ਤਰਨਜੋਤ ਵੈਲਫੇਅਰ ਸੁਸਾਇਟੀ ਬੱਲ੍ਹੋ ਵੱਲੋਂ ਗੋਲ਼ਡ ਮੈਡਲ ਜੇਤੂ ਖਿਡਾਰੀ ਗੁਰਕੀਰਤ ਸਿੰਘ ਸਨਮਾਨਿਤ
ਅਸ਼ੋਕ ਵਰਮਾ
ਰਾਮਪੁਰਾ ਫੂਲ, 23 ਅਗਸਤ 2026 : ਤਰਨਜੋਤ ਵੈਲਫੇਅਰ ਸੁਸਾਇਟੀ ਬੱਲ੍ਹੋ ਨੇ ਯੂਥ ਲਾਇਬਰੇਰੀ ਵਿੱਚ ਸਦਾ ਸਮਾਗਮ ਕਰਕੇ ਪਿੰਡ ਦੇ ਹੋਣਹਾਰ ਖਿਡਾਰੀ ਗੁਰਕੀਰਤ ਸਿੰਘ (ਸੋਨਾ ਤਮਗਾ ਜੇਤੂ ) ਨੂੰ ਸਨਮਾਨਿਤ ਕੀਤਾ ਗਿਆ । ਸਨਮਾਨਿਤ ਕਰਨ ਦੀ ਰਸਮ ਸਰਪੰਚ ਅਮਰਜੀਤ ਕੌਰ ਤੇ ਸੁਸਾਇਟੀ ਦੇ ਅਹੁਦੇਦਾਰਾਂ ਨੇ ਨਿਭਾਈ । ਸੁਸਾਇਟੀ ਦੇ ਸਲਾਹਕਾਰ ਕਰਮਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੋਣਹਾਰ ਨੌਜਵਾਨ ਖਿਡਾਰੀ ਗੁਰਕੀਰਤ ਸਿੰਘ ਨੇ ਆਪਣੀ ਅਣਥੱਕ ਮਿਹਨਤ, ਦ੍ਰਿੜ੍ਹ ਇਰਾਦੇ ਅਤੇ ਲਗਨ ਨਾਲ ਖੇਡ ਜਗਤ ਵਿੱਚ ਇੱਕ ਵਾਰ ਫਿਰ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਗੁਰਕੀਰਤ ਸਿੰਘ ਨੇ ਸਟੇਟ ਪੱਧਰ 'ਤੇ ਵਾਲੀਬਾਲ ਖੇਡ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ (ਸੋਨ ਤਗਮਾ) ਜਿੱਤ ਕੇ ਪਿੰਡ ਤੇ ਆਪਣੇ ਮਾਪਿਆ ਦਾ ਨਾਮ ਰੋਸਨ ਕੀਤਾ ਹੈ।ਇਸ ਖੇਡ ਦਾ ਨਾਲ ਹੀ ਨੈਸਨਲ ਪੱਧਰ ਤੇ ਖੇਡ ਲਈ ਚੋਣ ਹੋਈ ਹੈ ।
ਅਮਰਜੀਤ ਕੌਰ ਸਰਪੰਚ ਨੇ ਕਿਹਾ ਕਿ ਗੁਰਕੀਰਤ ਸਿੰਘ ਦੀ ਇਹ ਸਫ਼ਲਤਾ ਕੋਈ ਇਤਫ਼ਾਕ ਨਹੀਂ ਹੈ, ਸਗੋਂ ਉਸ ਦੀ ਨਿਰੰਤਰ ਮਿਹਨਤ ਦਾ ਨਤੀਜਾ ਹੈ। ਇਸ ਤੋਂ ਪਹਿਲਾਂ ਵੀ ਉਹ ਨੈਸ਼ਨਲ (ਰਾਸ਼ਟਰੀ) ਪੱਧਰ 'ਤੇ ਦੂਜੀ ਵਾਰ ਗੋਲਡ ਮੈਡਲ ਜਿੱਤ ਕੇ ਪਿੰਡ ਅਤੇ ਇਲਾਕੇ ਦਾ ਨਾਮ ਰੋਸ਼ਨ ਕਰ ਚੁੱਕਾ ਹੈ। ਉਸ ਦੀਆਂ ਇਹ ਖੇਡ ਪ੍ਰਾਪਤੀਆਂ ਖੇਤਰ ਦੇ ਹੋਰਨਾਂ ਨੌਜਵਾਨਾਂ ਲਈ ਵੀ ਪ੍ਰੇਰਨਾ ਦਾ ਸਰੋਤ ਬਣ ਰਹੀਆਂ ਹਨ।ਗੁਰਕੀਰਤ ਸਿੰਘ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਗ੍ਰਾਮ ਪੰਚਾਇਤ ਬੱਲ੍ਹੋ ਅਤੇ ਤਰਨਜੋਤ ਵੈਲਫੇਅਰ ਸੁਸਾਇਟੀ ਤਰਫ਼ੋਂ ਉਸ ਦੇ ਪੂਰੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ।
ਸਮਾਜ ਸੇਵੀ ਗੁਰਮੀਤ ਸਿੰਘ ਮਾਨ ਨੇ ਖਿਡਾਰੀ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਅਜਿਹੇ ਹੋਣਹਾਰ ਨੌਜਵਾਨ ਸਾਡੇ ਸਮਾਜ ਦਾ ਅਸਲ ਸਰਮਾਇਆ ਹਨ, ਜੋ ਖੇਡਾਂ ਦੇ ਖੇਤਰ ਵਿੱਚ ਆਪਣੀ ਪ੍ਰਤਿਭਾ ਨਾਲ ਪਿੰਡ ਦਾ ਨਾਮ ਬੁਲੰਦੀਆਂ 'ਤੇ ਲੈ ਕੇ ਜਾ ਰਹੇ ਹਨ। ਸੁਸਾਇਟੀ ਨੇ ਖਿਡਾਰੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵੀ ਵਿਸ਼ਵਾਸ ਦਵਾਇਆ ਗਿਆ ਹੈ। ਇਸ ਮੋਕੇ ਸੁਸਾਇਟੀ ਦੇ ਮੀਤ ਪ੍ਹਧਾਨ ਪਰਮਜੀਤ ਸਿੰਘ ਗੁੱਗੂ , ਰੇਸ਼ਮ ਸਿੰਘ ਗੁਲਾਬ ਸਿੰਘ ਹਰਬੰਸ ਕੌਰ ਸੁਖਪਾਲ ਕੌਰ ਪੰਚ ਹਾਕਮ ਸਿੰਘ ਪੰਚ ਰਾਜਵੀਰ ਕੌਰ ਅਤੇ ਬੰਸਾ ਸਿੰਘ ਹਾਜ਼ਰ ਸਨ ।
- Download Babushahi App
-
-