾਸ਼ੀ ਲੈਣ ਉਪਰੰਤ ਉਸਦੇ ਕਬਜ਼ੇ ਵਿੱਚੋਂ 05 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ ਉਸ ਕੋਲੋਂ ਬਰੀਜਾ ਕਾਰ ਨੰਬਰ PB-10-KK-3791, ਰੰਗ ਚਿੱਟਾ ਵੀ ਬਰਾਮਦ ਕੀਤੀ ਗਈ।
ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਮੁਕੱਦਮਾ ਨੰਬਰ 136 ਮਿਤੀ 25.08.2026, ਅਧੀਨ ਧਾਰਾ 18C/61/85 ਐਨ.ਡੀ.ਪੀ.ਐਸ. ਐਕਟ, ਥਾਣਾ ਮੇਹਰਬਾਨ, ਲੁਧਿਆਣਾ ਵਿਖੇ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਮੁਕੱਦਮੇ ਵਿੱਚ ਕਾਨੂੰਨ ਅਨੁਸਾਰ ਗ੍ਰਿਫ਼ਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
- Download Babushahi App
-
-